Viral Video : ਪਤੀ ਹੋਵੇ ਤਾਂ ਗੋਰੇ ਨਿਕ ਜੋਨਸ ਵਰਗਾ, ਜਿਸ 'ਤੇ ਪ੍ਰਿਯੰਕਾ ਲੁੱਟ ਰਹੀ ਹੈ ਬੁੱਲ੍ਹੇ

ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਲੋਕਾਂ ਦੀਆਂ ਪਸੰਦੀਦਾ ਜੋੜੀਆਂ 'ਚੋਂ ਇਕ ਹੈ। ਨਿਕ ਅਤੇ ਪ੍ਰਿਯੰਕਾ ਦੀ ਫੋਟੋ ਹੋਵੇ ਜਾਂ ਵੀਡੀਓ, ਦੋਵੇਂ ਹੀ ਸੋਸ਼ਲ ਮੀਡੀਆ 'ਤੇ ਵਾਇਰਲ....

ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਲੋਕਾਂ ਦੀਆਂ ਪਸੰਦੀਦਾ ਜੋੜੀਆਂ 'ਚੋਂ ਇਕ ਹੈ। ਨਿਕ ਅਤੇ ਪ੍ਰਿਯੰਕਾ ਦੀ ਫੋਟੋ ਹੋਵੇ ਜਾਂ ਵੀਡੀਓ, ਦੋਵੇਂ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀਆਂ ਹਨ। ਆਪਣੇ ਹੌਟ ਅਤੇ ਦਿਲਕਸ਼ ਅੰਦਾਜ਼ ਲਈ ਨਿਕ ਅਤੇ ਪ੍ਰਿਯੰਕਾ ਜਾਣ ਜਾਂਦੇ ਹਨ। ਹਾਲ ਹੀ 'ਚ ਉਨ੍ਹਾਂ ਦੀ ਇਕ ਪੁਰਾਣੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜੋ ਇਹ ਸਿੱਧ ਕਰਦਾ ਹੈ ਕਿ ਨਿਕ ਜੋਨਸ ਕਾਫੀ ਚੰਗੇ ਪਤੀ ਹਨ ਅਤੇ ਆਪਣੀ ਪਤਨੀ ਦਾ ਖੂਬ ਖਿਆਲ ਵੀ ਰੱਖਦੇ ਹਨ। ਦਰਅਸਲ ਇਸ ਵੀਡੀਓ 'ਚ ਕਿਤੇ ਨਿਕ ਜੋਨਸ, ਪ੍ਰਿਯੰਕਾ ਚੋਪੜਾ ਲਈ ਛਤਰੀ ਫੜ੍ਹੀ ਦਿਖਾਈ ਦੇ ਰਹੇ ਹਨ ਤਾਂ ਕਿਤੇ ਉਨ੍ਹਾਂ ਦਾ ਗਾਊਨ ਠੀਕ ਕਰਦੇ ਹੋਏ ਨਜ਼ਰ ਆ ਰਹੇ ਹਨ।


ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੀ ਇਹ ਵੀਡੀਓ ਲੋਕਾਂ ਦਾ ਖੂਬ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਇਸ ਦੇ ਨਾਲ ਹੀ ਫੈਨਜ਼ ਇਸ 'ਤੇ ਕਾਫੀ ਕੁਮੈਂਟ ਵੀ ਕਰ ਰਹੇ ਹਨ। ਦੱਸ ਦੇਈਏ ਕਿ ਪ੍ਰਿਯੰਕਾ-ਨਿਕ ਦਾ ਵਿਆਹ ਦਸੰਬਰ 2018 'ਚ ਹੋਇਆ ਸੀ। ਦੋਹਾਂ ਨੇ ਹਿੰਦੂ ਅਤੇ ਮਸੀਹੀ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਸੀ।

Get the latest update about Nick Jonas, check out more about True Scoop News, Priyanka Chopra, News In Punjabi & Viral Video

Like us on Facebook or follow us on Twitter for more updates.