ਸੁਰੱਖਿਆ ਮੰਤਰੀ ਦੇ ਘਰ ਬਾਹਰ ਧਰਨਾ ਦੇਣਾ ਪਿਆ ਮਹਿੰਗਾ, ਮਾਨ ਸਰਕਾਰ ਨੇ 'ਆਪ' ਦੇ ਹੀ 2 ਸਕੱਤਰ ਤੇ ਬਲਾਕ ਪ੍ਰਧਾਨ ਕੀਤੇ ਮੁਅੱਤਲ

ਮਲੋਟ 'ਚ ਸਮਾਜਿਕ ਸੁਰੱਖਿਆ ਮੰਤਰੀ ਡਾ: ਬਲਜੀਤ ਕੌਰ ਦੇ ਖਿਲਾਫ ਆਪ ਆਗੂਆਂ ਨੇ ਹੀ ਮੋਰਚਾ ਖੋਲਿਆ ਹੋਇਆ ਸੀ ਤੇ ਅੱਜ ਉਨ੍ਹਾਂ ਆਗੂਆਂ ਨੂੰ ਮੰਤਰੀ ਦੇ ਘਰ ਦੇ ਬਾਹਰ ਧਰਨਾ ਦੇਣ ਦਾ ਖਮਿਆਜ਼ਾ ਭੁਗਤਣਾ ਪਿਆ ਹੈ। ਜਿਸ ਦੇ ਚਲਦਿਆ ਇਨ੍ਹਾਂ ਆਗੂਆਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਹਵਾਲਾ ਦੇਂਦਿਆਂ ਮੁਅੱਤਲ ਕਰ ਦਿੱਤਾ ਗਿਆ...

ਮਲੋਟ 'ਚ ਸਮਾਜਿਕ ਸੁਰੱਖਿਆ ਮੰਤਰੀ ਡਾ: ਬਲਜੀਤ ਕੌਰ ਦੇ ਖਿਲਾਫ ਆਪ ਆਗੂਆਂ ਨੇ ਹੀ ਮੋਰਚਾ ਖੋਲਿਆ ਹੋਇਆ ਸੀ ਤੇ ਅੱਜ ਉਨ੍ਹਾਂ ਆਗੂਆਂ ਨੂੰ ਮੰਤਰੀ ਦੇ ਘਰ ਦੇ ਬਾਹਰ ਧਰਨਾ ਦੇਣ ਦਾ ਖਮਿਆਜ਼ਾ ਭੁਗਤਣਾ ਪਿਆ ਹੈ। ਜਿਸ ਦੇ ਚਲਦਿਆ ਇਨ੍ਹਾਂ ਆਗੂਆਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਹਵਾਲਾ ਦੇਂਦਿਆਂ ਮੁਅੱਤਲ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਮਲੋਟ ਬਲਾਕ ਪ੍ਰਧਾਨ ਰਾਜੀਵ ਉੱਪਲ, ਮਲੋਟ ਯੂਥ ਵਿੰਗ ਦੇ ਸਕੱਤਰ ਸਾਹਿਲ ਮੋਂਗਾ ਅਤੇ ਗੁਰਮੇਲ ਸਿੰਘ ਨੇ ਕੱਲ ਸਮਾਜਿਕ ਸੁਰੱਖਿਆ ਮੰਤਰੀ ਡਾ: ਬਲਜੀਤ ਕੌਰ ਦੇ ਖਿਲਾਫ ਓਹਨਾ ਦੇ ਘਰ ਦੇ ਬਾਹਰ ਧਰਨਾ ਦਿੱਤਾ ਸੀ। ਇਸ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਰਾਰ ਦਿੰਦਿਆਂ ਤਿੰਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।  ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਨੇ ਤਿੰਨਾਂ ਆਗੂਆਂ ਖ਼ਿਲਾਫ਼ ਇਹ ਕਾਰਵਾਈ ਕੀਤੀ ਹੈ। ਇਨ੍ਹਾਂ ਆਗੂਆਂ ਨੂੰ ਕੱਲ ਮਨਾਉਣ ਲਈ ਬੁਲਾਇਆ ਗਿਆ ਪਰ ਉਹ ਮੰਤਰੀ ਦੇ ਧਰਨੇ ’ਤੇ ਆ ਕੇ ਗੱਲ ਕਰਨ ’ਤੇ ਅੜੇ ਰਹੇ।


ਜਾਣਕਾਰੀ ਮੁਤਾਬਿਕ ਇਹ ਆਗੂ ਵਾਰ-ਵਾਰ ਕਹਿਣ ਦੇ ਬਾਵਜੂਦ ਉਹ ਨਾ ਮੰਨੇ, ਮੰਗ ਪੱਤਰ ਵੀ ਨਾ ਦਿੱਤਾ ਤਾਂ ਜ਼ਿਲ੍ਹਾ ਮੁਖੀ ਨੇ ਮੁਅੱਤਲ ਕਰਨ ਦੇ ਹੁਕਮਾਂ ਵਿੱਚ ਕਿਹਾ ਕਿ ਇਨ੍ਹਾਂ ਤਿੰਨਾਂ ਨੇ ਬਿਨਾਂ ਕਿਸੇ ਕਾਰਨ ਮੰਤਰੀ ਦੇ ਘਰ ਅੱਗੇ ਧਰਨਾ ਦਿੱਤਾ ਹੈ। ਪਾਰਟੀ ਦੇ ਸੀਨੀਅਰ ਨੇਤਾਵਾਂ ਅਤੇ ਮੰਤਰੀਆਂ ਨੇ ਉਨ੍ਹਾਂ ਨੂੰ ਵਾਰ-ਵਾਰ ਮਨਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਬਾਵਜੂਦ ਉਨ੍ਹਾਂ ਪਾਰਟੀ ਜਾਂ ਸਰਕਾਰ ਦੇ ਪੱਧਰ ’ਤੇ ਕੋਈ ਮੰਗ ਪੱਤਰ ਨਹੀਂ ਦਿੱਤਾ।ਇਸ ਕਾਰਨ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।

 ਮਲੋਟ 'ਚ ਧਰਨਾ ਦੇ ਰਹੇ 'ਆਪ' ਆਗੂਆਂ ਨੇ ਮੰਤਰੀ ਬਲਜੀਤ ਕੌਰ 'ਤੇ ਲਾਏ ਦੋਸ਼ ਹਨ ਤੇ ਕਿਹਾ ਕਿ ਮੰਤਰੀ ਉਨ੍ਹਾਂ ਨਾਲ ਫੋਨ ’ਤੇ ਵੀ ਗੱਲ ਨਹੀਂ ਕਰਦੇ। ਚੋਣਾਂ ਵਿੱਚ ਉਸ ਨੇ ਸਖ਼ਤ ਮਿਹਨਤ ਕੀਤੀ ਪਰ ਜਿੱਤ ਤੋਂ ਬਾਅਦ ਬਲਜੀਤ ਕੌਰ ਨੇ ਅਕਾਲੀਆਂ ਤੇ ਕਾਂਗਰਸੀਆਂ ਨੂੰ ਆਪਣੇ ਨੇੜੇ ਕਰ ਲਿਆ ਹੈ। ਇਸ ਕਾਰਨ ਟਕਸਾਲੀ ‘ਆਪ’ ਵਰਕਰਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ। ਉਨ੍ਹਾਂ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਨਾਲ ਸਬੰਧਤ ਸ਼ਿਕਾਇਤਾਂ ’ਤੇ ਕਾਰਵਾਈ ਨਾ ਹੋਣ ਦੇ ਵੀ ਦੋਸ਼ ਲਾਏ।

Get the latest update about MA, check out more about AAP PROTEST, DR BALJIT KAUR, PUNJAB NEWS & 2 AAP secretaries and block presidents

Like us on Facebook or follow us on Twitter for more updates.