300 ਯੂਨਿਟ ਹਰ ਮਹੀਨੇ ਮੁਫਤ ਬਿਜਲੀ ਦੇ ਨਾਲ 31 ਦਸੰਬਰ ਤੋਂ ਪੁਰਾਣੇ ਬਿੱਲ ਵੀ ਹੋਣਗੇ ਮੁਆਫ, CM ਮਾਨ ਨੇ ਕੀਤਾ ਐਲਾਨ

ਅੱਜ ਤੋਂ ਪੰਜਾਬ ਦੇ ਹਰ ਪਰਿਵਾਰ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਮਿਲੇਗੀ। ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਇਸ ਨੂੰ ਰਸਮੀ ਤੌਰ 'ਤੇ ਲਾਗੂ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਮੁੱਖ ਮੰ...

ਜਲੰਧਰ- ਅੱਜ ਤੋਂ ਪੰਜਾਬ ਦੇ ਹਰ ਪਰਿਵਾਰ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਮਿਲੇਗੀ। ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਇਸ ਨੂੰ ਰਸਮੀ ਤੌਰ 'ਤੇ ਲਾਗੂ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੇ ਨਾਲ ਹੀ ਇਕ ਹੋਰ ਵੀ ਐਲਾਨ ਕਰ ਦਿੱਤਾ ਹੈ, ਜਿਸ ਵਿਚ 31 ਦਸੰਬਰ ਤੋਂ ਪੁਰਾਣੇ ਸਾਰੇ ਬਿੱਲ ਮੁਆਫ ਕਰ ਦਿੱਤੇ ਗਏ ਹਨ। 

ਪੰਜਾਬ ਵਿਚ ਬਿਜਲੀ ਦਾ ਬਿੱਲ 2 ਮਹੀਨਿਆਂ ਬਾਅਦ ਆਉਂਦਾ ਹੈ। ਅਜਿਹੇ 'ਚ ਇਕ ਬਿੱਲ 'ਚ 600 ਯੂਨਿਟ ਮੁਫਤ ਬਿਜਲੀ ਮਿਲੇਗੀ। ਜੇਕਰ 2 ਮਹੀਨਿਆਂ 'ਚ 600 ਯੂਨਿਟ ਤੋਂ ਵੱਧ ਬਿਜਲੀ ਦੀ ਖਪਤ ਹੁੰਦੀ ਹੈ ਤਾਂ ਪੂਰਾ ਬਿੱਲ ਅਦਾ ਕਰਨਾ ਹੋਵੇਗਾ। ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਪੰਜਾਬ ਦੇ 73 ਲੱਖ ਪਰਿਵਾਰਾਂ ਨੂੰ ਫਾਇਦਾ ਹੋਵੇਗਾ।

ਸੀਐੱਮ ਭਗਵੰਤ ਮਾਨ ਨੇ ਇਸ ਦੇ ਨਾਲ ਹੀ ਅੱਜ ਇਹ ਵੀ ਕਿਹਾ ਕਿ ਪਹਿਲਾਂ ਅਫਵਾਹ ਫੈਲੀ ਸੀ ਕਿ ਅਸੀਂ 2 ਕਿਲੋਵਾਟ ਤੱਕ ਦੇ ਬਿੱਲ ਮੁਆਫ ਕਰ ਰਹੇ ਹਾਂ। ਅਜਿਹਾ ਨਹੀਂ ਹੈ, ਸਗੋਂ 31 ਦਸੰਬਰ ਤੋਂ ਪਹਿਲਾਂ ਦੇ ਸਾਰੇ ਕਿਲੋਵਾਟ ਕੁਨੈਕਸ਼ਨਾਂ ਦੇ ਲੋਕਾਂ ਦੇ ਸਾਰੇ ਬਕਾਇਆ ਬਿੱਲ ਮੁਆਫ਼ ਕਰ ਦਿੱਤੇ ਗਏ ਹਨ। ਚਾਹੇ ਉਹ ਕਿਸੇ ਵੀ ਵਰਗ ਦਾ ਹੋਵੇ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੀ ਸਰਕਾਰ ਚੋਣਾਂ ਸਮੇਂ ਵਾਅਦੇ ਕਰਦੀ ਸੀ। ਜਿਸ ਨੂੰ ਪੂਰਾ ਕਰਨ ਵਿੱਚ ਪੂਰੇ 5 ਸਾਲ ਲੱਗ ਜਾਂਦੇ ਸਨ। ਪਰ ਸਾਡੀ ਸਰਕਾਰ ਨੇ ਪੰਜਾਬ ਦੇ ਇਤਿਹਾਸ ਵਿੱਚ ਇੱਕ ਨਵੀਂ ਪਰੰਪਰਾ ਸ਼ੁਰੂ ਕੀਤੀ ਹੈ। ਅੱਜ ਅਸੀਂ ਪੰਜਾਬੀਆਂ ਨਾਲ ਕੀਤੀ ਇੱਕ ਹੋਰ ਗਰੰਟੀ ਨੂੰ ਪੂਰਾ ਕਰਨ ਜਾ ਰਹੇ ਹਾਂ। ਅੱਜ ਤੋਂ ਹਰ ਪਰਿਵਾਰ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਮਿਲੇਗੀ।

Get the latest update about AAP government, check out more about outstanding bills, Waive, Truescoop News & Punjab

Like us on Facebook or follow us on Twitter for more updates.