ਸਹੁੰ ਚੁੱਕਣ ਤੋਂ 48 ਘੰਟੇ ਬਾਅਦ ਕੋਰੋਨਾ ਪਾਜ਼ੇਟਿਵ ਹੋਏ ਸੀ.ਐੱਮ. ਐਨ. ਰੰਗਾਸਾਮੀ, ਹੋਏ ਹਸਪਤਾਲ 'ਚ ਦਾਖਲ

ਪੁਡੂਚੇਰੀ ਦੇ ਮੁੱਖਮੰਤਰੀ ਐਨ. ਰੰਗਾਸਾਮੀ ਐਤਵਾਰ ਨੂੰ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਸੂਬੇ ਦੇ...................

ਪੁਡੂਚੇਰੀ ਦੇ ਮੁੱਖਮੰਤਰੀ ਐਨ. ਰੰਗਾਸਾਮੀ ਐਤਵਾਰ ਨੂੰ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਸੂਬੇ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਐਨ. ਰੰਗਾਸਾਮੀ ਦੀ ਹਾਲਤ ਠੀਕ ਹੈ। ਡਾਕਟਰਾਂ ਦੀ ਸਲਾਹ ਉਤੇ ਉਨ੍ਹਾਂ ਨੂੰ ਚੇਨਈ ਦੇ ਨਿਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਪੁਡੂਚੇਰੀ ਦੇ ਸਿਹਤ ਵਿਭਾਗ ਦੇ ਡਾਕਟਰਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਹਲਕੇ ਲੱਛਣ ਦਿਖਣ ਦੇ ਬਾਅਦ ਮੁੱਖਮੰਤਰੀ ਐਨ. ਰੰਗਾਸਾਮੀ ਨੇ ਪੁਡੂਚੇਰੀ ਦੇ ੲੰਦਿਰਾਂ ਗਾਂਧੀ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿਚ ਕੋਰੋਨਾ ਦੀ ਜਾਂਚ ਕਰਵਾਈ ਗਈ ਸੀ, ਜਿੱਥੇ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ।

ਡਾਕਟਰਾਂ ਨੇ ਦੱਸਿਆ ਕਿ ਸੀਐੱਮ ਐਨ. ਰੰਗਾਸਾਮੀ ਦੀ ਹਾਲਤ ਹੁਣ ਠੀਕ ਹੈ। ਪਰ ਡਾਕਟਰਾਂ ਦੀ ਸਲਾਹ ਉਤੇ ਉਹ ਅੱਗੇ ਦੇ ਇਲਾਜ ਲਈ ਚੇਨਈ ਦੇ ਇਕ ਨਿਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਐਤਵਾਰ ਸ਼ਾਮ ਨੂੰ ਉਹ ਚੇਨਈ ਲਈ ਰਵਾਨਾ ਹੋ ਗਏ। ਦੱਸ ਦਈਏ ਕਿ ਐਨ. ਰੰਗਾਸਾਮੀ ਨੇ ਦੋ ਦਿਨ ਪਹਿਲਾ ਹੀ ਸੂਬੇ ਦੇ ਮੁੱਖਮੰਤਰੀ ਦੀ ਸਹੁੰ ਚੱਕੀ ਸੀ। ਉਸ ਸਮੇਂ ਸਿਹਤ ਵਿਭਾਗ ਦੇ 183 ਲੋਕਾਂ ਦੀ ਜਾਂਚ ਕੀਤੀ ਗਈ ਹੈ। ਜਿਸ ਵਿਚੋਂ 11 ਲੋਕਾਂ ਕੋਵਿਡ 19 ਪਾਜ਼ੇਟਿਵ ਪਾਏ ਗਏ ਹੈ।

ਦੱਸ ਦਈਏ ਕਿ ਕੇਂਦਰ ਇਕ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਵਿਚ ਐਤਵਾਰ ਕੋਵਿਡ19 ਮਹਾਂਮਾਰੀ ਨਾਲ ਇਕ ਦਿਨ ਵਿਚ 26 ਮਰੀਜ਼ਾਂ ਦੀ ਜਾਨ ਗਈ ਹੈ। ਜਦਕਿ 1633 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਸਿਹਤ ਵਿਭਾਗ ਦੇ ਮੁਤਾਬਿਕ ਨਵੇਂ ਮਾਮਲੇ ਸਾਹਮਣੇ ਆਣ ਦੇ ਬਾਅਦ ਪਾਜ਼ੇਟਿਵ ਲੋਕਾਂ ਦੀ ਸੰਖਿਆ 71 ਹਜ਼ਾਰ 709 ਹੋ ਗਈ ਹੈ। 

Get the latest update about puducherry, check out more about true scoop news, admitted, cm & true scoop

Like us on Facebook or follow us on Twitter for more updates.