ਐੱਸਐੱਸਪੀ ਦਫ਼ਤਰ ਦੇ ਬਾਹਰ ਮਹਿਲਾ ਨੇ ਲਗਾਇਆ ਧਰਨਾ, ਪਤੀ ਦੇ ਤਾਏ ਤੇ ਲਗਾਏ ਗੰਭੀਰ ਆਰੋਪ

ਮਹਿਲਾ ਵੱਲੋਂ ਆਪਣੇ ਪਤੀ ਦੇ ਤਾਏ ਤੇ ਕਈ ਗੰਭੀਰ ਆਰੋਪ ਲਗਾਏ ਹਨ ਕਿ ਉਹ ਉਸ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਪ੍ਰੇਸ਼ਾਨ ਕਰਦਾ ਹੈ। ਨਾਲ ਹੀ ਮਹਿਲਾ ਨੇ ਪੁਲਿਸ ਤੇ ਇਸ ਮਾਮਲੇ ਦੇ ਅਣਗਹਿਲੀ ਦੇ ਵੀ ਦੋਸ਼ ਲਗਾਏ ਹਨ...

ਅੱਜ ਜਲੰਧਰ ਦੇ ਐੱਸਐੱਸਪੀ ਦਫ਼ਤਰ ਵਿੱਚ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਇਕ ਇਕੱਲੀ ਮਹਿਲਾ ਵੱਲੋਂ ਐੱਸਐੱਸਪੀ ਦਫ਼ਤਰ ਦੇ ਬਾਹਰ ਧਰਨਾ ਲਾ ਦਿੱਤਾ ਗਿਆ। ਮਹਿਲਾ ਵੱਲੋਂ ਆਪਣੇ ਪਤੀ ਦੇ ਤਾਏ ਤੇ ਕਈ ਗੰਭੀਰ ਆਰੋਪ ਲਗਾਏ ਹਨ ਕਿ ਉਹ ਉਸ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਪ੍ਰੇਸ਼ਾਨ ਕਰਦਾ ਹੈ। ਨਾਲ ਹੀ ਮਹਿਲਾ ਨੇ ਪੁਲਿਸ ਤੇ ਇਸ ਮਾਮਲੇ ਦੇ ਅਣਗਹਿਲੀ ਦੇ ਵੀ ਦੋਸ਼ ਲਗਾਏ ਹਨ। ਮਹਿਲਾ ਦਾ ਕਹਿਣਾ ਹੈ ਕਿ ਉਸ ਦੀਆਂ ਕਈ ਸ਼ਿਕਾਇਤਾਂ ਦੇ ਬਾਵਜੂਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। 


ਜ਼ਿਲ੍ਹਾ ਜਲੰਧਰ ਦੇ ਪਿੰਡ ਦੂਹੜੇ ਦੀ ਰਹਿਣ ਵਾਲੀ ਰਾਜਵਿੰਦਰ ਕੌਰ ਨੇ ਕਿਹਾ ਕਿ ਉਹ ਆਪਣੀ ਬੇਟੀ ਦੇ ਪਤੀ ਦੇ ਨਾਲ ਘਰ ਵਿੱਚ ਇਕੱਲੀਆਂ ਰਹਿੰਦੀਆਂ ਹਨ ਅਤੇ ਥੋੜ੍ਹੀ ਜ਼ਮੀਨ ਨਾਲ ਗੁਜ਼ਾਰਾ ਕਰ ਰਹੇ ਹਨ ਪਰ ਉਨ੍ਹਾਂ ਦੇ ਪਤੀ ਦੇ ਸ਼ਰੀਕੇ ਵਿੱਚ ਤਾਇਆ ਲਗਦਾ ਹੈ ਅਤੇ ਉਸਦਾ ਬੇਟਾ ਅਤੇ ਨੂੰਹ ਜੋ ਕਿ ਮੇਰੇ ਪਤੀ ਨੂੰ ਨਸ਼ੇ ਦੀ ਲੱਤ ਲਗਾ ਰਹੇ ਹਨ ਤੇ ਨਾਲ ਹੀ ਉਨ੍ਹਾਂ ਦੀ ਜ਼ਮੀਨ ਨੂੰ ਵੀ ਹੜਪਣਾ ਚਾਹੁੰਦੇ ਹਨ। ਰਾਜਵਿੰਦਰ ਕੌਰ ਦਾ ਕਹਿਣਾ ਹੈ ਕਿ 2012 ਤੋਂ ਲੈਕੇ 2022 ਤੱਕ 7 ਕਮਪਲੇਟ ਐਸਐਸਪੀ ਨੂੰ ਦੇ ਚੁੱਕੇ ਹਨ ਪਰ ਅਜੇ ਤਕ ਕਿਸੇ ਵੀ ਕਮਪਲੇਂਟ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਮਹਿਲਾ ਨੇ ਆਪਣੇ ਇਲਾਕੇ ਦੇ ਥਾਣੇ ਦੇ ਮੁਲਜਮਾਂ ਤੇ ਵੀ ਆਰੋਪ ਲਗਾਏ ਹਨ ਕਿ ਉਹ ਆਪਣੀ ਕਮਪਲੇਟ ਨਾ ਦੇਵੇ।ਰਾਜਵਿੰਦਰ ਕੌਰ ਦਾ ਕਹਿਣਾ ਹੈ ਕਿ ਜਦੋਂ ਤਕ ਉਸਨੂੰ ਇਨਸਾਫ ਨਹੀਂ ਮਿਲਦਾ ਉਹ ਐਸਐਸਪੀ ਦਫਤਰ ਦੇ ਬਾਹਰ ਧਰਨੇ ਤੇ ਬੈਠੀ ਰਹੇਗੀ ।

ਉੱਥੇ ਦੂਜੇ ਪਾਸੇ ਐਸਐਸਪੀ ਦਫ਼ਤਰ ਦੇ ਮੁਲਾਜ਼ਮ ਨੇ ਧਰਨੇ ਤੇ ਬੈਠੀ ਮਹਿਲਾ ਕੋਲੋਂ ਕੰਪਲੇਂਟ ਦੀ ਕਾਪੀ ਲੈ ਲਈ ਹੈ ਤੇ ਸਬੰਧਤ ਥਾਣੇ ਦੇ ਐਸਐਚਓ ਨੂੰ ਮਾਰਕ ਕਰ ਦਿੱਤੀ ਹੈ ਤੇ ਜਲਦ ਹੀ ਕਾਰਵਾਈ ਕੀਤੀ ਜਾਵੇਗੀ । 

Get the latest update about JALANDHAR NEWS, check out more about SSP OFFICE JALANDHAR & LADY PROTEST OUTSIDE SSP OFFICE

Like us on Facebook or follow us on Twitter for more updates.