ਈਵੈਂਟ ਦੌਰਾਨ ਕਰੋੜਾਂ ਦੇ ਆਊਟਫਿੱਟ 'ਚ ਪ੍ਰਿਯੰਕਾ ਨੇ ਲੁੱਟੀ ਲਾਈਮਲਾਈਟ, ਕੀਮਤ ਤੁਹਾਡੇ ਵੀ ਉਡਾਵੇਗੀ ਹੋਸ਼

'ਬਿਲਬੋਰਡ ਮਿਊਜ਼ਿਕ ਐਵਾਰਡਜ਼ 2019' ਤੋਂ ਪ੍ਰਿਯੰਕਾ ਚੋਪੜਾ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਇਸ ਈਵੈਂਟ 'ਚ ਆਪਣੀ ਲੁੱਕ ਨੂੰ ਖ਼ਾਸ ਬਣਾਉਣ ਲਈ ਉਸ ਨੇ ਕਰੋੜਾਂ ਰੁਪਏ ਖ਼ਰਚ ਕੀਤੇ...

ਮੁੰਬਈ— 'ਬਿਲਬੋਰਡ ਮਿਊਜ਼ਿਕ ਐਵਾਰਡਜ਼ 2019' ਤੋਂ ਪ੍ਰਿਯੰਕਾ ਚੋਪੜਾ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਇਸ ਈਵੈਂਟ 'ਚ ਆਪਣੀ ਲੁੱਕ ਨੂੰ ਖ਼ਾਸ ਬਣਾਉਣ ਲਈ ਉਸ ਨੇ ਕਰੋੜਾਂ ਰੁਪਏ ਖ਼ਰਚ ਕੀਤੇ ਹਨ। ਦੱਸਿਆ ਜਾਂਦਾ ਹੈ ਕਿ ਇਸ ਈਵੈਂਟ 'ਚ ਪ੍ਰਿਯੰਕਾ ਨੇ 1.8 ਕਰੋੜ ਦੀ ਡ੍ਰੈੱਸ ਨਾਲ ਐਂਟੀਕ ਜਿਊਲਰੀ ਨਾਲ ਆਪਣੀ ਲੁੱਕ ਪੂਰੀ ਕੀਤੀ ਸੀ। ਜਾਣਕਾਰੀ ਮੁਤਾਬਕ ਪ੍ਰਿਯੰਕਾ ਨੇ ਟਿਫਨੀ ਐਂਡ ਕੰਪਨੀ ਦੇ 5,600 ਡਾਲਰ ਦੇ ਡਾਇਮੰਡ ਈਅਰਿੰਗ ਤੇ ਇਸ ਦੀ ਮੈਚਿੰਗ ਦਾ 12,000 ਡਾਲਰ ਦਾ ਬ੍ਰੇਸਲੈਟ ਪਾਇਆ ਸੀ। ਦੋਵੇਂ ਟੀ ਕਲੈਕਸ਼ਨ ਬਰਾਂਡ ਦੇ ਸਨ। ਇਨ੍ਹਾਂ ਸਭ ਵਿੱਚੋਂ ਸਭ ਤੋਂ ਨਿਰਾਲੀ ਚੀਜ਼ ਪ੍ਰਿਯੰਕਾ ਦਾ ਹਾਰ ਤੇ ਉਸ ਦਾ ਪੈਂਡੇਂਟ ਸੀ।

ਪ੍ਰਿਯੰਕਾ-ਨਿਕ ਦੀ ਆਕਰਸ਼ਿਤ ਜੋੜੀ ਨੇ 'ਬਿਲਬੋਰਡ ਮਿਊਜ਼ਿਕ ਐਵਾਰਡ' ਨੂੰ ਲਾਇਆ ਚਾਰ-ਚੰਨ

ਪ੍ਰਿਯੰਕਾ ਨੇ ਆਪਣੇ ਗਲ਼ 'ਚ 11,000 ਡਾਲਰ ਦੇ ਟਿਫਨੀ ਦੇ ਹਾਰਡਵੇਅਰ ਬਾਲ ਪੈਂਡੇਂਟ, 55 ਹਜ਼ਾਰ ਡਾਲਰ ਦਾ ਵਿਕਟੋਰੀਆ ਗ੍ਰੈਜੂਏਟਿਡ ਲਾਈਨ ਨੈਕਲੈੱਸ ਤੇ 165,000 ਡਾਲਰ ਦਾ ਸਰਕਿਟ ਡਾਇਮੰਡ ਨੈਕਲੈੱਸ ਪਾਇਆ ਸੀ, ਜੋ ਸਾਰਿਆਂ ਲਈ ਖਿੱਚ ਦਾ ਕਾਰਨ ਬਣਿਆ ਹੋਇਆ ਸੀ। ਇਸ ਤੋਂ ਇਲਾਵਾ ਪ੍ਰਿਯੰਕਾ ਨੇ ਟਿਫਨੀ ਦੇ 2300 ਡਾਲਰ ਦੇ ਟੀ ਵਾਇਰ ਰਿੰਗ, ਟੀ ਟੂ ਚੇਨ ਰਿੰਗ ਤੇ ਦੂਜੀ ਵ੍ਹਾਈਟ ਗੋਲਡ ਟੀ ਵਾਇਰ ਰਿੰਗ ਪਾਈ ਹੋਈ ਸੀ, ਜਿਸ ਦੀ ਕੀਮਤ 850 ਤੇ 825 ਡਾਲਰ ਸੀ। ਇਸ ਦੇ ਨਾਲ ਹੀ ਉਸ ਨੇ 50,000 ਡਾਲਰ ਦੀ ਯੀਜੀ ਦੀ ਨਿਊਡ ਪੀ.ਵੀ.ਸੀ ਜੁੱਤੀ ਤੇ 3,620 ਡਾਲਰ ਦੇ ਸਵਰੋਵਸਕੀ ਦੇ ਫੀਦਰ ਬੈਗ ਦਾ ਇਸਤੇਮਾਲ ਕੀਤਾ, ਜੋ ਉਨ੍ਹਾਂ ਦੇ ਹੁਸਨ ਤੇ ਲੁੱਕ ਨੂੰ ਚਾਰ-ਚੰਨ ਲਗਾ ਰਿਹਾ ਸੀ।

Get the latest update about Trending News, check out more about Nick Jonas, Priyanka Chopra, Billboard Music Award 2019 Bollywood News & News In Punjabi

Like us on Facebook or follow us on Twitter for more updates.