ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਪੀਟੀਸੀ ਦੇ ਐਮਡੀ ਦੀ ਜਮਾਨਤ ਪਟੀਸ਼ਨ ਹੋਈ ਖਾਰਜ, 25 ਅਪ੍ਰੈਲ ਨੂੰ ਹੋਵੇਗੀ ਅਗਲੀ ਪੇਸ਼ੀ

ਜਿਨਸੀ ਸ਼ੋਸ਼ਣ ਦੇ ਮਾਮਲੇ ਚ ਇਕ ਨਵਾਂ ਮੋੜ ਆਇਆ ਹੈ ਜਿਸ ਦੇ ਚਲਦਿਆ ਇਸ ਦੇ ਦੋਸ਼ੀ ਪੀਟੀਸੀ ਦੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਰਾਇਣ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ...

ਚੰਡੀਗੜ੍ਹ :-  ਜਿਨਸੀ ਸ਼ੋਸ਼ਣ ਦੇ ਮਾਮਲੇ ਚ ਇਕ ਨਵਾਂ ਮੋੜ ਆਇਆ ਹੈ ਜਿਸ ਦੇ ਚਲਦਿਆ ਇਸ ਦੇ ਦੋਸ਼ੀ ਪੀਟੀਸੀ ਦੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਰਾਇਣ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਹੈ। ਇੱਕ ਸਥਾਨਕ ਅਦਾਲਤ ਨੇ ਅੱਜ ‘ਮਿਸ ਪੀਟੀਸੀ ਪੰਜਾਬੀ'  ਵਿਵਾਦ ਚ ਇਹ ਫੈਸਲਾ ਦਿੱਤਾ ਹੈ।  ਵਧੀਕ ਸੈਸ਼ਨ ਜੱਜ ਅਵਤਾਰ ਸਿੰਘ ਬਰਦਾ ਨੇ ਮੁਲਜ਼ਮ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ। ਰਬਿੰਦਰ ਨਰਾਇਣ ਨਿਆਇਕ ਇਸ ਸਮੇ ਹਿਰਾਸਤ ਵਿਚ ਹੈ ਅਤੇ 25 ਅਪ੍ਰੈਲ ਨੂੰ ਸਿਵਲ ਜੱਜ ਵਿਸ਼ਵਜਯੋਤੀ ਦੀ ਅਦਾਲਤ ਵਿਚ ਪੇਸ਼ ਹੋਵੇਗਾ। ਸੈਸ਼ਨ ਜੱਜ ਅਤੇ ਇਲਾਕਾ ਮੈਜਿਸਟ੍ਰੇਟ ਨੇ ਜ਼ਮਾਨਤ ਅਰਜੀ ਖਾਰਜ ਹੋਣ ਤੋਂ ਬਾਅਦ ਹੁਣ ਕਥਿਤ ਦੋਸ਼ੀ ਰਬਿੰਦਰ ਨਰਾਇਣ ਕੋਲ ਹਾਈ ਕੋਰਟ ਜਾਣ ਦਾ ਵਿਕਲਪ ਹੈ। 


ਜਿਕਰਯੋਗ ਹੈ ਕਿ ਇਸ 15 ਮਾਰਚ ਨੂੰ, ਇੱਕ ਪਟੀਸ਼ਨਕਰਤਾ ਨੇ ਹਾਈ ਕੋਰਟ ਵਿੱਚ ਦਾਅਵਾ ਕੀਤਾ ਸੀ ਕਿ ਸੁੰਦਰਤਾ ਮੁਕਾਬਲੇ ਵਿੱਚ ਭਾਗ ਲੈਣ ਵਾਲੀ ਉਸਦੀ ਧੀ ਨੂੰ ਮੁਲਜ਼ਮਾਂ ਦੇ ਮਾੜੇ ਇਰਾਦਿਆਂ ਦਾ ਮਨੋਰੰਜਨ ਕਰਨ ਤੋਂ ਇਨਕਾਰ ਕਰਨ ਕਾਰਨ ਤੰਗ ਕੀਤਾ ਜਾ ਰਿਹਾ ਸੀ। ਉਸਨੇ ਅੱਗੇ ਦਾਅਵਾ ਕੀਤਾ ਕਿ ਦੋਸ਼ੀ ਨੇ ਉਸਦੀ ਧੀ ਦੀ ਰਿਹਾਈ ਲਈ 50 ਲੱਖ ਰੁਪਏ ਦੀ ਮੰਗ ਕੀਤੀ ਸੀ।

ਦਸ ਦਈਏ ਕਿ ਮੁਹਾਲੀ ਪੁਲੀਸ ਨੇ ਇਸ ਮਾਮਲੇ 'ਚ ਨੈਨਸੀ ਘੁੰਮਣ, ਨਿਹਾਰਿਕਾ ਜੈਨ, ਰਬਿੰਦਰ ਨਰਾਇਣ, ਭੁਪਿੰਦਰ ਸਿੰਘ,  ਲਕਸ਼ਮਣ  ਅਤੇ 25 ਹੋਰ ਖ਼ਿਲਾਫ਼ ਆਈਪੀਸੀ ਦੀ ਧਾਰਾ 341, 342, 343, 354, 354-ਏ, 354-ਬੀ, 354-ਸੀ, 328, 420 ਅਤੇ 120-ਬੀ ਤਹਿਤ ਕੇਸ ਦਰਜ ਕੀਤਾ ਸੀ।  ਪੁਲੀਸ ਨੇ ਡੀਐਸਪੀ ਹੈੱਡਕੁਆਰਟਰ ਮਨਵੀਰ ਸਿੰਘ ਬਾਜਵਾ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਵੀ ਗਠਿਤ ਕੀਤੀ ਸੀ।    

Get the latest update about PTC MD RABINDRA NARAYAN ARRESTED, check out more about FIR AGAINST PTC MD RABINDRA NARAYAN, PUNJAB NEWS, bail plea rejected & PTC MD RABINDRA NARAYAN

Like us on Facebook or follow us on Twitter for more updates.