ਪੰਜਾਬ 'ਚ 18+ ਦੇ 1.12 ਕਰੋੜ ਲੋਕਾਂ ਨੂੰ ਲੱਗੇਗਾ ਟੀਕਾ, ਹੁਣ ਤੱਕ 38.4 ਲੋਕਾਂ ਨੂੰ ਲੱਗ ਚੁੱਕੀ ਹੈ ਵੈਕਸੀਨ

ਦੁਨੀਆ ਦੇ ਸਭ ਤੋਂ ਵੱਡੇ ਟੀਕਾਕਰਨ ਅਭਿਆਨ ਦੇ ਤਹਿਤ ਪੰਜਾਬ ਵਿਚ 18 ਤੋਂ 44 ਸਾਲ ਦੇ 1.12 ਕਰੋੜ ............

ਦੁਨੀਆ ਦੇ ਸਭ ਤੋਂ ਵੱਡੇ ਟੀਕਾਕਰਨ ਅਭਿਆਨ ਦੇ ਤਹਿਤ ਪੰਜਾਬ ਵਿਚ 18 ਤੋਂ 44 ਸਾਲ ਦੇ 1.12 ਕਰੋੜ ਨੋਜਵਾਨਾਂ ਨੂੰ ਕੋਰੋਨਾ ਦੇ ਬਚਾਅ ਲਈ ਟੀਕਾਕਰਨ ਦੀ ਸ਼ੁਰੂਆਤ ਹੋ ਗਈ ਹੈ। ਸੀਰਮ ਇੰਸਟੀਊਟ ਤੋਂ ਵੈਕਸੀਨ ਦੇ ਇਕ ਲੱਖ ਡੋਜ ਪੰਜਾਬ ਪਹੁੰਚ ਗਏ ਹਨ। ਐਤਵਾਰ ਨੂੰ ਇਸ ਡੋਜ ਨੂੰ ਅੱਲਗ ਥਾਵਾਂ ਉਤੇ ਪਹੁੰਚਿਆ ਗਿਆ ਹੈ। ਸਾਰਿਆ ਜ਼ਿਲਿਆ ਵਿਚ ਸੋਮਵਾਰ ਨੂੰ ਇਹ ਡੋਜ ਲਗਣੀ ਸ਼ੁਰੂ ਹੋ ਜਾਵੇਗੀ। 

ਹਾਲਾਂਕਿ ਇਹ ਵੈਕਸੀਨ ਦੀ ਸੰਖਿਆ ਘੱਟ ਹੈ। ਇਹ ਸਿਰਫ ਵਰਕਰਾਂ ਨੂੰ ਹੀ ਲੱਗ ਸਕਦੀ ਹੈ। ਵਕਸੀਨ ਮਿਲਦੇ ਹੀ 18 ਤੋਂ 45 ਸਾਲ ਦੇ ਕਰਮਚਾਰੀਆ ਨੂੰ ਲੱਗਣੀ ਸ਼ੁਰੂ ਹੋ ਜਾਵੇਗੀ। ਵਾਇਰਸ ਦੀ ਰਫਤਾਰ ਨੂੰ ਰੋਕਣ ਲਈ 20 ਫੀਸਦੀ ਲੋਕਾ ਨੂੰ ਟੀਕਾ ਲਗਉਣਾ ਜ਼ਰੂਰੀ ਹੈ। 

ਦੇਸ਼ ਵਿਚ 18 ਤੋਂ 45 ਸਾਲ ਉਮਰ ਦੀ ਕੁੱਲ ਆਬਾਦੀ 45 ਕਰੋੜ ਹੈ। ਇਹਨਾਂ ਵੱਚੋਂ 6.23 ਕਰੋੜ ਲੋਕਾਂ ਨੇ ਟੀਕੇ ਲਈ ਰਜਿਸਟਰੇਸ਼ਨ ਵੀ ਕਰਵਾ ਦਿਤਾ ਹੈ। ਹੁਣ ਤੱਕ ਸੂਬਿਆ ਵਿਚ 38.4 ਲੋਕਾਂ ਨੂੰ ਟੀਕਾਕਰਨ ਵੀ ਹੋ ਚੁੱਕਾ ਹੈ। ਸੂਬੇ ਵਿਚ ਹੁਣ ਤੱਕ 18 ਲੱਖ ਆਦਮੀਆਂ ਅਤੇ 14 ਲੱਖ ਦੇ ਕਰੀਬ ਔਰਤਾਂ ਨੇ ਵੈਕਸੀਨੇਸ਼ਨ ਦਾ ਡੋਜ ਲਿਆ ਹੈ। 

Get the latest update about have been vaccinated, check out more about punjab, 384 lakh, 18 will be vaccinated & punjab

Like us on Facebook or follow us on Twitter for more updates.