PSEB ਨੇ ਕੀਤਾ ਵੱਡਾ ਬਦਲਾਅ, ਹੁਣ ਪ੍ਰੈਕਟੀਕਲ ਤੋਂ ਵੱਧ ਨੰਬਰ, ਲਿਖਤੀ ਪੇਪਰ ਵਿੱਚ ਮਿਲਣਗੇ

ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਵੱਲੋਂ ਵੱਡਾ ਬਦਲਾਅ ਕੀਤਾ ਗਿਆ ਹੈ, ਜਿਸ ਵਿਚ 9ਵੀਂ ਤੋਂ 12ਵੀਂ ਜਮਾਤ ਦੇ ਦੋ ਵਿਸ਼ਿਆਂ ਦੇ ਅੰਕਾਂ ਦੀ ਵੰਡ ਨੂੰ ਬਦਲ ਦਿੱਤਾ ਹੈ। ਹੁਣ ਦੋਵੇਂ ਵਿਸ਼ਿਆਂ ਦੀ ਲਿਖਤੀ ਪ੍ਰੀਖਿਆ ਦੇ ਅੰਕ ਪ੍ਰੈਕਟੀਕਲ ਵਿਸ਼ੇ ਨਾਲੋਂ ਵੱਧ ਹੋਣਗੇ। PSEB ਨੇ ਇਸ ਸਬੰਧੀ ਸਾਰੇ ਸਕੂਲਾਂ ਨੂੰ ਹੁਕਮ ਜਾਰੀ ਕਰ ਦਿੱਤਾ ਹੈ।


ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਵੱਲੋਂ ਵੱਡਾ ਬਦਲਾਅ ਕੀਤਾ ਗਿਆ ਹੈ, ਜਿਸ ਵਿਚ 9ਵੀਂ ਤੋਂ 12ਵੀਂ ਜਮਾਤ ਦੇ ਦੋ ਵਿਸ਼ਿਆਂ ਦੇ ਅੰਕਾਂ ਦੀ ਵੰਡ ਨੂੰ ਬਦਲ ਦਿੱਤਾ ਹੈ। ਹੁਣ ਦੋਵੇਂ ਵਿਸ਼ਿਆਂ ਦੀ ਲਿਖਤੀ ਪ੍ਰੀਖਿਆ ਦੇ ਅੰਕ ਪ੍ਰੈਕਟੀਕਲ ਵਿਸ਼ੇ ਨਾਲੋਂ ਵੱਧ ਹੋਣਗੇ। PSEB ਨੇ ਇਸ ਸਬੰਧੀ ਸਾਰੇ ਸਕੂਲਾਂ ਨੂੰ ਹੁਕਮ ਜਾਰੀ ਕਰ ਦਿੱਤਾ ਹੈ। ਇਹ ਹੁਕਮ ਵੀ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਕੂਲਾਂ ਨੂੰ ਇਸ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਕਿਹਾ ਗਿਆ।ਇਹ ਹੁਕਮ ਅਕਾਦਮਿਕ ਸਾਲ 2022-23 ਤੋਂ ਲਾਗੂ ਹੋਵੇਗਾ।

ਇਹ ਫੈਸਲਾ ਪੀਐਸਈਬੀ ਨੇ ਕਾਫੀ ਸੋਚ ਵਿਚਾਰ ਤੋਂ ਬਾਅਦ ਲਿਆ ਹੈ। ਇਸ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ ਜੋ ਖੇਡਾਂ ਵਿੱਚ ਘੱਟ ਦਿਲਚਸਪੀ ਲੈਂਦੇ ਹਨ।ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਜਾਣ ਵਾਲੀ ਵਧੀਕ ਪੰਜਾਬੀ ਦੀ ਪ੍ਰੀਖਿਆ ਇਸ ਮਹੀਨੇ ਦੀ 28 ਅਤੇ 30 ਤਰੀਕ ਨੂੰ ਹੋਵੇਗੀ। ਪ੍ਰੀਖਿਆ ਲਈ ਫਾਰਮ 19 ਤਰੀਕ ਤੱਕ ਭਰੇ ਜਾਣਗੇ। ਰੋਲ ਨੰਬਰ 21 ਨੂੰ ਜਾਰੀ ਕੀਤੇ ਜਾਣਗੇ। ਰੋਲ ਨੰਬਰ ਸਿਰਫ਼ ਆਨਲਾਈਨ ਹੀ ਜਾਰੀ ਕੀਤੇ ਜਾਣਗੇ ਜੇਕਰ ਕਿਸੇ ਨੂੰ ਰੋਲ ਨੰਬਰ ਸਬੰਧੀ ਕੋਈ ਸਮੱਸਿਆ ਹੈ ਤਾਂ ਉਸਨੂੰ ਹੱਲ ਕਰਵਾਉਣ ਲਈ PSEB ਨਾਲ ਸੰਪਰਕ ਕਰਨਾ ਹੋਵੇਗਾ। ਇਸ ਦੇ ਨਾਲ ਹੀ ਪ੍ਰੀਖਿਆ ਨਾਲ ਸਬੰਧਤ ਹੋਰ ਜਾਣਕਾਰੀ ਬੋਰਡ ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਬੋਰਡ ਵੱਲੋਂ 9ਵੀਂ ਅਤੇ 10ਵੀਂ ਦੀ ਸਿਹਤ ਅਤੇ ਸਰੀਰਕ ਸਿੱਖਿਆ ਦੀ ਲਿਖਤੀ ਪ੍ਰੀਖਿਆ ਪਹਿਲਾਂ 20, ਪ੍ਰੈਕਟੀਕਲ ਵਿਸ਼ੇ ਦੇ 70 ਅਤੇ 10 ਅੰਕ ਆਈ.ਐੱਨ.ਏ. ਦੇ ਹੁੰਦੇ ਸਨ। ਹੁਣ ਲਿਖਤੀ ਪ੍ਰੀਖਿਆ ਦੇ 50 ਨੰਬਰ, ਪ੍ਰੈਕਟੀਕਲ ਵਿਸ਼ੇ ਦੇ 40 ਨੰਬਰ ਅਤੇ ਆਈ.ਐੱਨ.ਏ. ਦੇ 10 ਨੰਬਰ ਹੋਣਗੇ। ਕਲਾਸ 11ਵੀਂ ਤੇ 12ਵੀਂ ਦੇ ਸਰੀਰਕ ਸਿੱਖਿਆ ਅਤੇ ਖੇਡ ਵਿਸ਼ੇ ਦੀ ਲਿਖਤੀ ਪ੍ਰੀਖਿਆ ਪਹਿਲਾਂ 20 ਨੰਬਰ, ਪ੍ਰੈਕਟੀਕਲ 70 ਨੰਬਰ ਅਤੇ ਆਈ.ਐੱਨ.ਏ. ਦੇ 10 ਨੰਬਰ ਹੁੰਦੇ ਸਨ। ਹੁਣ ਲਿਖਤੀ ਪ੍ਰੀਖਿਆ 50 ਨੰਬਰਾਂ ਦੀ ਹੋਵੇਗੀ, ਪ੍ਰੈਕਟੀਕਲ ਵਿਸ਼ੇ ਵਿਸ਼ੇ ਦੇ 40 ਨੰਬਰ ਅਤੇ ਆਈ.ਐੱਨ.ਏ. ਦੇ 10 ਨੰਬਰ ਰਹਿਣਗੇ।ਹਰ ਸਾਲ PSEB ਬੋਰਡ ਦੀਆਂ ਪ੍ਰੀਖਿਆਵਾਂ ਵਿੱਚ 7 ​​ਲੱਖ ਤੋਂ ਵੱਧ ਵਿਦਿਆਰਥੀ ਬੈਠਦੇ ਹਨ।

Get the latest update about PSEB change education pattrn, check out more about punajb education bord & PSBE news mhohali

Like us on Facebook or follow us on Twitter for more updates.