ਜੰਤਰ-ਮੰਤਰ ਵਿਖੇ ਕਿਸਾਨਾਂ ਦੇ ਸਮਰਥਨ 'ਚ ਹੋ ਰਹੇ ਧਰਨੇ 'ਚ ਮੁੱਖ ਮੰਤਰੀ ਕੈਪਟਨ ਵੀ ਹੋ ਸਕਦੇ ਹਨ ਸ਼ਾਮਲ- ਸੂਤਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਸਮਰਥਨ ਵਿਚ ਧਰਨੇ ਵਿਚ ਸਾਮਿਲ ਹੋ ਸਕਦੇ ਹਨ। 8 MP's .............

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਸਮਰਥਨ ਵਿਚ ਧਰਨੇ ਵਿਚ ਸਾਮਿਲ ਹੋ ਸਕਦੇ ਹਨ। 8 MP's  ਸ਼ਾਮਿਲ ਹੋ ਸਕਦੇ ਹਨ। ਸੂਤਰਾਂ ਮੁਤਾਬਕ ਇਹ ਪਹਿਲਾ ਤੈਅ ਨਹੀਂ ਸੀ। ਪਰ CM Captain  ਹਾਲੇਂ ਵੀ ਦਿੱਲੀ ਵਿਚ ਰੁਕੇ ਹੋਏ ਹਨ। ਹੋ ਸਕਦਾ ਹੈ ਕਿ ਰਾਹੁਲ ਗਾਂਧੀ ਵੀ ਧਰਨੇ ਵਿਚ ਸ਼ਾਮਲ ਹੋਣ। ਸੂਤਰ

ਇਹ ਕਿਆਸ ਲਗਾਏ ਜਾ ਰਹੇ ਹਨ। ਕਿ ਕਿਸਾਨਾਂ ਦੇ ਸਮਰਥਨ ਲਈ ਪੰਜਾਬ ਤੋਂ ਹੋਰ ਸੰਸਦ ਮੈਂਬਰ ਵੀ ਇਸ ਵਿਚ ਸ਼ਾਮਲ ਹੋਣ, ਜਿਵੇ ਕਿ ਤੁਹਾਨੂੰ ਪਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਦਿੱਲੀ ਮੀਟਿੰਗ ਲਈ ਗਏ ਸਨ। ਅਤੇ ਇਹ ਮੀਟਿੰਗ 3 ਘੰਟੇ ਤੱਕ ਚੱਲੀ ਹੈ। 

ਮੀਟਿੰਗ ਵਿਚ ਕਮੇਟੀ ਨੇ ਵਿਧਾਇਕਾਂ ਅਤੇ ਸਰਕਾਰਾਂ ਬਾਰੇ ਨੇਤਾਵਾਂ ਦੀਆਂ ਸ਼ਿਕਾਇਤਾਂ ਨਾਲ ਸਬੰਧਤ ਸਵਾਲ ਪੁੱਛੇ। ਕਮੇਟੀ ਨੇ ਹਾਲ ਹੀ ਦੇ ਦਿਨਾਂ ਵਿਚ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਨੇਤਾਵਾਂ ਤੋਂ ਪ੍ਰਾਪਤ ਹੋਈ ਫੀਡਬੈਕ ਅਤੇ ਸ਼ਿਕਾਇਤਾਂ ਉੱਤੇ ਇਹ ਸਵਾਲ ਤਿਆਰ ਕੀਤਾ ਸੀ।

 ਬੈਠਕ ਵਿਚ, ਪਿਛਲੀਆਂ ਚੋਣਾਂ ਵਿਚ ਕੀਤੇ ਗਏ ਵਾਅਦੇ, ਨਸ਼ਾਖੋਰੀ, ਭ੍ਰਿਸ਼ਟਾਚਾਰ, ਆਪਹੁਦਾਰੀ ਅਫਸਰਸ਼ਾਹੀ ਬਾਰੇ ਸਵਾਲ ਪੁੱਛੇ ਗਏ। ਇਸ ਦੇ ਨਾਲ ਹੀ ਕਮੇਟੀ ਨੇ ਕੈਪਟਨ ਨੂੰ ਇਹ ਵੀ ਪੁੱਛਿਆ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਦੀ ਉਸ ਦੀ ਕੀ ਤਿਆਰੀ ਹੈ, ਉਹ ਕਿਸ ਏਜੰਡੇ ‘ਤੇ ਚੋਣ ਲੜੇਗੀ। ਇਹ ਵੀ ਦੱਸਿਆ ਗਿਆ ਹੈ ਕਿ ਕਮੇਟੀ ਨੇ ਸੰਕੇਤ ਦਿੱਤੇ ਹਨ ਕਿ ਇਕ ਮਹੀਨੇ ਵਿਚ ਪੰਜਾਬ ਕਾਂਗਰਸ ਦਾ ਗਠਨ ਕੀਤਾ ਜਾਵੇਗਾ।

Get the latest update about may be involved in dharna, check out more about true scoop, punjab, support of farmers & at jantar mantar

Like us on Facebook or follow us on Twitter for more updates.