PRTC ਬੱਸ ਡਰਾਈਵਰ ਅਤੇ ਕੰਡਕਟਰ ਨਾਲ ਦਿਨ ਦਿਹਾੜੇ ਹੋਈ ਲੁੱਟ-ਮਾਰ, ਸੋਨਾ ਨਕਦੀ ਲੈ ਲੁਟੇਰੇ ਹੋਏ ਫਰਾਰ

ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਤੇ ਜਲੰਧਰ ਨੂੰ ਜਾ ਰਹੀ PRTC ਦੀ ਬੱਸ ਨੂੰ ਦਿਨ ਦਿਹਾੜੇ ਲੁਟਿਆ ਗਿਆ ਬਸ ਦੇ ਕੰਡਕਟਰ ਅਤੇ ਡਰਾਈਵਰ ਕੋਲੋਂ ਨਕਦੀ ਅਤੇ ਸੋਨੇ ਦੇ ਚੇਨ ਲੈ ਲੁਟੇਰੇ ਫਰਾਰ ਹੋ ਗਏ...

ਪੰਜਾਬ ਵਿੱਚ ਆਏ ਦਿਨ ਵੱਧ ਰਹੇ ਗੈਂਗਸਟਰਾ ਦੀਆਂ ਵਾਰਦਾਤਾਂ ਨੂੰ ਲੈਕੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅੱਜ ਇੱਕ ਹੋਰ ਪਿਸਤੌਲ ਦੀ ਨੋਕ ਤੇ ਲਾਡੋਵਾਲ ਟੋਲ ਪਲਾਜ਼ਾ ਤੇ ਲੁੱਟ ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰਿਆਂ ਨੇ ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਤੇ ਜਲੰਧਰ ਨੂੰ ਜਾ ਰਹੀ PRTC ਦੀ ਬੱਸ ਨੂੰ ਦਿਨ ਦਿਹਾੜੇ ਲੁਟਿਆ ਗਿਆ ਬਸ ਦੇ ਕੰਡਕਟਰ ਅਤੇ ਡਰਾਈਵਰ ਕੋਲੋਂ ਨਕਦੀ ਅਤੇ ਸੋਨੇ ਦੇ ਚੇਨ ਲੈ ਲੁਟੇਰੇ ਫਰਾਰ ਹੋ ਗਏ।  
 
ਜਾਣਕਾਰੀ ਮੁਤਾਬਿਕ ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਤੇ ਜਲੰਧਰ ਨੂੰ ਜਾ ਰਹੀ ਪੀ.ਆਰ.ਟੀ.ਸੀ, ਬੱਸ ਪੀ.ਬੀ.11.ਸੀ.ਸੀ.02.02.ਨੂੰ ਸਤਲੁਜ ਦਰਿਆ ਉਤੇ ਰੋਕ ਕੇ ਬੱਸ ਦੇ ਡਰਾਈਵਰ ਤੇ ਕੰਡਕਟਰ ਕੋਲੋਂ ਪਿਸਤੌਲ ਦੀ ਨੋਕ ਤੇ ਪੈਸੇ ਤੇ ਡਰਾਈਵਰ ਕੋਲੋਂ ਸੋਨੇ ਦੀ ਚੇਨ ਖੋਹ ਕਰਕੇ ਲੈ ਗਏ। ਇਹ ਸਭ ਕੁਝ ਦੇਖ ਕੇ ਸਵਾਰੀਆਂ ਡਰ ਗਈਆ ਡਰਾਈਵਰ ਨੇ ਤਰੁੰਤ ਬੱਸ ਨੂੰ ਰੋਕ ਕੇ ਰੋਲਾ ਪਾਉਂਣਾ ਸ਼ੁਰੁ ਕਰ ਦਿੱਤਾ। ਦੇਖ ਦਿਆ ਦੇਖ ਦਿਆ ਬੱਸ ਵਿੱਚੋ ਸਵਾਰੀਆਂ ਉਤਰਨੀਆ ਸ਼ੂਰੁ ਹੋ ਗਈਆ ਲਾਡੋਵਾਲ ਟੋਲ ਪਲਾਜ਼ਾ ਦੀ ਪੁਲਿਸ ਨੂੰ ਸੂਚਨਾ ਦਿੱਤੀ। 
 
ਪੁਲਿਸ ਮੋਕੇ ਤੇ ਪਹੁੰਚੀ ਤੇ ਲਾਡੋਵਾਲ ਟੋਲ ਪਲਾਜ਼ਾ ਦੀ ਪੁਲਿਸ ਨੇ ਨਾ ਸੁਣੀ ਤਾਂ ਡਰਾਈਵਰ ਨੇ ਬੱਸ ਨੂੰ ਸੜਕ ਵਿਚਕਾਰ ਰੋਕ ਕੇ ਜਾਮ ਲਾ ਦਿੱਤਾ। ਮੋਕੇ ਤੇ ਲਾਡੋਵਾਲ ਦੇ ਐਸ.ਐਚ.ਓ ਜਸਵੀਰ ਸਿੰਘ ਪਹੁੰਚੇ ਜਸਵੀਰ ਸਿੰਘ ਨੇ ਬੱਸ ਦੇ ਡਰਾਈਵਰ ਨੂੰ ਭਰੋਸਾ ਦਿਵਾਇਆ ਕਿ ਲੁੱਟ ਖੋਹ ਕਰਨ ਵਾਲੇ ਵਿਅਕਤੀਆਂ ਨੂੰ ਜਲਦ ਤੋਂ ਜਲਦ ਫ਼ੜ ਲਿਆ ਜਾਵੇਗਾ। ਬੜੀ ਕੋਸ਼ਿਸ਼ ਕਰਨ ਤੋਂ ਬਾਅਦ ਡਰਾਈਵਰ ਨੂੰ ਸਮਝਾਇਆ ਤੇ ਜਾਮ ਖੁਲਵਿਆ ਐਸ.ਐਚ.ਓ.ਨੇ ਦੱਸਿਆ ਕਿ ਇਸ ਦੀ ਜਾਂਚ ਕਰ ਰਹੇ ਹਾਂ

Get the latest update about PRTC, check out more about PUNJAB ROADWAYS, JALANDHAR & PRTC BUS RUBBERY

Like us on Facebook or follow us on Twitter for more updates.