ਚੰਗੇ ਭਵਿੱਖ ਲਈ ਕੈਨੇਡਾ ਪੜ੍ਹਾਈ ਕਰਨ ਗਏ ਗੁਰਦਾਸਪੁਰ ਦੇ ਨੌਜਵਾਨ ਦੀ ਵਿਦੇਸ਼ 'ਚ ਮੌਤ

ਗੁਰਦਾਸਪੁਰ ਦੇ ਕਸਬਾ ਕਲਾਨੌਰ ਅਧੀਨ ਆਉਂਦੇ ਸਰਹੱਦੀ ਪਿੰਡ ਅਗਵਾਨ ਦੇ ਮਾਂ ਪਿਓ ਤੇ ਇਕਲੌਤੇ ਪੁੱਤਰ ਬਲਪ੍ਰੀਤ ਸਿੰਘ (20) ਜੋ ਕੈਨੇਡਾ ...

ਗੁਰਦਾਸਪੁਰ ਦੇ ਕਸਬਾ ਕਲਾਨੌਰ ਅਧੀਨ ਆਉਂਦੇ ਸਰਹੱਦੀ ਪਿੰਡ ਅਗਵਾਨ ਦੇ ਮਾਂ ਪਿਓ ਤੇ ਇਕਲੌਤੇ ਪੁੱਤਰ ਬਲਪ੍ਰੀਤ ਸਿੰਘ (20) ਜੋ ਕੈਨੇਡਾ ਵਿਚ ਪੜ੍ਹਾਈ ਕਰਨ ਗਿਆ ਸੀ। ਦੀ ਮੌਤ ਦੀ ਖਬਰ ਆਉਣ ਨਾਲ ਉਨ੍ਹਾਂ ਤੇ ਦੁੱਖਾਂ ਦਾ ਪਹਾੜ ਡਿੱਗ ਪਿਆ।

ਬਲਪ੍ਰੀਤ ਦੀ ਅਚਾਨਕ ਹੋਈ ਮੌਤ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪੰਜਾਬ ਪੁਲਸ ਵਿਚੋਂ ਸੇਵਾਮੁਕਤ ਹੋਏ ਕੁਲਦੀਪ ਸਿੰਘ ਵਾਸੀ ਅਗਵਾਨ ਨੇ ਦੱਸਿਆ ਕਿ ਉਨ੍ਹਾਂ ਦਾ ਹੋਣਹਾਰ ਪੁੱਤਰ ਬਲਪ੍ਰੀਤ ਸਿੰਘ (20) ਦਸ ਮਹੀਨੇ ਪਹਿਲਾਂ ਕੈਨੇਡਾ ਦੇ ਐਡਮਿੰਟਨ ਵਿਖੇ ਲੱਖਾਂ ਰੁਪਏ ਖਰਚ ਕਰਕੇ ਆਪਣਾ ਸੁਨਹਿਰੀ ਭਵਿੱਖ ਬਣਾਉਣ ਲਈ ਪੜ੍ਹਾਈ ਕਰਨ ਲਈ ਗਿਆ ਸੀ। 

ਉਸ ਨੇ ਦੱਸਿਆ ਕਿ ਐਤਵਾਰ ਬਲਪ੍ਰੀਤ ਦੇ ਦੋਸਤ ਮਹਿਕਪ੍ਰੀਤ ਸਿੰਘ ਵਾਸੀ ਕਲਾਨੌਰ ਦਾ ਕੈਨੇਡਾ (ਐਡਮਿੰਟਨ) ਤੋਂ ਫੋਨ ਤੇ ਦੱਸਿਆ ਕਿ ਬਲਪ੍ਰੀਤ ਸਿੰਘ ਜਦੋਂ ਆਪਣੇ ਸਾਥੀਆਂ ਸਮੇਤ ਬੱਸ ਤੇ ਸਵਾਰ ਹੋ ਕੇ ਫ਼ਿਲਮ ਵੇਖਣ ਜਾ ਰਿਹਾ ਸੀ ਕਿ ਇਸ ਦੌਰਾਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸਦੀ ਮੌਤ ਹੋ ਗਈ। 

ਬਲਪ੍ਰੀਤ ਦੀ ਮਾਤਾ ਬਲਵਿੰਦਰ ਕੌਰ ਦਾ ਵੀ ਰੋ ਰੋ ਕੇ ਬੁਰਾ ਹਾਲ ਸੀ ਰੋਂਦਿਆਂ ਰੋਂਦਿਆਂ ਉਸ ਨੇ ਸਰਕਾਰਾਂ ਨੂੰ ਕੋਸਦਿਆਂ ਕਿਹਾ ਕਿ ਜੇਕਰ ਸਰਕਾਰਾਂ ਚੰਗੀਆਂ ਹੋਣ ਤਾਂ ਸਾਡੇ ਨਿਆਣੇ ਬਾਹਰ ਧੱਕੇ ਖਾਣ ਲਈ ਨਾ ਜਾਣ। ਇੱਥੇ ਇਹ ਵੀ ਦੱਸ ਦਈਏ ਕਿ ਇਹ ਦੋਨੋਂ ਭੈਣ ਭਰਾ ਹੀ ਸਨ ਜੋ ਕੈਨੇਡਾ ਵਿਚ ਹੀ ਸਨ ਬਲਪ੍ਰੀਤ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।

Get the latest update about Gurdaspur, check out more about heart attack, truescoop news, Canada to study & died abroad

Like us on Facebook or follow us on Twitter for more updates.