ਸੰਸਦ ਵਿਚ ਗੂੰਜੇ ਕਿਸਾਨ ਪੱਖੀ ਨਾਅਰੇ, 'ਆਪ' ਲੀਡਰਾਂ ਨੇ ਸ਼ੇਅਰ ਕੀਤੀ ਵੀਡੀਓ

ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਦੇਸ਼ ਭਰ ਵਿਚ ਕਿਸਾਨਾਂ ਦੀ ਆਵਾਜ਼ ਬੁਲੰਦ ਹੁੰਦੀ ਜਾ ਰਹੀ ਹੈ। ਕੇਂਦਰ ਸਰ...

ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਦੇਸ਼ ਭਰ ਵਿਚ ਕਿਸਾਨਾਂ ਦੀ ਆਵਾਜ਼ ਬੁਲੰਦ ਹੁੰਦੀ ਜਾ ਰਹੀ ਹੈ। ਕੇਂਦਰ ਸਰਕਾਰ ਤੋਂ ਇਲਾਵਾ ਤਕਰੀਬਨ ਸਾਰੀਆਂ ਸਿਆਸੀ ਪਾਰਟੀਆਂ ਇਨ੍ਹਾਂ ਬਿੱਲਾਂ ਦਾ ਵਿਰੋਧ ਕਰ ਰਹੀਆਂ ਹਨ। ਇਸ ਦੌਰਾਨ ਸੰਸਦ ਵਿਚ ਕਿਸਾਨਾਂ ਦੇ ਪੱਖਾਂ ਵਿਚ ਨਾਅਰੇ ਲਗਾਏ ਗਏ ਹਨ।

ਇਸ ਦੌਰਾਨ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਅਤੇ ਸੰਜੇ ਸਿੰਘ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਦੋਵੇਂ ਨੇਤਾ ਸੰਸਦ ਵਿਚ ਕਿਸਾਨ ਪੱਖੀ ਨਾਅਰੇ ਲਗਾ ਰਹੇ ਹਨ ਕਿ ਐੱਮ.ਐੱਸ.ਪੀ. ਦੀ ਗਾਰੰਟੀ ਦਿੱਤੀ ਜਾਵੇ ਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਲ ਲਿਆ ਜਾਵੇ ਅਤੇ ਕਿਸਾਨਾਂ ਨੂੰ ਅੱਤਵਾਦੀ ਕਹਿਣਾ ਬੰਦ ਕੀਤਾ ਜਾਵੇ। ਸੰਜੇ ਸਿੰਘ ਨੇ ਆਪਣੇ ਟਵੀਟ ਵਿਚ ਇਸ ਵੀਡੀਓ ਦੇ ਨਾਲ ਲਿਖਿਆ ਕਿ ਬਹਿਰੇ ਕੰਨਾਂ ਨੂੰ ਸੁਣਾਉਣ ਦੇ ਲਈ, ਤਾਨਾਸ਼ਾਹ ਸਰਕਾਰ ਨੂੰ ਜਗਾਉਣ ਦੇ ਲਈ ਸੰਸਦ ਵਿਚ ਪ੍ਰਧਾਨ ਮੰਤਰੀ ਦੇ ਸਾਹਮਣੇ ਕਿਸਾਨਾਂ ਦੇ ਹੱਕ ਵਿਚ ਹੰਗਾਮਾ, 'ਕਿਸਾਨ ਵਿਰੋਧੀ ਕਾਲਾ ਕਾਨੂੰਨ ਵਾਪਸ ਲਓ', ਅੰਨਦਾਤਾਵਾਂ ਨੂੰ ਅੱਤਵਾਦੀ ਕਹਿਣਾ ਬੰਦ ਕਰੋ।

Get the latest update about Parliament, check out more about Pro farmer slogans & AAP leaders

Like us on Facebook or follow us on Twitter for more updates.