ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਅੰਦੋਲਨ ਦਾ ਅੱਜ 29ਵਾਂ ਦਿਨ ਹੈ। ਕਿਸਾਨਾਂ ਦੇ ਸਮਰਥਨ ਵਿਚ ਵਿਰੋਧੀ ਧਿਰ ਦਾ ਡੈਲੀਗੇਸ਼ਨ ਵਿਜੇ ਚੌਕ ਤੋਂ ਰਾਸ਼ਟਰਪਤੀ ਭਵਨ ਤੱਕ ਮਾਰਚ ਕੱਢਣਾ ਚਾਹੁੰਦਾ ਸੀ ਪਰ ਪੁਲਸ ਨੇ ਇਸ ਦੀ ਆਗਿਆ ਨਹੀਂ ਦਿੱਤੀ। ਇਸ ਦੇ ਬਾਵਜੂਦ ਮਾਰਚ ਕੱਢਣ ਉੱਤੇ ਪ੍ਰਿਅੰਕਾ ਗਾਂਧੀ ਸਣੇ ਕਈ ਕਾਂਗਰਸੀ ਨੇਤਾਵਾਂ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ। ਇਨ੍ਹਾਂ ਵਿਚ ਕੇ.ਸੀ. ਵੇਣੂਗੋਪਾਲ ਅਤੇ ਰਣਦੀਪ ਸੁਰਜੇਵਾਲ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਬਾਅਦ ਵਿਚ ਰਿਹਾਅ ਕਰ ਦਿੱਤਾ ਗਿਆ।
ਪ੍ਰਿਅੰਕਾ ਬੋਲੀ-ਕਿਸਾਨਾਂ ਨੂੰ ਦੇਸ਼ ਦਾ ਵਿਰੋਧੀ ਕਹਿਣਾ ਪਾਪ
ਪ੍ਰਿਅੰਕਾ ਨੇ ਕਿਹਾ ਕਿ ਭਾਜਰਾ ਨੇਤਾ ਅਤੇ ਸਮਰਥਤ ਕਿਸਾਨਾਂ ਲਈ ਜੋ ਸ਼ਬਦ ਵਰਤ ਰਹੇ ਹਨ ਉਹ ਪਾਪ ਹੈ। ਜੇ ਸਰਕਾਰ ਕਿਸਾਨਾਂ ਨੂੰ ਦੇਸ਼ ਵਿਰੋਧੀ ਕਹਿੰਦੀ ਹੈ ਤਾਂ ਸਰਕਾਰ ਪਾਪੀ ਹੈ। ਕਿਸਾਨਾਂ ਦੀ ਸਮੱਸਿਆ ਦਾ ਹੱਲ ਕਦੋਂ ਨਿਕਲੇਗਾ, ਜਦੋਂ ਸਰਕਾਰ ਉਨ੍ਹਾਂ ਦੀ ਗੱਲ ਸੁਣੇਗੀ ਅਤੇ ਉਨ੍ਹਾਂ ਦਾ ਆਦਰ ਕਰੇਗੀ। ਇਸ ਸਰਕਾਰ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੇ ਅਸੰਤੋਸ਼ ਨੂੰ ਅੱਤਵਾਦ ਦੇ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਦੇ ਉਹ ਕਹਿੰਦੇ ਹਨ ਕਿ ਅਸੀਂ ਇੰਨੇ ਕਮਜ਼ੋਰ ਹਾਂ ਕਿ ਵਿਰੋਧੀ ਧਿਰ ਦੇ ਲਾਇਕ ਨਹੀਂ ਹਾਂ। ਕਦੇ ਉਹ ਕਹਿੰਦੇ ਹਨ ਕਿ ਅਸੀਂ ਇੰਨੇ ਤਾਕਤਵਰ ਹਾਂ ਕਿ ਅਸੀਂ ਦਿੱਲੀ ਹੱਦ ਉੱਤੇ ਕਿਸਾਨਾਂ ਦੇ ਲਈ ਲੱਖਾਂ ਕੈਂਪ ਬਣਾ ਦਿੱਤੇ। ਪਹਿਲਾਂ ਉਨ੍ਹਾਂ ਨੂੰ ਤੈਅ ਕਰਨਾ ਚਾਹੀਦਾ ਹੈ ਕਿ ਅਸੀਂ ਕੀ ਹਾਂ?
ਕਿਸਾਨਾਂ ਨੇ ਸਰਕਾਰ ਨਾਲ ਗੱਲਬਾਤ ਦਾ ਪ੍ਰਸਤਾਵ ਬੁੱਧਵਾਰ ਨੂੰ ਠੁਕਰਾ ਦਿੱਤਾ। ਕਿਸਾਨਾਂ ਕਿਹਾ ਕਿ ਸਰਕਾਰ ਦੇ ਪ੍ਰਸਤਾਵ ਵਿਚ ਦਮ ਨਹੀਂ ਹੈ, ਨਵਾਂ ਪ੍ਰਸਤਾਵ ਲਿਆਇਆ ਜਾਵੇ ਤਾਂ ਹੀ ਗੱਲਬਾਤ ਹੋ ਸਕੇਗੀ। ਕਿਸਾਨ ਨੇਤਾ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਅਣਦੇਖੀ ਕਰ ਕੇ ਅੱਗ ਨਾਲ ਖੇਡ ਰਹੀ ਹੈ, ਉਸ ਨੂੰ ਜ਼ਿੱਦ ਛੱਡ ਦੇਣੀ ਚਾਹੀਦੀ ਹੈ।
Get the latest update about Priyanka Gandhi, check out more about was taken into police custody & who was going to support farmers
Like us on Facebook or follow us on Twitter for more updates.