ਕੋਰੋਨਾਵਾਇਰਸ ਨਾਲ ਪੀੜਤ ਮਹਾਰਾਸ਼ਟਰ ਦੇ ਪਹਿਲੇ ਪਰਿਵਾਰ ਦੇ ਠੀਕ ਹੋ ਕੇ ਵਾਪਸ ਆਉਣ ਦੀ ਜਾਣੋ ਕਹਾਣੀ

ਮਹਾਰਾਸ਼ਟਰ ਦਾ ਪਹਿਲਾ ਕੋਰੋਨਾਵਾਇਰਸ ਸੰਕ੍ਰਮਿਤ ਪਰਿਵਾਰ ਪੂਰੀ ਤਰ੍ਹਾਂ ਤੋਂ ਠੀਕ ਹੋ ਚੁੱਕਿਆ ਹੈ। ਪਰਿਵਾਰ ਦੇ ਚਾਰ ਮੈਂਬਰਾਂ ...

ਮਹਾਰਾਸ਼ਟਰ — ਮਹਾਰਾਸ਼ਟਰ ਦਾ ਪਹਿਲਾ ਕੋਰੋਨਾਵਾਇਰਸ ਸੰਕ੍ਰਮਿਤ ਪਰਿਵਾਰ ਪੂਰੀ ਤਰ੍ਹਾਂ ਤੋਂ ਠੀਕ ਹੋ ਚੁੱਕਿਆ ਹੈ। ਪਰਿਵਾਰ ਦੇ ਚਾਰ ਮੈਂਬਰਾਂ 'ਚੋਂ ਤਿੰਨ ਨੂੰ ਕੋਰੋਨਾਵਾਇਰਸ ਦਾ ਸੰਕ੍ਰਮਣ ਹੋਇਆ ਸੀ। ਬੁੱਧਵਾਰ ਸ਼ਾਮ 4 ਵਜੇ ਸਾਰੇ ਘਰ ਵਾਪਸ ਆਏ। ਇਹ ਪਰਿਵਾਰ 5 ਮਾਰਚ ਨੂੰ ਦੁਬਈ ਵਾਪਸ ਆਏ ਸੀ ਅਤੇ 9 ਮਾਰਚ ਨੂੰ ਪਤਾ ਚੱਲਿਆ ਕਿ ਸਭ ਨੂੰ ਕੋਰੋਨਾਵਾਇਰਸ ਦਾ ਸੰਕ੍ਰਮਣ ਹੈ। ਤੁਰੰਤ ਹੀ ਪੂਰੇ ਪਰਿਵਾਰ ਨੂੰ ਕੁਵਾਰੈਂਟਾਈਨ ਕਰਕੇ ਪੁਣੇ ਦੇ ਡਾ. ਨਾਇਡੂ ਹਸਪਤਾਲ 'ਚ ਭਰਤੀ ਕਰਵਾਇਆ ਗਿਆ। 17 ਦਿਨ ਬਿਤਾਉਣ ਤੋਂ ਬਾਅਦ ਸ਼ਾਮ ਬੁੱਧਵਾਰ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ। ਇਨ੍ਹਾਂ 17 ਦਿਨਾਂ 'ਚ ਪਰਿਵਾਰ 'ਤੇ ਕੀ ਬੀਤੀ ਇਹ ਤਜ਼ੁਰਬਾ ਉਨ੍ਹਾਂ ਨੇ ਸਾਂਝਾ ਕੀਤਾ।

ਪਹਿਲੀ ਵਾਰ ਅਸੀਂ ਵਿਦੇਸ਼ ਗਏ ਸਨ, ਸਾਡਾ 40 ਲੋਕਾਂ ਦਾ ਗਰੁੱਪ ਸੀ —
ਦੁਬਈ ਜਾਣ ਤੋਂ ਪਹਿਲਾਂ ਅਸੀਂ ਕੋਰੋਨਾ ਦੇ ਬਾਰੇ 'ਚ ਬਹੁਤ ਨਹੀਂ ਸੁਣਿਆ ਸੀ। ਦੇਸ਼ 'ਚ ਵੀ ਇਸ ਦਾ ਪ੍ਰਭਾਵ ਨਹੀਂ ਸੀ। ਇਹ ਮੇਰੇ ਪਰਿਵਾਰ ਦੀ ਪਹਿਲੀ ਵਿਦੇਸ਼ ਯਾਤਰਾ ਸੀ। ਅਸੀਂ 40 ਲੋਕਾਂ ਦੇ ਗਰੁੱਪ ਦਾ ਹਿੱਸਾ ਸੀ। 6 ਮਾਰਚ ਨੂੰ ਅਸੀਂ ਪਤੀ-ਪਤਨੀ ਬੱਚਿਆਂ ਸਮੇਤ ਪੂਣੇ ਵਾਪਸ ਆਏ। ਸਾਨੂੰ ਹਲਕਾ ਬੁਖਾਰ, ਖਾਂਸੀ ਜ਼ਪਕਾਮ ਸੀ। ਡਾ. ਨਾਇਡੂ ਹਸਪਤਾਲ ਜਾ ਕੇ ਆਪਣੀ ਲਾਰ ਦਾ ਨਮੂਨਾ ਦਿੱਤਾ। ਤਕਰੀਬਨ 8 ਘੰਟੇ ਤੱਕ ਹਸਪਤਾਲ ਦੇ ਇਕ ਕਮਰੇ 'ਚ ਬੰਦ ਰਹੇ। ਦੇਰ ਰਾਤ ਰਿਪੋਰਟ ਆਈ ਅਤੇ ਪਤਾ ਚੱਲਿਆ ਕਿ ਅਸੀਂ ਕੋਰੋਨਾਵਾਇਰਸ ਦਾ ਸੰਕ੍ਰਮਣ ਹੋ ਗਿਆ ਹੈ।

ਇਕ ਹੀ ਹਸਪਤਾਲ 'ਚ ਪਰਿਵਾਰ ਤੋਂ ਅਲੱਗ ਰਿਹਾ ਲੜਕਾ —
ਇਸ ਰਿਪੋਰਟ ਨੇ ਮੇਰੇ ਪਰਿਵਾਰ ਦੇ ਹੀ ਪੂਰੇ ਸੂਬੇ ਦੇ ਕੰਮ ਖੜ੍ਹੇ ਕਰ ਦਿੱਤੇ। ਮੇਰੇ ਬਾਅਦ ਮੇਰੀ ਇੰਜੀਨੀਅਰ ਬੇਟੀ 'ਚ ਵੀ ਕੋਰੋਨਾ ਦੀ ਪੁੱਸ਼ਟੀ ਹੋ ਗਈ। ਜਦਕਿ ਬੇਟੇ ਦੀ ਰਿਪੋਰਟ ਨੇਗੇਟਿਵ ਆਈ। ਅਗਲੇ ਤਿੰਨ-ਚਾਰ ਦਿਨ ਕਿਸੇ ਬੁਰੇ ਸੁਪਨੇ ਨਾਲੋਂ ਘੱਟ ਨਹੀਂ ਸੀ। ਖਾਣ 'ਚ ਕਿਸੇ ਤਰ੍ਹਾਂ ਦਾ ਕੋਈ ਖਾਸ ਪਰਹੇਜ ਤਾਂ ਨਹੀਂ ਸੀ ਪਰ ਡਾਕਟਰਾਂ ਨੇ ਜ਼ਿਆਦਾ ਤਲਾ-ਭੁੰਨਿਆ ਖਾਣ ਤੋਂ ਮਨ੍ਹਾ ਕੀਤਾ ਸੀ।

'ਕੋਰੋਨਾਵਾਇਰਸ ਚੈਲੇਂਜ' ਲੈਣ ਵਾਲੇ ਇਸ ਟਿੱਕ-ਟਾਕ ਸਟਾਰ ਨੇ ਚੱਟੀ ਸੀ ਟਾਇਲਟ ਸੀਟ, ਹੁਣ ਟੈਸਟ 'ਚ ਨਿੱਕਲਿਆ ਕੋਰੋਨਾ ਪਾਜ਼ੀਟਿਵ

ਸ਼ੁਰੂ 'ਚ ਤਾਂ ਲੱਗਾ ਕਿ ਸਾਡੀ ਵਜ੍ਹਾ ਨਾਲ ਪੂਰੇ ਮਹਾਰਾਸ਼ਟਰ 'ਚ ਕਰੋਨਾਵਾਇਰਸ ਫੈਲ ਗਿਆ —
ਕੋਰੋਨਾਵਾਇਰਸ ਦੀ ਪੁਸ਼ਟੀ ਹੋ ਜਾਣ ਤੋਂ ਬਾਅਦ ਵਾਰ-ਵਾਰ ਸੋਚਣ ਲੱਗੇ ਕਿ ਸਾਡੀ ਵਜ੍ਹਾ ਨਾਲ 40 ਹੋਰ ਲੋਕਾਂ ਨੂੰ ਵੀ ਸੰਕ੍ਰਮਣ ਹੋ ਗਿਆ ਹੋਵੇਗਾ। ਸ਼ੁਰੂ 'ਚ ਤਾਂ ਸਾਨੂੰ ਅਜਿਹਾ ਲੱਗ ਰਿਹਾ ਸੀ ਕਿ ਅਸ਼ੀਂ ਪੂਰੇ ਮਹਾਰਾਸ਼ਟਰ Ýਚ ਕੋਰੋਨਾ ਫੈਲਾਉਣ ਦੇ ਜ਼ਿੰਮੇਵਾਪ ਹਾਂ। ਕੁਝ ਕਰੀਬੀ ਦੋਸਤਾਂ ਨੂੰ ਛੱਡ ਦੇਣ ਤਾਂ ਜ਼ਿਆਦਾਤਰ ਲੋਕਾਂ  ਦੇ ਰੂਪ 'ਚ ਬਦਲਾਅ ਵੀ ਦੇਖਣ ਨੂੰ ਮਿਲਿਆ।

ਸੋਸਾਇਟੀ 'ਚ ਲੋਕਾਂ ਨੇ ਤਾੜੀਆਂ ਵਜ੍ਹਾ ਕੇ ਕੀਤਾ ਸੁਆਗਤ —
ਪੂਰੀ ਤਰ੍ਹਾਂ ਨੇਗੇਟਿਵ ਰਿਪੋਰਟ ਆਉਣ ਤੋਂ ਬਾਅਦ ਮੈਂ ਅਤੇ ਮੇਰੀ ਪਤਨੀ ਬੁੱਧਵਾਰ ਰਾਤ ਨੂੰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤੇ ਗਏ। ਡਾਕਟਰਸ ਨੇ ਸਾਨੂੰ ਫੁੱਲ ਦੇ ਕੇ ਵਿਦਾ ਕੀਤਾ। ਅਸੀਂ ਐਂਬੂਲੈਂਸ ਨਾਲ ਹੀ ਆਪਣੀ ਸੁਸਾਇਟੀ ਤੱਕ ਪਹੁੰਚੇ ਅਤੇ ਕੈਂਪਸ 'ਚ ਕਦਮ ਰੱਖਦੇ ਹੀ ਲੋਕਾਂ ਨੇ ਖਿੜਕੀ 'ਚ ਖੜੇ ਹੋ ਕੇ ਤਾੜੀਆਂ ਵਜਾਈਆਂ। ਇਹ ਸਭ ਦੇਖ ਸਾਡੀਆਂ ਅੱਖਾਂ 'ਚ ਅੱਥਰੂ ਸਨ ਅਤੇ ਇਹ ਖੁਸ਼ੀ ਦੇ ਅੱਥਰੂ ਸੀ। ਅਜਿਹਾ ਲੱਗ ਰਿਹਾ ਹੈ ਕਿ ਅਸੀਂ ਬੂਰੇ ਦਿਨਾਂ ਤੋਂ ਚੰਗੇ ਦਿਨਾਂ 'ਚ ਵਾਪਸ ਆ ਗਏ ਹਾਂ।

ਨਦੀ ਪਾਰ ਕਰਦੇ ਹੋਏ ਫਸ ਗਿਆ ਸ਼ੇਰਨੀ ਦਾ ਬੱਚਾ, ਮਾਂ ਨੇ ਕੀਤਾ ਕੁਝ ਅਜਿਹਾ, ਤੁਹਾਡਾ ਵੀ ਦਿਲ ਮੋਹ ਲਵੇਗੀ ਇਹ ਵਾਇਰਲ ਵੀਡੀਓ

Get the latest update about National News, check out more about Corona First Patientis, Patient, Healthy Now & News In Punjabi

Like us on Facebook or follow us on Twitter for more updates.