PSEB ਪੰਜਾਬ ਬੋਰਡ 8ਵੀਂ ਜਮਾਤ ਦੇ ਨਤੀਜੇ ਦਾ ਐਲਾਨ, ਇਸ ਲਿੰਕ ਤੇ ਕਲਿੱਕ ਕਰ ਜਾਣੋ ਆਪਣੇ ਅੰਕ

ਸਾਲ 2022, 'ਚ ਬਰਨਾਲਾ ਦੇ ਮਨਪ੍ਰੀਤ ਸਿੰਘ ਨੇ 8ਵੀਂ ਜਮਾਤ ਦੀ ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐੱਸ.ਈ.ਬੀ.) ਦੀ ਪ੍ਰੀਖਿਆ 'ਚ ਸੂਬੇ 'ਚ ਟਾਪ ਕੀਤਾ ਹੈ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਾਬ PSEB 8ਵੀਂ 2022 ਦਾ ਨਤੀਜਾ ਐਲਾਨ ਕਰ ਦਿੱਤਾ ਹੈ ਇਹ ਐਲਾਨ ਪੰਜਾਬ ਬੋਰਡ ਨੇ ਜੂਨ 2, 2022 ਨੂੰ ਘੋਸ਼ਿਤ ਕੀਤਾ ਹੈ। ਤੁਸੀਂ 8ਵੀ ਜਮਾਤ ਦਾ ਨਤੀਜਾ ਪੰਜਾਬ ਬੋਰਡ ਦੀ ਅਧਿਕਾਰਤ ਸਾਈਟ pseb.ac.in 'ਤੇ ਨਤੀਜਾ ਦੇਖ ਸਕਦੇ ਹੋ। ਸਾਲ 2022, 'ਚ ਬਰਨਾਲਾ ਦੇ ਮਨਪ੍ਰੀਤ ਸਿੰਘ ਨੇ 8ਵੀਂ ਜਮਾਤ ਦੀ ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐੱਸ.ਈ.ਬੀ.) ਦੀ ਪ੍ਰੀਖਿਆ 'ਚ ਸੂਬੇ 'ਚ ਟਾਪ ਕੀਤਾ ਹੈ।

PSEB 8ਵੀਂ ਜਮਾਤ ਦਾ ਨਤੀਜਾ ਦੇਖਣ ਲਈ ਸਿੱਧਾ ਲਿੰਕ pseb.ac.in ਹੈ। 

ਦਸ ਦਈਏ ਕਿ 8ਵੀਂ ਜਮਾਤ ਦੀ ਪ੍ਰੀਖਿਆ 7 ਅਪ੍ਰੈਲ ਤੋਂ 22 ਅਪ੍ਰੈਲ, 2022 ਤੱਕ ਰਾਜ ਵਿੱਚ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਤੇ ਆਯੋਜਿਤ ਕੀਤੀ ਗਈ ਸੀ। ਇਸ ਸਾਲ ਕੁੱਲ 307942 ਉਮੀਦਵਾਰਾਂ ਨੇ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾਈ ਹੈ,  ਜਿਨ੍ਹਾਂ ਵਿੱਚੋਂ 302558 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ। ਇਸ ਸਾਲ ਸਿਰਫ਼ 697 ਵਿਦਿਆਰਥੀ ਅੱਠਵੀਂ ਜਮਾਤ ਦੀ ਬੋਰਡ ਪ੍ਰੀਖਿਆ ਪਾਸ ਨਹੀਂ ਕਰ ਸਕੇ ਹਨ। ਕੁੱਲ ਪਾਸ ਪ੍ਰਤੀਸ਼ਤਤਾ 98.25 ਪ੍ਰਤੀਸ਼ਤ ਹੈ। ਲੜਕੀਆਂ ਨੇ ਇਸ ਸਾਲ 98.70 ਫੀਸਦੀ ਪਾਸ ਪ੍ਰਤੀਸ਼ਤਤਾ ਨਾਲ ਲੜਕਿਆਂ ਨੂੰ ਪਛਾੜ ਦਿੱਤਾ ਹੈ ਜਦਕਿ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 97.86 ਪ੍ਰਤੀਸ਼ਤ ਰਹੀ ਹੈ।

PSEB ਕਲਾਸ 8 ਦੀ ਮਾਰਕਸ਼ੀਟ ਅਤੇ ਨਤੀਜੇ ਉਮੀਦਵਾਰਾਂ ਲਈ PSEB ਦੀ ਅਧਿਕਾਰਤ ਵੈੱਬਸਾਈਟ www.pseb.ac.in ਅਤੇ www.indiaresults.com 'ਤੇ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਅੱਪਲੋਡ ਕੀਤੇ ਜਾਣਗੇ।

Get the latest update about PSEB RESULT, check out more about PSEB, PSEB 8 CLASS RESULT, 8TH CLASS RESULT PSEB & PSEB 8TH CLASS 2022 RESULT

Like us on Facebook or follow us on Twitter for more updates.