ਪਿਆਰ 'ਚ ਪੈਣ ਲਈ ਕਿਸੇ ਵਿਅਕਤੀ ਨੂੰ ਸਜ਼ਾ ਦੇਣਾ ਅਪਰਾਧ ਹੈ: ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਕਿਹਾ ਕਿ ਇਕ ਵਿਅਕਤੀ ਨੂੰ ਪਿਆਰ ਵਿਚ ਪੈਣ ਅਤੇ ਇਕ-ਦੂਜੇ ਨਾਲ ਜੀ...

ਸੁਪਰੀਮ ਕੋਰਟ ਨੇ ਕਿਹਾ ਕਿ ਇਕ ਵਿਅਕਤੀ ਨੂੰ ਪਿਆਰ ਵਿਚ ਪੈਣ ਅਤੇ ਇਕ-ਦੂਜੇ ਨਾਲ ਜੀਵਨ ਗੁਜ਼ਾਰਨ ਲਈ ਤੜਫਾਉਣਾ ਅਪਰਾਧ ਹੈ। ਭਾਰਤ ਦੇ ਮੁੱਖ ਜੱਜ ਸ਼ਰਦ ਏ. ਬੋਬੜੇ ਨੇ ਮੰਗਲਵਾਰ ਨੂੰ ਇਕ ਸੁਣਵਾਈ ਵਿਚ ਕਿਹਾ ਕਿ ਤੁਸੀਂ ਕਿਸੇ ਨੂੰ ਪਿਆਰ ਕਰਨ ਲਈ ਸਜ਼ਾ ਨਹੀਂ ਦੇ ਸਕਦੇ। ਇਹ ਅਪਰਾਧ ਦੇ ਸਭ ਤੋਂ ਖ਼ਰਾਬ ਰੂਪਾਂ ਵਿਚੋਂ ਇਕ ਹੈ।

ਮੁੱਖ ਜੱਜ, ਤਿੰਨ ਜੱਜਾਂ ਵਾਲੀ ਬੈਂਚ ਦੀ ਅਗਵਾਈ ਕਰ ਰਹੇ ਸਨ, ਜੋ ਦਲਿਤ ਮੁੰਡੇ, ਉਸ ਦੇ ਚਚੇਰੇ ਭਰਾ ਅਤੇ ਇਕ ਕੁੜੀ ਦੀ ਹੱਤਿਆ ਦਾ ਹੁਕਮ ਦੇਣ ਵਾਲੇ 11 ਸਾਬਕਾ ਖਾਪ ਪੰਚਾਇਤ ਮੈਬਰਾਂ ਨੂੰ ਜ਼ਮਾਨਤ ਦੇਣ ਦੇ ਮਾਮਲੇ ਦੀ ਸੁਣਵਾਈ ਕਰ ਰਹੇ ਸਨ। ਮੁੰਡੇ ਕੁੜੀ ਆਪਸ ਵਿਚ ਪਿਆਰ ਕਰਦੇ ਸਨ। ਚਚੇਰੇ ਭਰਾ ਨੇ ਉਨ੍ਹਾਂ ਨੂੰ ਭੱਜਣ ਵਿਚ ਮਦਦ ਕੀਤੀ ਸੀ। ਉਹ ਕੁਝ ਦਿਨਾਂ ਬਾਅਦ ਪਿੰਡ ਪਰਤ ਆਏ, ਇਹ ਸੋਚ ਕੇ ਕਿ ਸਭ ਕੁਝ ਠੀਕ ਹੋ ਗਿਆ ਪਰ ਉਨ੍ਹਾਂ ਨੂੰ ਫੜ ਕੇ ਇਕ ਦਰਖਤ ਨਾਲ ਲਟਕਾ ਦਿੱਤਾ ਗਿਆ। ਫ਼ਾਂਸੀ ਲਗਾਉਣ ਤੋਂ ਪਹਿਲਾਂ ਦੋਨਾਂ ਮੁੰਡਿਆਂ ਦੇ ਗੁਪਤ ਅੰਗਾਂ ਨੂੰ ਸਾੜ ਦਿੱਤਾ ਗਿਆ ਸੀ। 

ਮੇਹਰਾਨਾ ਆਨਰ ਕਿਲਿੰਗ ਨੇ ਖਾਪ ਪੰਚਾਇਤ ਵਲੋਂ ਕੀਤੇ ਇਸ ਅਪਰਾਧ ਤੋਂ ਬਾਅਦ ਦੇਸ਼ ਭਰ ਵਿਚ ਨਾਰਾਜ਼ਾਗੀ ਪੈਦਾ ਕਰ ਦਿੱਤੀ। 1991 ਵਿਚ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ ਦੇ ਮੇਹਰਾਨਾ ਪਿੰਡ ਵਿਚ ਇਹ ਕਾਂਡ ਹੋਇਆ ਸੀ। ਦੋਸ਼ੀਆਂ ਵਿਚੋਂ 8 ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਅਤੇ ਹੋਰਾਂ ਨੂੰ ਉਮਰ ਕੈਦ। ਇਲਾਹਾਬਾਦ ਹਾਈ ਕੋਰਟ ਨੇ ਮੌਤ ਦੀ ਸਜ਼ਾ ਨੂੰ ਵੱਖਰਾ ਰੱਖਿਆ ਸੀ। 

Get the latest update about crime, check out more about Supreme Court & love

Like us on Facebook or follow us on Twitter for more updates.