ਮੁੰਬਈ 'ਚ ਟਕਰਾਈਆ ਪੁਡੂਚੇਰੀ ਅਤੇ ਗਦਗ ਐਕਸਪ੍ਰੈੱਸ', ਭਿਆਨਕ ਟੱਕਰ ਕਾਰਨ ਤਿੰਨ ਡੱਬੇ ਪਟਰੀ ਤੋਂ ਉਤਰੇ

ਕੱਲ ਮੁੰਬਈ 'ਚ ਇੱਕ ਭਿਆਨਕ ਹਾਦਸਾ ਵਾਪਰਿਆ ਜਿਥੇ ਇੱਕ ਹੀ ਟਰੈਕ ਤੇ ਦੋ ਰੇਲਗੱਡੀਆਂ ਆ ਗਈ। ਇਹ ਹਾਦਸਾ ਮੁੰਬਈ ਦੇ ਮਾਟੁੰਗਾ ਰੇਲਵੇ ਸਟੇਸ਼ਨ 'ਤੇ ਰਾਤ ਕਰੀਬ 10 ਵਜੇ...

ਕੱਲ ਮੁੰਬਈ 'ਚ ਇੱਕ ਭਿਆਨਕ ਹਾਦਸਾ ਵਾਪਰਿਆ ਜਿਥੇ ਇੱਕ ਹੀ ਟਰੈਕ ਤੇ ਦੋ ਰੇਲਗੱਡੀਆਂ ਆ ਗਈ। ਇਹ ਹਾਦਸਾ ਮੁੰਬਈ ਦੇ ਮਾਟੁੰਗਾ ਰੇਲਵੇ ਸਟੇਸ਼ਨ 'ਤੇ ਰਾਤ ਕਰੀਬ 10 ਵਜੇ  ਵਾਪਰਿਆ। ਜਦੋ ਪੁਡੂਚੇਰੀ ਐਕਸਪ੍ਰੈਸ (11005) ਅਤੇ ਗਦਗ ਐਕਸਪ੍ਰੈਸ (11139) ਇੱਕੋ ਟ੍ਰੈਕ 'ਤੇ ਆ ਕੇ ਇੱਕ ਦੂਜੇ ਨਾਲ ਟਕਰਾ ਗਈਆਂ। ਹਾਦਸੇ ਵਿੱਚ ਦਾਦਰ ਤੋਂ ਪੁਡੂਚੇਰੀ ਜਾ ਰਹੀ ਪੁਡੂਚੇਰੀ ਐਕਸਪ੍ਰੈਸ ਦੇ ਤਿੰਨ ਡੱਬੇ ਪਟੜੀ ਤੋਂ ਉਤਰ ਗਏ। ਕਿਸੇ ਵੀ ਤਰ੍ਹਾਂ ਦੇ ਜਾਨਮਾਲ ਦਾ ਨੁਕਸਾਨ ਨਹੀਂ ਹੋਇਆ ਹੈ।  


ਜਾਣਕਾਰੀ ਮੁਤਾਬਿਕ ਪੁਡੂਚੇਰੀ ਐਕਸਪ੍ਰੈਸ ਦਾਦਰ ਤੋਂ ਰਵਾਨਾ ਹੋਈ ਸੀ ਅਤੇ ਗਦਗ ਐਕਸਪ੍ਰੈਸ ਸੀਐਸਟੀ ਤੋਂ ਰਵਾਨਾ ਹੋਈ ਸੀ। ਮਾਟੁੰਗਾ ਰੇਲਵੇ ਸਟੇਸ਼ਨ 'ਤੇ ਟ੍ਰੈਕ ਨਾ ਬਦਲਣ ਕਾਰਨ ਗਦਗ ਐਕਸਪ੍ਰੈੱਸ ਵੀ ਪੁਡੂਚੇਰੀ ਐਕਸਪ੍ਰੈੱਸ ਦੇ ਪਟੜੀ 'ਤੇ ਆ ਗਈ, ਜਿਸ ਕਾਰਨ ਦੋਵੇਂ ਟਰੇਨਾਂ ਆਪਸ 'ਚ ਟਕਰਾ ਗਈਆਂ। ਬੋਗੀਆਂ ਦੇ ਟਕਰਾਉਣ ਕਾਰਨ ਓਵਰਹੈੱਡ ਤਾਰ ਟੁੱਟ ਗਈ, ਜਿਸ ਕਾਰਨ ਪੁਡੂਚੇਰੀ ਐਕਸਪ੍ਰੈਸ ਦੇ 3 ਡੱਬੇ ਜ਼ੋਰਦਾਰ ਧਮਾਕੇ ਨਾਲ ਪਟੜੀ ਤੋਂ ਉਤਰ ਗਏ। ਹਾਲਾਂਕਿ ਦੋਵੇਂ ਟਰੇਨਾਂ ਦੀ ਰਫਤਾਰ ਘੱਟ ਹੋਣ ਕਾਰਨ ਵੱਡਾ ਹਾਦਸਾ ਟਲ ਗਿਆ। ਹਾਦਸੇ ਕਾਰਨ ਫਿਲਹਾਲ ਲੋਕਲ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ।

ਇਸ ਮੌਕੇ ਤੇ ਮੱਧ ਰੇਲਵੇ ਅਤੇ ਪੱਛਮੀ ਰੇਲਵੇ ਦੇ ਉੱਚ ਅਧਿਕਾਰੀ ਪਹੁੰਚ ਗਏ। ਫਸੇ ਯਾਤਰੀਆਂ ਨੂੰ ਜੀਆਰਪੀ ਦੀ ਮਦਦ ਨਾਲ ਬਚਾਇਆ ਗਿਆ। ਫਿਲਹਾਲ ਦੋਵੇਂ ਟਰੇਨਾਂ ਅੱਜ ਲਈ ਰੱਦ ਕਰ ਦਿੱਤੀਆਂ ਗਈਆਂ ਹਨ। 

Get the latest update about truecooppunjabi, check out more about mumbai train accident, accindent & punjabi news

Like us on Facebook or follow us on Twitter for more updates.