PSEB ਨੇ ਬਦਲਿਆ ਪੇਪਰਾਂ ਦਾ ਪੈਟਰਨ, ਹੁਣ ਲਿਖਤੀ ਪ੍ਰੀਖਿਆ ਦੇ ਅੰਕ ਪ੍ਰੈਕਟੀਕਲ ਤੋਂ ਹੋਣਗੇ ਵੱਧ

ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਆਪਣੇ ਪੇਪਰਾਂ ਦੇ ਪੈਟਰਨ ਵਿਚ ਬਦਲਾਅ ਕੀਤਾ ਹੈ। ਇਹ ਬਦਲਾਅ ਸਿਰਫ ਦੋ ਵਿਸ਼ਿਆਂ ਸਰੀਰਕ ਸਿੱਖਿਆ ਅਤੇ ਖੇਡਾਂ ਵਿੱਚ ਕੀਤਾ ਗਿਆ ਹੈ...

ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਆਪਣੇ ਪੇਪਰਾਂ ਦੇ ਪੈਟਰਨ ਵਿਚ ਬਦਲਾਅ ਕੀਤਾ ਹੈ। ਇਹ ਬਦਲਾਅ ਸਿਰਫ ਦੋ ਵਿਸ਼ਿਆਂ ਸਰੀਰਕ ਸਿੱਖਿਆ ਅਤੇ ਖੇਡਾਂ ਵਿੱਚ ਕੀਤਾ ਗਿਆ ਹੈ ਜਿਨ੍ਹਾਂ ਦੇ ਪ੍ਰੈਕਟੀਕਲ ਦੇ ਅੰਕਾਂ ਨੂੰ ਲੈ ਕੇ ਬਦਲਾਅ ਕੀਤੇ ਗਏ ਹਨ। ਇਸ ਬਦਲਾਅ ਦੇ ਚਲਦਿਆਂ ਹੁਣ ਪ੍ਰੈਕਟੀਕਲ ਦੀ ਬਜਾਏ ਲਿਖਤੀ ਪ੍ਰੀਖਿਆ ਦੇ ਅੰਕ ਵੱਧ ਹੋਣਗੇ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੇ ਨਵੇਂ ਪੈਟਰਨ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਦੋਵਾਂ ਵਿਸ਼ਿਆਂ ਦੇ ਅੰਕਾਂ ਦੀ ਵੰਡ ਦੇ ਚਲਦਿਆਂ ਦੋਵੇਂ ਵਿਸ਼ਿਆਂ ਦੀ ਲਿਖਤੀ ਪ੍ਰੀਖਿਆ ਦੇ ਅੰਕ ਪ੍ਰੈਕਟੀਕਲ ਵਿਸ਼ੇ ਨਾਲੋਂ ਵੱਧ ਹੋਣਗੇ। 

ਇਸ ਸਬੰਧੀ ਸਾਰੇ ਸਕੂਲਾਂ ਨੂੰ ਹੁਕਮ ਜਾਰੀ ਕਰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਕੂਲਾਂ ਨੂੰ ਜਾਰੀ ਪੱਤਰ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਨਵਾਂ ਪੈਟਰਨ ਇਸ ਵਿੱਦਿਅਕ ਸੈਸ਼ਨ ਤੋਂ ਨਹੀਂ ਸਗੋਂ 2022-23 ਦੇ ਅਗਲੇ ਸੈਸ਼ਨ ਤੋਂ ਲਾਗੂ ਹੋਵੇਗਾ। ਬੋਰਡ ਵੱਲੋਂ 9ਵੀਂ ਅਤੇ 10ਵੀਂ ਦੀ ਸਿਹਤ ਅਤੇ ਸਰੀਰਕ ਸਿੱਖਿਆ ਦੀ ਲਿਖਤੀ ਪ੍ਰੀਖਿਆ ਪਹਿਲਾਂ ਪ੍ਰੈਕਟੀਕਲ ਵਿਸ਼ੇ INA (ਇੰਟਰਨਲ ਅਸੈਸਮੈਂਟ) ਦੇ 20, 70 ਅਤੇ 10 ਅੰਕਾਂ ਦੀ ਹੁੰਦੀ ਸੀ।


ਹੁਣ ਲਿਖਤੀ ਪ੍ਰੀਖਿਆ ਲਈ 50 ਅੰਕ, ਪ੍ਰੈਕਟੀਕਲ ਵਿਸ਼ੇ ਲਈ 40 ਅੰਕ ਅਤੇ INA ਲਈ 10 ਅੰਕ ਹੋਣਗੇ। 11ਵੀਂ ਅਤੇ 12ਵੀਂ ਜਮਾਤ ਲਈ ਸਰੀਰਕ ਸਿੱਖਿਆ ਅਤੇ ਖੇਡਾਂ ਦੀ ਲਿਖਤੀ ਪ੍ਰੀਖਿਆ ਪਹਿਲਾਂ 20 ਅੰਕ, ਪ੍ਰੈਕਟੀਕਲ 70 ਅੰਕ ਅਤੇ ਆਈਐਨਏ 10 ਅੰਕਾਂ ਦੀ ਹੁੰਦੀ ਸੀ ਹੁਣ ਲਿਖਤੀ ਪ੍ਰੀਖਿਆ 50 ਅੰਕਾਂ ਦੀ ਹੋਵੇਗੀ, ਪ੍ਰੈਕਟੀਕਲ ਵਿਸ਼ੇ ਵਿੱਚ 40 ਅੰਕ ਅਤੇ INA 10 ਅੰਕਾਂ ਦੀ ਹੋਵੇਗੀ।

ਜਿਕਰਯੋਗ ਹੈ ਕਿ ਕਈ ਵਿਦਿਆਰਥੀ ਹੁੰਦੇ ਹਨ ਜੋਕਿ ਪੜ੍ਹਨ-ਲਿਖਣ ਵਿੱਚ ਚੰਗੇ ਹੋਣ ਦੇ ਨਾਲ-ਨਾਲ ਲਿਖਤੀ ਪ੍ਰੀਖਿਆ ਤਾਂ ਪੂਰੀ ਲਗਨ ਨਾਲ ਦਿੰਦੇ ਸਨ ਪਰ ਖੇਡਾਂ ਅਤੇ ਸਰੀਰਕ ਸਿੱਖਿਆ ਦੇ ਪ੍ਰੈਕਟੀਕਲ ਦੌਰਾਨ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਉਂਦੇ ਜਿਸ ਨਾਲ ਉਨ੍ਹਾਂ ਦੀ ਪੂਰੀ ਅੰਕਾਂ ਦੀ ਪ੍ਰਤੀਸ਼ਤ ਪ੍ਰਭਾਵਿਤ ਹੁੰਦੀ ਹੈ ਅਜਿਹੇ 'ਚ ਪੀਐੱਸਈਬੀ ਦੇ ਇਸ ਫੈਸਲੇ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ। 

Get the latest update about New Rules, check out more about exam pattern change pseb, PSEB, PSEB EXAM PATTERN CHANGE & education news

Like us on Facebook or follow us on Twitter for more updates.