ਜਦੋਂ ਇਹ ਸਿੱਖ ਵਿਅਕਤੀ ਭੱਜ ਕੇ ਪਹੁੰਚਿਆ ਪ੍ਰਿਯੰਕਾ ਗਾਂਧੀ ਕੋਲ੍ਹ, ਵੀਡੀਓ 'ਚ ਦੇਖੋ ਅੱਗੇ ਕੀ ਹੋਇਆ...

ਕਾਂਗਰਸ ਦੇ ਸਥਾਪਨਾ ਦਿਵਸ ਸਮਾਗਮ ਦੌਰਾਨ ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ (UPCC) ਹੈੱਡਕੁਆਰਟਰ 'ਚ ਅਫੜਾ-ਤਫੜੀ ਦਾ ਮਾਹੌਲ ਬਣ ਗਿਆ। ਦਰਅਸਲ, ਸ਼ੁੱਕਰਵਾਰ ਨੂੰ ਸੂਬਾ ਕਾਂਗਰਸ ਦਫਤਰ, ਨਹਿਰੂ ਭਵਨ ਵਿਖੇ ਸੀਨੀਅਰ...

ਨਵੀਂ ਦਿੱਲੀ— ਕਾਂਗਰਸ ਦੇ ਸਥਾਪਨਾ ਦਿਵਸ ਸਮਾਗਮ ਦੌਰਾਨ ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ (UPCC) ਹੈੱਡਕੁਆਰਟਰ 'ਚ ਅਫੜਾ-ਤਫੜੀ ਦਾ ਮਾਹੌਲ ਬਣ ਗਿਆ। ਦਰਅਸਲ, ਸ਼ੁੱਕਰਵਾਰ ਨੂੰ ਸੂਬਾ ਕਾਂਗਰਸ ਦਫਤਰ, ਨਹਿਰੂ ਭਵਨ ਵਿਖੇ ਸੀਨੀਅਰ ਨੇਤਾਵਾਂ ਸਮੇਤ ਵਰਕਰਾਂ ਦਾ ਭਾਰੀ ਇਕੱਠ ਹੋਇਆ ਸੀ। ਇਸ ਪ੍ਰੋਗਰਾਮ ਲਈ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਿਸ਼ੇਸ਼ ਤੌਰ 'ਤੇ ਲਖਨਊ ਪਹੁੰਚੀ ਸੀ।

ਪ੍ਰੋਗਰਾਮ ਦੌਰਾਨ ਪ੍ਰਿਯੰਕਾ ਨੇਤਾਵਾਂ ਦੇ ਨਾਲ ਬੈਠੀ ਹੋਈ ਸੀ, ਉਸੇ ਵੇਲੇ ਇਕ ਵਿਅਕਤੀ ਸੁਰੱਖਿਆ ਘੇਰਾ ਤੋੜਦਿਆਂ ਉਨ੍ਹਾਂ ਭੱਜਿਆ ਆਇਆ। ਪ੍ਰਿਯੰਕਾ ਨਾਲ ਹੱਥ ਮਿਲਾਉਣ ਤੋਂ ਪਹਿਲਾਂ ਸੁਰੱਖਿਆ ਕਰਮਚਾਰੀਆਂ ਅਤੇ ਨੇਤਾਵਾਂ ਨੇ ਉਸ ਨੂੰ ਫੜ੍ਹ ਲਿਆ। ਇਸ ਤੋਂ ਬਾਅਦ, ਪ੍ਰਿਯੰਕਾ ਗਾਂਧੀ ਨੇ ਖ਼ੁਦ ਉਸਨੂੰ ਛੁਡਵਾਇਆ ਅਤੇ ਉਸ ਨਾਲ ਗੱਲਬਾਤ ਕੀਤੀ।

Get the latest update about News In Punjabi, check out more about National News, UPCC, Event In Lucknow & True Scoop News

Like us on Facebook or follow us on Twitter for more updates.