PSEB ਵੱਲੋਂ 5ਵੀਂ ਤੇ 8ਵੀਂ ਕਲਾਸ ਦੀ ਟਰਮ-1 ਦੀ ਦੁਬਾਰਾ ਪ੍ਰੀਖਿਆ ਲਈ ਡੇਟਸ਼ੀਟ ਹੋਈ ਜਾਰੀ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 5ਵੀਂ ਤੇ 8ਵੀਂ ਜਮਾਤ ਦੀ ਟਰਮ 1 ਦੀ ਦੁਬਾਰਾ ਪ੍ਰੀਖਿਆ ਸਬੰਧੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਪ੍ਰੀਖਿਆ 5 ਤੋਂ 8 ਮਾਰਚ ਤਕ ਹੋਵੇਗੀ

ਮੋਹਾਲੀ— ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 5ਵੀਂ ਤੇ 8ਵੀਂ ਜਮਾਤ ਦੀ ਟਰਮ 1 ਦੀ ਦੁਬਾਰਾ ਪ੍ਰੀਖਿਆ ਸਬੰਧੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਪ੍ਰੀਖਿਆ 5 ਤੋਂ 8 ਮਾਰਚ ਤਕ ਹੋਵੇਗੀ। ਦਰਅਸਲ ਕੁਝ ਵਿਦਿਆਰਥੀ ਕੋਵਿਡ ਪਾਜ਼ੇਟਿਵ ਹੋਣ ਕਾਰਨ ਜਾਂ ਕੁਝ ਨਿੱਜੀ ਕਾਰਨਾਂ ਕਰਕੇ ਟਰਮ-1 ਦੀਆਂ ਪ੍ਰੀਖਿਆਵਾਂ 'ਚ ਨਹੀਂ ਬੈਠ ਸਕੇ ਸੀ। ਦੋਵਾਂ ਕਲਾਸਾਂ ਦੀ PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਡੇਟਸ਼ੀਟ ਦੇਖੀ ਜਾ ਸਕਦੀ ਹੈ। ਸਿੱਖਿਆ ਵਿਭਾਗ ਦੇ ਪ੍ਰੀਖਿਆਵਾਂ ਕੰਟਰੋਲਰ ਜੇਆਰ ਮਹਿਰੋਕ ਮੁਤਾਬਕ ਪੰਜਾਬ ਸਕੂਲ ਬੋਰਡ ਦੀਆਂ ਟਰਮ 2 ਦੀਆਂ ਤਰੀਕਾਂ ਦਾ ਐਲਾਨ ਜਲਦ ਕੀਤਾ ਜਾਵੇਗਾ। ਪੰਜਾਬ ਬੋਰਡ ਵੱਲੋਂ ਪਹਿਲਾਂ ਹੀ ਕਿਹਾ ਦਿੱਤਾ ਗਿਆ ਸੀ ਕਿ ਟਰਮ-2 ਦੀ ਪ੍ਰੀਖਿਆ 'ਚ ਬੈਠਣ ਲਈ ਵਿਦਿਆਰਥੀਆਂ ਨੂੰ ਟਰਮ 1 ਦੀ ਪ੍ਰੀਖਿਆ ਪਾਸ ਕਰਨੀ ਲਾਜ਼ਮੀ ਹੋਵੇਗੀ। ਟਰਮ-1 ਦੀ ਪ੍ਰੀਖਿਆ ਦੇਣ ਵਾਲੇ ਨੂੰ ਹੀ ਟਰਮ-2 ਦੀ ਪ੍ਰੀਖਿਆ 'ਚ ਬੈਠਣ ਦੀ ਇਜਾਜ਼ਤ ਮਿਲੇਗੀ। 5ਵੀਂ ਤੇ 8ਵੀਂ ਜਮਾਤ ਦੀ ਪ੍ਰੀਖਿਆ ਸਵੇਰੇ 10:30 ਵਜੇ ਤੋਂ ਦੁਪਹਿਰ 1:45 ਵਜੇ ਤਕ ਲਈ ਜਾਵੇਗੀ। ਪ੍ਰੀਖਿਆ ਕੋਵਿਡ ਪ੍ਰੋਟੋਕੋਲ ਨੂੰ ਧਿਆਨ 'ਚ ਰੱਖਦੇ ਹੋਏ ਤੈਅਸ਼ੁਦਾ ਸੈਂਟਰਾਂ'ਤੇ ਲਈ ਜਾਵੇਗੀ।

5th Term-I 2022 ਦੀ ਮੁੜ-ਪ੍ਰੀਖਿਆ ਤਰੀਕਾਂ
- 5 ਮਾਰਚ ਨੂੰ ਪੰਜਾਬੀ, ਹਿੰਦੀ ਅਤੇ ਉਰਦੂ ਤੇ ਵਾਤਾਵਰਨ ਸਿੱਖਿਆ ਦਾ ਪੇਪਰ ਲਿਆ ਜਾਵੇਗਾ। ਇਸੇ ਤਰ੍ਹਾਂ 7 ਮਾਰਚ ਨੂੰ ਦੂਜੀ ਭਾਸ਼ਾ ਪੰਜਾਬੀ, ਹਿੰਦੀ ਅਤੇ ਉਰਦੂ ਦਾ ਪੇਪਰ ਅਤੇ 8 ਮਾਰਚ ਨੂੰ ਗਣਿਤ ਦਾ ਪੇਪਰ ਹੋਵੇਗਾ।

8th Term-I 2022 ਦੀ ਮੁੜ-ਪ੍ਰੀਖਿਆ ਤਰੀਕਾਂ
- 5 ਮਾਰਚ ਨੂੰ ਪੰਜਾਬੀ, ਹਿੰਦੀ ਅਤੇ ਉਰਦੂ ਤੇ ਗਣਿਤ ਦਾ ਪੇਪਰ, 7 ਮਾਰਚ ਨੂੰ ਦੂਜੀ ਭਾਸ਼ਾ ਪੰਜਾਬੀ, ਹਿੰਦੀ ਅਤੇ ਉਰਦੂ ਤੇ ਸਮਾਜਿਕ ਵਿਗਿਆਨ ਅਤੇ 8 ਮਾਰਚ ਨੂੰ ਅੰਗਰੇਜ਼ੀ ਤੇ ਸਾਇੰਸ ਦਾ ਪੇਪਰ ਹੋਵੇਗਾ।

ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ ਵੀ ਜਾਰੀ
- PSEB ਦੀ ਵੈੱਬਸਾਈਟ ‘ਤੇ ਬੋਰਡ ਵੱਲੋਂ ਪ੍ਰੈਕਟੀਕਲ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਵੀ ਕੀਤਾ ਗਿਆ ਹੈ। ਉਨ੍ਹਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪ੍ਰੀਖਿਆ ਨਾਲ ਸਬੰਧਤ ਕਿਸੇ ਵੀ ਕਿਸਮ ਦੀ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕਰਨ ਲਈ, ਤੁਸੀਂ ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹੋ।

Get the latest update about 5th class, check out more about 8th class, Truescoop, Truescppnews & datesheet

Like us on Facebook or follow us on Twitter for more updates.