ਜਲੰਧਰ 'ਚ 'ਅਗਨੀਪੱਥ ਸਕੀਮ' ਦਾ ਵਿਰੋਧ, ਪੁਲਿਸ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਤੇ ਕੀਤਾ ਹਲਕਾ ਲਾਠੀਚਾਰਜ

ਜਲੰਧਰ 'ਚ ਵਿਗੜ ਰਹੇ ਹਾਲਾਤਾਂ ਨੂੰ ਦੇਖਦਿਆਂ ਹੋਏ ਜਲੰਧਰ ਹਲਕਾ ਤੋਂ ਆਪ ਦੇ ਵਿਧਾਇਕ ਅਮਨ ਅਰੋੜਾ ਵੀ ਨੌਜਵਾਨਾਂ ਨੂੰ ਮਿਲਣ ਲਈ ਗਏ। ਉਨ੍ਹਾਂ ਨੌਜਵਾਨਾਂ ਨਾਲ ਗੱਲ ਬਾਤ ਕੀਤੀ ਤੇ ਮੌਕੇ ਤੇ ਹੀ ਸੀਐੱਮ ਭਗਵੰਤ ਮਾਨ ਨਾਲ ਵੀ ਫੋਨ ਤੇ ਗੱਲ ਕਰਵਾਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਓਥੋਂ ਜਾਮ ਹਟਾਉਣ ਲਈ ਕਿਹਾ ਗਿਆ...

ਦੇਸ਼ 'ਚ 'ਅਗਨੀਪੱਥ ਸਕੀਮ' ਦੇ ਵਿਰੋਧ 'ਚ ਜਿਥੇ ਹਰ ਸੂਬੇ 'ਚ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅੱਜ ਇਸ ਦਾ ਅਸਰ ਪੰਜਾਬ 'ਚ ਵੀ ਦੇਖਣ ਨੂੰ ਮਿਲਿਆ। ਪੰਜਾਬ ਦੇ ਮੁੱਖ ਸ਼ਹਿਰਾਂ  ਜਲੰਧਰ ਅਤੇ ਲੁਧਿਆਣਾ ਦੇ ਹਾਲਤ ਹਿੰਸਕ ਹੁੰਦੇ ਨਜ਼ਰ ਆਏ। ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਰੇਲਵੇ ਸਟੇਸ਼ਨ ਤੇ ਨੌਜਵਾਨਾਂ ਨੇ ਇਸ ਸਕੀਮ ਦੇ ਦਿਰੋਧ 'ਚ ਤੋੜ-ਭੰਨ ਕੀਤੀ। ਜਿਸ ਨਾਲ ਰੇਲਵੇ ਸਟੇਸ਼ਨ ਲੁਧਿਆਣਾ 'ਤੇ ਮਾਹੌਲ ਤਣਾਅ ਪੂਰਨ ਬਣ ਗਿਆ। ਓਥੇ ਹੀ ਅੱਜ ਸਵੇਰ ਤੋਂ ਹੀ ਜਲੰਧਰ 'ਚ ਨੌਜਵਾਨਾਂ ਅਤੇ ਨੌਜਵਾਨ ਸੰਗਠਨਾਂ ਦੇ ਵਲੋਂ ਇਸ ਸਕੀਮ ਦਾ ਵਿਰੋਧ ਕੀਤਾ ਜਾ ਰਿਹਾ ਸੀ। ਨੌਜਵਾਨਾਂ ਦੇ ਵਲੋਂ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ ਜਿਸ ਕਰਕੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। 


ਜਲੰਧਰ 'ਚ ਵਿਗੜ ਰਹੇ ਹਾਲਾਤਾਂ ਨੂੰ ਦੇਖਦਿਆਂ ਹੋਏ ਜਲੰਧਰ ਹਲਕਾ ਤੋਂ ਆਪ ਦੇ ਵਿਧਾਇਕ ਅਮਨ ਅਰੋੜਾ ਵੀ ਨੌਜਵਾਨਾਂ ਨੂੰ ਮਿਲਣ ਲਈ ਗਏ। ਉਨ੍ਹਾਂ ਨੌਜਵਾਨਾਂ ਨਾਲ ਗੱਲ ਬਾਤ ਕੀਤੀ ਤੇ ਮੌਕੇ ਤੇ ਹੀ ਸੀਐੱਮ ਭਗਵੰਤ ਮਾਨ ਨਾਲ ਵੀ ਫੋਨ ਤੇ ਗੱਲ ਕਰਵਾਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਓਥੋਂ ਜਾਮ ਹਟਾਉਣ ਲਈ ਕਿਹਾ ਗਿਆ। ਪਰ ਨੌਜਵਾਨਾਂ ਨੇ ਸੀਐੱਮ ਨਾਲ ਗੱਲਬਾਤ ਤੋਂ ਬਾਅਦ ਵੀ ਜਾਮ ਨੂੰ ਨਾ ਹਟਾਉਣ ਦੀ ਗੱਲ ਕਹੀ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਸਖਤੀ ਵਰਤਣੀ ਪਈ। ਪੁਲਿਸ ਪ੍ਰਸ਼ਾਸ਼ਨ ਦੇ ਵਲੋਂ ਹਲਕਾ ਲਾਠੀਚਾਰਜ ਵੀ ਕੀਤਾ ਗਿਆ। ਜਦੋਂ ਮਾਹੌਲ ਥੋੜ੍ਹਾ ਗਰਮ ਹੁੰਦਾ ਨਜ਼ਰ ਆਇਆ ਤਾਂਪੁਲਿਸ ਨੇ ਮੌਕੇ ਤੇ ਕੁਝ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਤੇ ਪੁਲਿਸ ਸਟੇਸ਼ਨ ਲੈ ਗਏ। ਫਿਲਹਾਲ ਜਲੰਧਰ ਦੇ ਰਸਤਿਆਂ ਤੋਂ ਜਾਮ ਹਟਾ ਲਿਆ ਗਿਆ ਹੈ। ਪਰ ਫਿਰ ਵੀ ਪੁਲਿਸ ਪ੍ਰਸ਼ਾਸ਼ਨ ਪੁਰੀ ਤਰ੍ਹਾਂ ਚੌਕਸ ਹੈ।  

 

Get the latest update about agneepath protest in jalandhar, check out more about jalandhar news & agneepath protest in ludhaian

Like us on Facebook or follow us on Twitter for more updates.