ਪਹਿਲੀ ਵਾਰ ਬੇਟੀ ਮਾਲਤੀ ਨਾਲ ਇੰਡੀਆ ਆ ਰਹੀ ਹੈ ਪ੍ਰਿਅੰਕਾ ਚੋਪੜਾ, ਸ਼ੇਅਰ ਕੀਤੀ ਤਸਵੀਰ

ਪ੍ਰਿਅੰਕਾ ਚੋਪੜਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਫੋਟੋ ਪੋਸਟ ਕੀਤੀ ਹੈ, ਜਿਸ 'ਚ ਉਸ ਨੇ ਆਪਣੇ ਬੋਰਡਿੰਗ ਪਾਸ ਦੀ ਝਲਕ ਦਿਖਾਈ ਹੈ.....

ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਦੇ ਫੈਨਸ ਲਈ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਪ੍ਰਿਅੰਕਾ ਚੋਪੜਾ ਕਰੀਬ 3 ਸਾਲ ਬਾਅਦ ਆਪਣੇ ਦੇਸ਼ ਭਾਰਤ ਆ ਰਹੀ ਹੈ। ਇਸ ਗੱਲ ਦੀ ਜਾਣਕਾਰੀ ਖੁਦ ਪ੍ਰਿਅੰਕਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਫੋਟੋ ਸ਼ੇਅਰ ਕਰਕੇ ਦਿੱਤੀ ਹੈ।


ਪ੍ਰਿਅੰਕਾ ਚੋਪੜਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਫੋਟੋ ਪੋਸਟ ਕੀਤੀ ਹੈ, ਜਿਸ 'ਚ ਉਸ ਨੇ ਆਪਣੇ ਬੋਰਡਿੰਗ ਪਾਸ ਦੀ ਝਲਕ ਦਿਖਾਈ ਹੈ। ਇਸ ਫੋਟੋ ਦੇ ਕੈਪਸ਼ਨ ਵਿੱਚ ਪ੍ਰਿਅੰਕਾ  ਨੇ ਲਿਖਿਆ, “ਫਾਇਨਲੀ...ਤਕਰੀਬਨ 3 ਸਾਲ ਬਾਅਦ ਘਰ ਜਾ ਰਹੀ ਹਾਂ।" ਦੱਸ ਦੇਈਏ ਕਿ ਕੋਵਿਡ ਮਹਾਮਾਰੀ ਤੋਂ ਬਾਅਦ ਇਹ ਪ੍ਰਿਅੰਕਾ ਦੀ ਪਹਿਲੀ ਭਾਰਤ ਯਾਤਰਾ ਹੋਵੇਗੀ। ਖਾਸ ਗੱਲ ਇਹ ਹੈ ਕਿ ਇਸ ਵਾਰ ਪ੍ਰਿਅੰਕਾ ਇਕੱਲੀ ਨਹੀਂ ਹੈ, ਸਗੋਂ ਪ੍ਰਿਅੰਕਾ ਦੀ ਬੇਟੀ ''ਮਾਲਤੀ ਮੈਰੀ ਚੋਪੜਾ ਜੋਨਸ'' ਵੀ ਉਸ ਦੇ ਨਾਲ ਹੋਵੇਗੀ। ਹਾਲਾਂਕਿ ਅਭਿਨੇਤਰੀ ਨੇ ਬੇਟੀ ਨੂੰ ਲੈ ਕੇ ਕੋਈ ਫੋਟੋ ਸ਼ੇਅਰ ਨਹੀਂ ਕੀਤੀ ਹੈ ਪਰ ਇਸ ਗੱਲ ਦੇ ਪੂਰੇ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਪ੍ਰਿਯੰਕਾ ਆਪਣੀ 9 ਮਹੀਨੇ ਦੀ ਬੇਟੀ ਦੇ ਨਾਲ ਪਹਿਲੀ ਵਾਰ ਭਾਰਤ ਆ ਰਹੀ ਹੈ।

                                                           

ਪ੍ਰਿਅੰਕਾ ਦੇ ਇਸ ਸਾਲ ਅਪ੍ਰੈਲ 'ਚ ਘਰ ਆਉਣ ਦੀ ਉਮੀਦ ਸੀ। ਉਸਨੇ ਅਪ੍ਰੈਲ ਵਿੱਚ Travel+ Leisure ਨੂੰ ਦੱਸਿਆ ਸੀ, "ਮੇਰਾ ਦਿਮਾਗ ਹਰ ਰਾਤ ਛੁੱਟੀਆਂ ਲੈ ਰਿਹਾ ਹੈ, ਮੈਂ ਭਾਰਤ ਵਾਪਸ ਜਾਣ ਲਈ ਮਰ ਰਹੀ ਹਾਂ। ਭਾਰਤ ਦੇ ਹਰ ਰਾਜ ਦੀ ਆਪਣੀ ਲਿਖੀ ਅਤੇ ਬੋਲੀ ਜਾਣ ਵਾਲੀ ਭਾਸ਼ਾ ਹੈ, ਜਿਸਦਾ ਅਰਥ ਹੈ ਵੱਖੋ-ਵੱਖਰੇ ਅੱਖਰ, ਕੱਪੜੇ, ਪਹਿਰਾਵੇ, ਭੋਜਨ, ਅਤੇ ਛੁੱਟੀਆਂ। ਇਸ ਲਈ ਇਹ ਹਰ ਵਾਰ ਜਦੋਂ ਤੁਸੀਂ ਭਾਰਤ ਵਿੱਚ ਸਰਹੱਦ ਪਾਰ ਕਰਦੇ ਹੋ ਤਾਂ ਇੱਕ ਨਵੇਂ ਦੇਸ਼ ਵਿੱਚ ਜਾਣ ਵਰਗਾ ਹੈ। ਹਰ ਵਾਰ ਜਦੋਂ ਮੈਂ ਘਰ ਵਾਪਸ ਜਾਂਦੀ ਹਾਂ, ਮੈਂ ਇਹ ਯਕੀਨੀ ਬਣਾਉਂਦੀ ਹਾਂ ਕਿ ਮੈਂ ਛੁੱਟੀਆਂ ਅਤੇ ਯਾਤਰਾ ਕਰਨ ਲਈ ਸਮਾਂ ਕੱਢਾਂ।

Get the latest update about TRUESCOOP NEWS, check out more about INSTAGRAM STORY OF PRIYANKA CHOPRA, ENTERTAINMENT NEWS, PRIYANKA CHOPRA COMING HOME AFTER 3 YEARS & MALTI MARRY JONAS

Like us on Facebook or follow us on Twitter for more updates.