ਅੰਮ੍ਰਿਤਸਰ:- ਕੱਲ ਜਲੰਧਰ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਲੋਂ ਵੋਲਵੋ ਬੱਸਾਂ ਨੂੰ ਹਰਿ ਝੰਡੀ ਦਿੱਤੀ ਗਈ ਜੋਕਿ ਡਾਇਰੈਕਟ ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਦਿੱਲੀ ਅੰਤਰਾਸ਼ਟਰੀ ਹਵਾਈ ਅੱਡੇ ਤੱਕ ਚੱਲਣਗੀਆਂ। ਕੱਲ ਜਿਥੇ ਇਹ ਬੱਸ ਫੁੱਲ ਹੋ ਕੇ ਦਿੱਲੀ ਲਈ ਰਵਾਨਾ ਹੋਈ ਸੀ ਅੱਜ ਅੰਮ੍ਰਿਤਸਰ ਬੱਸ ਅੱਡੇ ਤੋਂ ਦਿੱਲੀ ਏਯਰਪੋਰਟ ਲਈ 2 ਸਵਾਰੀਆਂ ਨੂੰ ਲੈਕੇ ਪਨਬਸ ਬੱਸ ਅੱਡੇ ਤੋਂ ਦਿੱਲੀ ਲਈ ਰਵਾਨਾ ਹੋਈ। ਇੱਕ ਯਾਤਰੀ ਵਲੋਂ ਆਨ ਲਾਈਨ ਬੁਕਿੰਗ ਕੀਤੀ ਗਈ। ਇੱਕ ਸਵਾਰੀ ਵੱਲੋਂ ਬੱਸ ਅੱਡੇ ਤੋਂ ਟਿਕਟ ਲਈ ਗਈ। ਜਾਣਕਾਰੀ ਅਨੁਸਾਰ 10 ਸੀਟਾਂ ਜਲੰਧਰ ਤੋਂ ਆਨ ਲਾਈਨ ਬੁਕਿੰਗ ਕੀਤੀ ਗਈ ਹੈ। ਰੋਜ਼ਾਨਾ ਇਹ ਬੱਸ 9.20 ਤੇ ਬਸ ਸਟੈਂਡ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਤੇ ਸ਼ਾਮ ਕਰੀਬ 8 ਵਜੇ ਦਿੱਲੀ ਏਯਰਪੋਰਟ ਤੇ ਪੁੱਜੇਗੀ। ਇਸ ਮੌਕੇ ਸਵਾਰਿਆ ਦੇ ਦਿਲਾਂ ਵਿੱਚ ਬਹੁਤ ਖੁਸ਼ੀ ਸੀ।
ਇਹ ਵੀ ਪੜ੍ਹੋ:- ਟਰਾਂਸਪੋਰਟ ਮਾਫੀਏ ਨੂੰ ਨੱਥ ਪਾਉਣ ਲਈ ਸਰਕਾਰੀ ਬੱਸਾਂ ਦੀ ਸ਼ੁਰੂਆਤ ਇਕ ਕ੍ਰਾਂਤੀਕਾਰੀ ਕਦਮ : ਸੀਐੱਮ ਭਗਵੰਤ ਮਾਨ
ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਯਾਤਰੀਆਂ ਦੀ ਸੁਵਿਧਾ ਵੇਖਦੇ ਹੋਏ ਇਸ ਨੂੰ ਖਾਸ ਪ੍ਰਬੰਧ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਗਰਮੀ ਤੋਂ ਰਾਹਤ ਦੇਣ ਲਈ ਇਹ ਬੱਸਾਂ ਫੁਲ ਏਅਰਕੰਡੀਸ਼ਨ ਹਨ। ਦੂਸਰੀ ਗੱਲ ਏ ਕਿ ਬੱਸ ਦੇ ਵਿੱਚ ਪੀਣ ਲਈ ਮਿਨਰਲ ਵਾਟਰ ਵੀ ਰੱਖਿਆ ਗਿਆ ਹੈ ਤੇ ਕੋਰੋਨਾ ਨੂੰ ਵੇਖਦੇ ਹੋਏ ਬੱਸਾਂ ਨੂੰ ਸੈਨੀਟਾਈਜ਼ਰ ਵੀ ਕੀਤਾ ਜਾ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਕਿ ਇਸ ਬੱਸਾਂ ਚੱਲਣ ਨਾਲ ਟਰਾਂਸਪੋਰਟ ਮਾਫੀਆ ਨੂੰ ਨੱਥ ਪਵੇਗੀ। ਜਿੱਥੇ ਟਰਾਂਸਪੋਰਟ ਮਾਫੀਆ ਆਪਣੀ ਮਨਮਰਜ਼ੀ ਦੇ ਰੇਟ ਲੈ ਕੇ ਯਾਤਰੀਆਂ ਨੂੰ ਠੱਗਦੇ ਸਨ, ਉੱਥੇ ਹੀ ਪੰਜਾਬ ਸਰਕਾਰ ਨੂੰ ਇਹ ਬੱਸਾਂ ਚਲਾ ਕੇ ਟਰਾਂਸਪੋਰਟ ਮਾਫੀਆ ਨੂੰ ਨੱਥ ਪਾਈ ਗਈ ਹੈ।
ਉੱਥੇ ਹੀ ਆਮ ਲੋਕਾਂ ਨੂੰ ਵੀ ਇਸ ਦੀ ਸੁਵਿਧਾ ਮਿਲੇਗੀ ਚਾਹੇ ਉਹ ਉਨ੍ਹਾਂ ਨੂੰ ਇਸ ਦੀ ਬੁਕਿੰਗ ਵੀ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ ਨੂੰ ਵੇਖਦੇ ਹੋਏ ਯਾਤਰੀਆਂ ਦੀ ਸੁਵਿਧਾ ਲਈ ਏਅਰਕੰਡੀਸ਼ਨ ਬੱਸਾਂ ਵਿੱਚ ਮਿਲਣ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਤੇ ਖਾਸ ਕਰਕੇ ਕੋਰੋਨਾ ਨੂੰ ਲੈ ਕੇ ਇਹ ਬੱਸਾਂ ਨੂੰ ਸੈਨੀਟਾਈਜ਼ਰ ਵੀ ਕੀਤਾ ਗਿਆ ਹੈ। ਯਾਤਰੀਆਂ ਕਿਹਾ ਕਿ ਪ੍ਰਾਈਵੇਟ ਬੱਸਾਂ ਵਿਚ ਜਿਥੇ ਸਾਡਾ ਸਾਮਾਨ ਚੋਰੀ ਹੋ ਜਾਂਦਾ ਸੀ ਤੇ ਅਸੀਂ ਕਿਸੇ ਉੱਚ ਅਧਿਕਾਰੀ ਨੂੰ ਸ਼ਿਕਾਇਤ ਵੀ ਨਹੀਂ ਕਰ ਸਕਦੇਹੀ। ਉੱਥੇ ਹੀ ਇਸ ਵਿੱਚ ਸਾਨੂੰ ਇਹ ਵਾਧਾ ਹੋਇਆ ਹੈ ਕਿ ਸਾਡਾ ਸਾਮਾਨ ਵੀ ਸੇਫ ਰਹੇਗਾ। ਪੰਜਾਬ ਸਰਕਾਰ ਨੇ ਇਹ ਪੰਜਾਬ ਦੇ ਲੋਕਾਂ ਲਈ ਇਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਹੈ ਜਿਸ ਤਹਿਤ ਪੰਜਾਬ ਸਰਕਾਰ ਦੀ ਤਾਰੀਫ਼ ਕਰਦੇ ਹਾਂ |
Get the latest update about AMRITSAR, check out more about AMRITSAR BUS STAND, AMRITSAR NEWS, VOLVO BUSES NEWS & VOLVO BUSES
Like us on Facebook or follow us on Twitter for more updates.