ਰਿਪੋਰਟ 'ਚ ਖੁਲਾਸਾ : ਪੰਜਾਬ ਦੀ ਵੱਡੀ ਉਪਲਬੱਧੀ, ਦੇਸ਼ ਦੇ ਐਕਸਪੋਰਟ ਦੇ ਖੇਤਰ 'ਚ 8ਵੇਂ ਨੰਬਰ 'ਤੇ ਪੁੱਜਾ

ਨੀਤੀ ਆਯੋਗ ਦੀ ਈ.ਪੀ.ਆਈ. (ਐਕਸਪੋਰਟ ਪ੍ਰੀਪੇਅਰਡਨੈੱਸ ਇੰਡੈਕਸ) ਦੀ ਰਿਪੋਰਟ 'ਚ ਪੰਜਾਬ ਨੇ ਇਸ ਵਾਰ ਐਕਸਪੋਰਟ 'ਚ 10 ਨੰਬਰਾਂ ਦੀ ਛਲਾਂਗ ਲਗਾਈ ਹੈ।

ਚੰਡੀਗੜ੍ਹ : ਨੀਤੀ ਆਯੋਗ ਦੀ ਈ.ਪੀ.ਆਈ. (ਐਕਸਪੋਰਟ ਪ੍ਰੀਪੇਅਰਡਨੈੱਸ ਇੰਡੈਕਸ) ਦੀ ਰਿਪੋਰਟ 'ਚ ਪੰਜਾਬ ਨੇ ਇਸ ਵਾਰ ਐਕਸਪੋਰਟ 'ਚ 10 ਨੰਬਰਾਂ ਦੀ ਛਲਾਂਗ ਲਗਾਈ ਹੈ। ਲੈਂਡ ਲਾਕਡ ਸੂਬਾ (ਜੋ ਬੰਦਰਗਾਹ ਨਾਲ ਨਹੀਂ ਜੁੜਿਆ) ਦੀ ਸੂਚੀ 'ਚ ਇਹ 8ਵੇਂ ਨੰਬਰ 'ਤੇ ਪਹੁੰਚ ਗਿਆ ਹੈ। ਪਿਛਲੇ ਸਾਲ ਪੰਜਾਬ ਨੇ ਹੌਜ਼ਰੀ, ਟੈਕਸਟਾਈਲ, ਆਟੋ ਪਾਰਟਸ, ਆਇਰਨ ਸਟੀਲ ਆਰਟੀਕਲਸ, ਸਪੋਰਟਸ ਗੁਡਸ ਅਤੇ ਐਗਰੀਕਲਚਰ ਵਿਚ ਚਾਵਲ ਅਤੇ ਕਾਟਨ ਵਿਚ ਜਿੰਨਾ ਐਕਸਪੋਰਟ ਕੀਤਾ ਸੀ। ਓਨਾ ਮੌਜੂਦਾ ਵਿੱਤੀ ਸਾਲ ਦੇ ਦਸੰਬਰ 2021 ਤੱਕ ਹੀ ਹੋ ਚੁੱਕਾ ਹੈ।

ਜੇ ਜਨਵਰੀ 2022 ਮਹੀਨੇ ਨੂੰ ਜੋੜ ਲਿਆ ਜਾਵੇ ਤਾਂ ਸੂਬਾ ਪਿਛਲੇ ਸਾਲ ਤੋਂ 3752.48 ਕਰੋੜ ਰੁਪਏ ਜ਼ਿਆਦਾ ਐਕਸਪੋਰਟ ਕਰ ਚੁੱਕਾ ਹੈ। ਅਜੇ ਵਿੱਤੀ ਸਾਲ ਫਰਵਰੀ ਵਿਚ ਮਾਰਚ ਦੇ ਅੰਕੜੇ ਇਸ ਵਿਚ ਜੁੜਣੇ ਬਾਕੀ ਹਨ। ਐਕਸਪੋਰਟ ਵਿਭਾਗ ਨੇ ਇਹ ਅੰਕੜਾ 31 ਮਾਰਚ 2022 ਤੱਕ 60 ਹਜ਼ਾਰ ਕਰੋੜ ਰੁਪਏ ਤੋਂ ਪਾਰ ਹੋਣ ਦੀ ਸੰਭਾਵਨਾ ਜਤਾਈ ਹੈ, ਜੋ ਆਪਣੇ ਆਪ ਵਿਚ ਸੂਬੇ ਦਾ ਐਕਸਪੋਰਟ ਵਿਚ ਇਕ ਰਿਕਾਰਡ ਹੋਵੇਗਾ। ਅਜੇ ਤੱਕ ਸੂਬੇ ਦਾ ਐਕਸਪੋਰਟ ਸਿਰਫ 40 ਹਜ਼ਾਰ ਕਰੋੜ ਦੇ ਅੰਕੜੇ ਦੇ ਨੇੜੇ-ਤੇੜੇ ਰਿਹਾ ਹੈ।

ਪਹਿਲੇ 8 ਨੰਬਰ 'ਤੇ ਰਹਿਣ ਵਾਲੇ ਸੂਬਿਆਂ ਵਿਚ ਪੰਜਾਬ ਵਿਚ ਸਭ ਤੋਂ ਜ਼ਿਆਦਾ ਬੜ੍ਹਤ ਰਹੀ। ਗੁਜਰਾਤ-ਮਹਾਰਾਸ਼ਟਰ ਨੇ ਪਹਿਲਾਂ ਅਤੇ ਦੂਜੇ ਨੰਬਰ 'ਤੇ ਕਬਜ਼ਾ ਕਾਇਮ ਰੱਖਿਆ ਹੈ, ਕਰਨਾਟਕ 9ਵੇਂ ਤੋਂ ਤੀਜੇ 'ਤੇ ਪੁੱਜਾ ਹੈ ਜਦੋਂ ਕਿ ਤਾਮਿਲਨਾਡੂ 4 'ਤੇ ਖਿਸਕ ਗਿਆ ਹੈ। ਹਰਿਆਣਾ 7 ਤੋਂ 5 ਨੰਬਰ 'ਤੇ ਪਹੁੰਚਿਆ ਹੈ। ਉੱਤਰ ਪ੍ਰਦੇਸ਼ 11 ਤੋਂ 6 ਨੰਬਰ 'ਤੇ ਅਤੇ ਐੱਮ.ਪੀ. 12 ਤੋਂ 7ਵੇਂ ਨੰਬਰ 'ਤੇ ਆ ਗਿਆ ਹੈ। ਉਥੇ ਹੀ ਪੰਜਾਬ 10 ਰੈਂਕ ਵੱਧ ਕੇ 18 ਤੋਂ ਸਿੱਧੇ 8 ਨੰਬਰ 'ਤੇ ਆ ਗਿਆ ਹੈ। ਚੰਡੀਗੜ੍ਹ 24ਵੇਂ ਨੰਬਰ 'ਤੇ ਹੈ ਜਦੋਂ ਕਿ ਪਿਛਲੀ ਵਾਰ 27ਵੇਂ ਨੰਬਰ 'ਤੇ ਸੀ।

ਪੰਜਾਬ ਵਿਚ ਸਭ ਤੋਂ ਜ਼ਿਆਦਾ ਯੋਗਦਾਨ ਲੁਧਿਆਣਾ, ਜਲੰਧਰ, ਅੰਮ੍ਰਇਤਸਰ, ਮੋਹਾਲੀ ਦਾ ਹੈ। ਐਗਰ੍ਰੀਕਲਚਰ ਵਿਚ ਕਾਟਨ ਅਤੇ ਝੋਨੇ ਦੇ ਐਕਸਪੋਰਟ ਵਿਚ ਮਾਲਵਾ ਮੋਹਰੀ ਰਿਹਾ। ਹੌਜਰੀ, ਟੈਕਸਟਾਈਲ, ਆਟੋ ਪਾਰਟਸ, ਆਇਰਨ ਐਂਡ ਸਟੀਲ ਪ੍ਰੋਡਕਟਸ, ਸਪੋਰਟਸ ਗੁਡਸ, ਚਾਵਲ ਅਤੇ ਕਾਟਨ ਦਾ ਐਕਸਪੋਰਟ ਵਧਿਆ ਹੈ। ਸਾਰੇ ਸੈਕਟਰ ਵਿਚ 20 ਤੋਂ 30 ਫੀਸਦੀ ਬੜ੍ਹਤ ਰਹੀ ਹੈ। ਕੌਮਾਂਤਰੀ ਪੱਧਰ 'ਤੇ ਕੋਵਿਡ ਤੋਂ ਬਾਅਦ ਚੀਨ ਵਿਚ ਘੱਟ ਹੋਏ ਇੰਪੋਰਟ ਅਤੇ ਯੁਕਰੇਨ-ਰੂਸ-ਜੰਗ ਸਭ ਦਾ ਪ੍ਰਭਾਵ ਹਾਂ ਪੱਖੀ ਰਿਹਾ ਹੈ। ਯੁਕਰੇਨ ਜੰਗ ਕਾਰਣ ਸਭ ਤੋਂ ਜ਼ਿਆਦਾ ਇੰਕੁਆਇਰੀ ਕਣਕ ਦੀ ਆ ਰਹੀ ਹੈ। 

ਐਕਸਪਰੋਟ ਪ੍ਰਮੋਸ਼ਨ ਪਾਲਿਸੀ ਵਿਚ 89.32 ਨੰਬਰ ਬਿਜ਼ਨੈੱਸ ਐਨਵਾਇਰਮੈਂਟ ਵਿਚ 63.45 ਨੰਬਰ ਗ੍ਰੋਥ ਐਂਡ ਓਰੀਅੰਟੇਸ਼ਨ ਵਿਚ 45.82 ਨੰਬਰ ਇੰਸਟੀਚਿਊਸ਼ਨਲ ਫ੍ਰੇਮ ਵਰਕ ਵਿਚ 53.62 ਨੰਬਰ।
ਲੁਧਿਆਣਾ ਦੇ ਜੁਆਇੰਟ ਡੀ.ਟੀ.ਐੱਫ.ਟੀ. ਸੁਵਿਧਾ ਸ਼ਾਹ ਦਾ ਕਹਿਣਾ ਹੈ ਕਿ ਜਿੱਥੇ 4 ਬਿਲੀਅਨ ਡਾਲਰ ਦਾ ਐਕਸਪੋਰਟ ਟਾਰਗੈੱਟ ਟਾਈਣ ਤੋਂ ਪਹਿਲਾਂ ਪੂਰਾ ਹੋ ਗਿਆ ਹੈ। ਉਮੀਦ ਹੈ ਕਿ ਅਸੀਂ 60 ਹਜ਼ਾਰ ਕਰੋੜ ਦਾ ਅੰਕੜਾ ਪਾਰ ਕਰਾਂਗੇ। ਇਹ ਪੰਜਾਬ ਦਾ ਐਕਸਪੋਰਟ ਵਿਚ ਸਭ ਤੋਂ ਵੱਡਾ ਰਿਕਾਰਡ ਹੋਣ ਜਾ ਰਿਹਾ ਹੈ। 

ਆਟੋ ਪਾਰਟਸ 5455,93,04224 ਕਾਟਨ5392,34,07,708 ਰਾਈਸ 2743,00,00,000 ਆਇਰਨ ਸਟੀਲ 3866,15,92,947 ਹੌਜ਼ਰੀ ਅਤੇ ਟੈਕਸਟਾਈਲ 4765,91,45,482 ਸਪੋਰਟਸ ਗੁਡਸ ਐਂਡ ਪਾਰਟ 452,81,87,186।

Get the latest update about Latest news, check out more about EPIReport, Punjab news, & Truescoop news

Like us on Facebook or follow us on Twitter for more updates.