ਈਰਾਨ ਵਿੱਚ ਹੋ ਰਹੇ ਹਿਜਾਬ ਵਿਰੋਧੀ ਪ੍ਰਦਰਸ਼ਨਾਂ 'ਤੇ ਬੋਲੀ ਪ੍ਰਿਅੰਕਾ ਚੋਪੜਾ

ਉਸ ਨੇ ਲਿਖਿਆ ਕਿ ਈਰਾਨ ਅਤੇ ਦੁਨੀਆ ਭਰ ਵਿੱਚ ਔਰਤਾਂ ਖੜ੍ਹੀਆਂ ਹਨ ਅਤੇ ਆਪਣੀ ਆਵਾਜ਼ ਬੁਲੰਦ ਕਰ ਰਹੀਆਂ ਹਨ, ਜਨਤਕ ਤੌਰ 'ਤੇ ਆਪਣੇ ਵਾਲ ਕੱਟ ਰਹੀਆਂ ਹਨ ਅਤੇ ਮਾਹਸਾ ਲਈ ਵਿਰੋਧ ਕਰ ਰਹੀਆਂ ਹਨ.....

ਭਾਰਤੀ ਅਦਾਕਾਰਾ ਪ੍ਰਿਅੰਕਾ ਚੋਪੜਾ ਈਰਾਨ 'ਚ ਹੋ ਰਹੇ ਹਿਜਾਬ ਵਿਰੋਧੀ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਦੇ ਸਮਰਥਨ 'ਚ ਆਈ ਹੈ। ਉਸਨੇ ਆਪਣੇ ਇੰਸਟਾਗ੍ਰਾਮ 'ਤੇ ਈਰਾਨ ਅਤੇ ਦੁਨੀਆ ਭਰ ਦੀਆਂ ਔਰਤਾਂ ਦਾ ਸਮਰਥਨ ਕਰਦਿਆਂ ਉਨ੍ਹਾਂ ਨਾਲ ਖੜ੍ਹਨ ਦੀ ਗੱਲ ਕਹੀ ਹੈ। ਉਸ ਨੇ ਲਿਖਿਆ ਕਿ ਈਰਾਨ ਅਤੇ ਦੁਨੀਆ ਭਰ ਵਿੱਚ ਔਰਤਾਂ ਖੜ੍ਹੀਆਂ ਹਨ ਅਤੇ ਆਪਣੀ ਆਵਾਜ਼ ਬੁਲੰਦ ਕਰ ਰਹੀਆਂ ਹਨ, ਜਨਤਕ ਤੌਰ 'ਤੇ ਆਪਣੇ ਵਾਲ ਕੱਟ ਰਹੀਆਂ ਹਨ ਅਤੇ ਮਾਹਸਾ ਲਈ ਵਿਰੋਧ ਕਰ ਰਹੀਆਂ ਹਨ, ਜਿਸਦੀ ਜਾਨ ਈਰਾਨ ਦੀ ਪੁਲਿਸ ਨੇ ਬੇਰਹਿਮੀ ਨਾਲ ਲੈ ਲਈ। ਸਿਰਫ ਉਸਦੇ ਹਿਜਾਬ ਨੂੰ 'ਗਲਤ ਢੰਗ ਨਾਲ' ਪਹਿਨਣ ਕਾਰਨ। ਚੁੱਪ ਦੇ ਬਾਅਦ ਬੋਲਣ ਵਾਲੀਆਂ ਆਵਾਜ਼ਾਂ, ਜੁਆਲਾਮੁਖੀ ਵਾਂਗ ਫਟ ਜਾਣਗੀਆਂ!

ਪ੍ਰਿਅੰਕਾ ਨੇ ਆਪਣੇ ਇੰਸਟਾਗ੍ਰਾਮ 'ਚ ਕਿਹਾ ਕਿ ਮੈਂ ਤੁਹਾਡੀ ਹਿੰਮਤ ਅਤੇ ਤੁਹਾਡੇ ਉਦੇਸ਼ ਤੋਂ ਹੈਰਾਨ ਹਾਂ। patriarchal establishment ਨੂੰ ਚੁਣੌਤੀ ਦੇਣਾ ਅਤੇ ਆਪਣੇ ਅਧਿਕਾਰਾਂ ਲਈ ਲੜਨਾ, ਜਾਨ ਨੂੰ ਜੋਖਮ ਵਿੱਚ ਪਾਉਣਾ ਆਸਾਨ ਨਹੀਂ ਹੈ। ਪਰ ਤੁਸੀਂ ਦਲੇਰ ਔਰਤਾਂ ਹੋ ਜੋ ਹਰ ਰੋਜ਼ ਇਹ ਕਰ ਰਹੀਆਂ ਹੋ। ਪ੍ਰਿਅੰਕਾ ਨੇ ਅਧਿਕਾਰੀਆਂ ਅਤੇ ਸੱਤਾਧਾਰੀ ਲੋਕਾਂ ਨੂੰ ਪ੍ਰਦਰਸ਼ਨਕਾਰੀਆਂ ਨੂੰ ਸੁਣਨ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਸਮਝਣ ਦੀ ਅਪੀਲ ਕੀਤੀ ਅਤੇ ਸਮੂਹਿਕ ਅਵਾਜ ਨਾਲ ਜੁੜਨ ਲਈ ਕਿਹਾ ਹੈ। ਉਸ ਨੇ ਅੱਗੇ ਕਿਹਾ ਕਿ ਸੂਚਿਤ ਰਹੋ ਅਤੇ ਆਵਾਜ਼ ਬਣੋ, ਇਸ ਲਈ ਇਨ੍ਹਾਂ ਆਵਾਜ਼ਾਂ ਨੂੰ ਹੁਣ ਚੁੱਪ ਰਹਿਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ। ਮੈਂ ਤੁਹਾਡੇ ਨਾਲ ਖੜ੍ਹੀ ਹਾਂ। ਜਿਨ, ਜੀਆਂ, ਅਜ਼ਾਦੀ... ਔਰਤਾਂ, ਜੀਵਨ, ਆਜ਼ਾਦੀ। 

ਜ਼ਿਕਰਯੋਗ ਹੈ ਕਿ ਮਾਹਸਾ ਅਮੀਨੀ ਨੂੰ 13 ਸਤੰਬਰ ਨੂੰ ਜਦੋਂ ਆਪਣੇ ਭਰਾ ਅਤੇ ਹੋਰ ਰਿਸ਼ਤੇਦਾਰਾਂ ਨਾਲ ਤਹਿਰਾਨ ਮੈਟਰੋ ਸਟੇਸ਼ਨ ਤੋਂ ਬਾਹਰ ਜਾ ਰਹੀ ਸੀ, ਉਦੋਂ ਉਸਨੂੰ ਹਿਜਾਬ ਹੈੱਡ-ਸਕਾਰਫ ਅਤੇ ਮਾਮੂਲੀ ਕੱਪੜੇ ਪਹਿਨਣ 'ਤੇ ਈਰਾਨ ਦੇ ਸਖਤ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਫਿਰ ਗ੍ਰਿਫਤਾਰੀ ਦੌਰਾਨ ਹੀ ਤਬੀਅਤ ਵਿਗੜਨ ਕਰਕੇ ਉਸ ਦੀ ਮੌਤ ਹੋ ਗਈ ਸੀ। ਇਸ ਤੋਂ ਕਈ ਲੋਕਾਂ ਨੇ ਅਧਿਕਾਰੀਆਂ ਤੇ ਉਸ ਦੇ ਮੌਤ ਦੇ ਇਲਜ਼ਾਮ ਲਗਾਏ। ਉਨ੍ਹਾਂ ਅਨੁਸਾਰ ਉਸਦੀ ਮੌਤ ਸਿਰ 'ਤੇ ਇੱਕ ਘਾਤਕ ਸੱਟ ਲੱਗਣ ਕਾਰਨ ਹੋਈ ਸੀ।

Get the latest update about HIJAB PROTEST, check out more about ENTERTAINMENT NEWS, , PRIYANKA CHOPRA & WOMEN EMPOWERMENT NOTE

Like us on Facebook or follow us on Twitter for more updates.