PUBG ਦੇ ਦੀਵਾਨਿਆਂ ਲਈ ਵੱਡੀ ਖੁਸ਼ਖ਼ਬਰੀ!! ਦੁਬਾਰਾ ਹੋ ਸਕਦੀ ਹੈ ਐਂਟਰੀ

ਰਾਇਲ ਬੈਟਲ ਗੇਮ ਪਬਜੀ ਦੇ ਦੀਵਾਨਿਆਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਹਾਲ ਹੀ 'ਚ ਭਾਰਤ 'ਚ ਬੈਨ ਕੀਤੇ ਗਏ ਪਬਜੀ ਦੀ ਦੇਸ਼ 'ਚ ਦੁਬਾਰਾ ਵਾਪਸੀ ਹੋ ਸਕਦੀ ਹੈ। ਪਬਜੀ ਗੇਮਸ ਬਣਾਉਣ ਵਾਲੀ...

ਨਵੀਂ ਦਿੱਲੀ— ਰਾਇਲ ਬੈਟਲ ਗੇਮ ਪਬਜੀ ਦੇ ਦੀਵਾਨਿਆਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਹਾਲ ਹੀ 'ਚ ਭਾਰਤ 'ਚ ਬੈਨ ਕੀਤੇ ਗਏ ਪਬਜੀ ਦੀ ਦੇਸ਼ 'ਚ ਦੁਬਾਰਾ ਵਾਪਸੀ ਹੋ ਸਕਦੀ ਹੈ। ਪਬਜੀ ਗੇਮਸ ਬਣਾਉਣ  ਵਾਲੀ ਕੋਰੀਆਈ ਕੰਪਨੀ ਬਲਿਊ ਹੋਲ (Bluehole) ਨੇ ਚੀਨ ਦੀ ਕੰਪਨੀ ਟੇਨਸੈਂਟ ਗੇਮਸ ਨਾਲ ਆਪਣੇ ਫ੍ਰੈਂਚਾਈਜ਼ੀ ਕਰਾਰ ਤੋੜ ਲਿਆ ਹੈ। ਕੰਪਨੀ 'ਚ ਭਾਰਤ 'ਚ ਪਬਜੀ ਗੇਮਸ ਦੀ ਫ੍ਰੈਂਚਾਈਜ਼ੀ ਟੇਨਸੈਂਟ ਗੇਮਸ ਨੂੰ ਦਿੱਤੀ ਸੀ, ਜਿਸ ਨੂੰ ਵਾਪਸ ਲੈ ਲਿਆ ਗਿਆ ਹੈ। ਪਬਜੀ ਕਾਰਪੋਰੇਸ਼ਨ ਹੁਣ ਖੁਦ ਹੀ ਭਾਰਤ 'ਚ ਇਸ ਗੇਮ ਦੀ ਸਾਰੀਆਂ ਜ਼ਿੰਮੇਦਾਰੀਆਂ ਨੂੰ ਸੰਭਾਲੇਗਾ। ਪਬਜੀ ਕਾਰਪੋਰੇਸ਼ਨ ਦੱਖਣੀ ਕੋਰੀਆਈ ਕੰਪਨੀ ਬਲੂ ਹੋਲ ਦਾ ਹਿੱਸਾ ਹੈ। ਕੰਪਨੀ ਦੇ ਇਸ ਫੈਸਲੇ ਤੋਂ ਬਾਅਦ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਪਬਜੀ ਦੀ ਭਾਰਤ 'ਚ ਦੁਬਾਰਾ ਐਂਟਰੀ ਹੋ ਸਕਦੀ ਹੈ। ਪਬਜੀ ਮੋਬਾਈਲ ਦੇ ਬੈਨ ਹੋਣ ਨਾਲ ਦੇਸ਼ 'ਚ ਗੇਮਿੰਗ ਦੇ ਫੈਨਜ਼ ਕਾਫੀ ਨਾਖੁਸ਼ ਹੈ। ਇਸ ਸੰਬੰਧ 'ਚ ਪਬਜੀ ਕੌਰਪ ਨੇ ਕਿਹਾ ਕਿ ਉਹ ਇਸ ਪੂਰੇ ਮਾਮਲੇ ਤੋਂ ਜਾਣੂ ਹੈ ਅਤੇ ਗੇਮ 'ਤੇ ਲਗਾਏ ਗਏ ਬੈਨ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਕੰਪਨੀ ਨੇ ਕਿਹਾ ਕਿ ਭਾਰਤ 'ਚ ਪਬਜੀ ਮੋਬਾਈਲ ਦਾ ਕੰਟਰੋਲ ਹੁਣ ਟੇਨਸੈਂਟ ਗੇਮਸ ਦੇ ਹੱਥਾਂ 'ਚ ਨਹੀਂ ਰਹੇਗਾ ਅਤੇ ਭਾਰਤ 'ਚ ਇਸ ਗੇਮ ਦੀ ਪੂਰੀ ਜ਼ਿੰਮੇਦਾਰੀ ਪਬਜੀ ਕਾਰਪੋਰੇਸ਼ਨ ਦੇ ਕੋਲ੍ਹ ਹੋਵੇਗੀ। ਕੰਪਨੀ ਨੇ ਕਿਹਾ ਕਿ ਅਸੀਂ ਭਾਰਤ ਲਈ ਟੇਨਸੇਂਟ ਗੇਮਸ ਨਾਲ ਆਪਣਾ ਫ੍ਰੈਂਚਾਈਜ਼ੀ ਕਰਾਰ ਖਤਮ ਕਰ ਲਿਆ ਹੈ।

ਭਾਰਤ 'ਚ ਕੋਰੋਨਾ ਦੇ ਵੱਧਦੇ ਮਾਮਲੇ ਵਿਚਕਾਰ ਰਾਹਤ ਦੀ ਖ਼ਬਰ, ਜਲਦ ਮਿਲ ਸਕਦੀ ਹੈ ਰੂਸੀ ਵੈਕਸੀਨ

ਪਬਜੀ ਕੌਰਪ ਨੇ ਆਪਣੇ ਬਿਆਨ 'ਚ ਕਿਹਾ, ''ਪਬਜੀ ਕਾਰਪੋਰੇਸ਼ਨ ਸਰਕਾਰ ਵਲੋਂ ਚੁੱਕੇ ਗਏ ਕਦਮ ਨੂੰ ਸਮਝਦਾ ਹੈ ਅਤੇ ਉਸ ਦਾ ਸਨਮਾਨ ਵੀ ਕਰਦਾ ਹੈ। ਯੂਜ਼ਰਸ ਦਾ ਡਾਟਾ ਸੁਰੱਖਿਅਤ ਰਹਿਣਾ ਕੰਪਨੀ ਦੀ ਸਭ ਤੋਂ ਵੱਡੀ ਜ਼ਿੰਮੇਦਾਰੀ ਹੈ। ਕੰਪਨੀ ਭਾਰਤ ਸਰਕਾਰ ਨਾਲ ਮਿਲ ਕੇ ਪਲੇਅਰਜ਼ ਲਈ ਇਸ ਗੇਮ ਨੂੰ ਫਿਰ ਤੋਂ ਸ਼ੁਰੂ ਕਰਨਾ ਚਾਹੁੰਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਇਸ ਗੇਮ ਨੂੰ ਭਾਰਤੀ ਨਿਯਮਾਂ ਮੁਤਾਬਕ ਸੰਚਾਲਿਤ ਕਰੇਗੀ।

12 ਸਤੰਬਰ ਤੋਂ ਮੁੜ ਚੱਲਣਗੀਆਂ ਇਹ 80 ਟਰੇਨਾਂ, ਇਕ ਕਲਿੱਕ 'ਤੇ ਜਾਣੋ ਪੂਰੀ ਜਾਣਕਾਰੀ

ਜ਼ਿਕਰਯੋਗ ਹੈ ਕਿ ਪਬਜੀ ਮੋਬਾਈਲ 'ਤੇ ਭਾਰਤ 'ਚ ਬੈਨ ਲੱਗਣ ਤੋਂ ਬਾਅਦ ਟੇਨਸੇਂਟ ਗੇਮਸ ਨੂੰ 34 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਕੰਪਨੀ ਦਾ ਮਾਰਕਿਟ ਵੈਲਿਊ 34 ਅਰਬ ਡਾਲਰ ਘੱਟ ਹੋ ਗਈ ਹੈ। ਕੰਪਨੀ ਨੂੰ ਇਹ ਨੁਕਸਾਨ 118 ਚੀਨੀ ਐਪਸ 'ਤੇ ਬੈਨ ਲਗਾਏ ਜਾਣ ਦੇ ਇਕ ਦਿਨ ਬਾਅਦ ਹੀ ਹੋਇਆ ਹੈ। ਕੇਂਦਰ ਸਰਕਾਰ ਨੇ ਹਾਲ ਹੀ 'ਚ ਪਬਜੀ ਸਮੇਤ 8 ਚਾਈਨੀਜ਼ ਐਪਸ 'ਤੇ ਬੈਨ ਲਗਾਇਆ ਸੀ, ਜਿਸ ਦੇ ਤਹਿਤ ਪਬਜੀ ਮੋਬਾਈਲ ਅਤੇ ਪਬਜੀ ਮੋਬਾਈਲ ਅਤੇ ਪਬਜੀ ਮੋਬਾਈਲ ਲਾਈਟ, ਦੋਵੇਂ ਐਪ ਭਾਰਤ 'ਚ ਪ੍ਰਤੀਬੰਧਿਤ ਹੋ ਗਏ ਹਨ।

Get the latest update about PUBG LOVERS, check out more about PUBG, MOBILE PUBG, PUBG & INDIA PUBG PLAYERS

Like us on Facebook or follow us on Twitter for more updates.