ਕੈਪਟਨ ਦੁਆਰਾ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਤੋਂ ਬਾਅਦ, ਅੰਮ੍ਰਿਤਸਰ ਤੋਂ ਇਕ ਅੱਤਵਾਦ ਪੀੜਿਤ ਪਰਿਵਾਰ ਆਇਆ ਸਾਹਮਣੇ, ਨੌਕਰੀ ਲਈ CM ਨੂੰ ਲਗਾਈ ਗੁਹਾਰ

ਕੈਪਟਨ ਦੁਆਰਾ ਆਪਣੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਤੋਂ ਬਾਅਦ ਅੰਮ੍ਰਿਤਸਰ ਦਾ ਇਕ ਅੱਤਵਾਦ ਪੀੜਿਤ ਪਰਿਵਾਰ .........................

ਕੈਪਟਨ ਦੁਆਰਾ ਆਪਣੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਤੋਂ ਬਾਅਦ ਅੰਮ੍ਰਿਤਸਰ ਦਾ ਇਕ ਅੱਤਵਾਦ ਪੀੜਿਤ ਪਰਿਵਾਰ ਦੇ ਬਚੇ ਗੁਰਪ੍ਰੀਤ ਸਿੰਘ ਅਤੇ ਕੁਵਰ ਪ੍ਰਤਾਪ ਸਿੰਘ ਵਲੋਂ ਕੈਪਟਨ ਸਰਕਾਰ ਦੇ ਇਸ ਫੈਸਲੇ ਤੇ ਸਵਾਲ ਚੁੱਕਦਿਆਂ ਮੰਗ ਕੀਤੀ ਹੈ ਕਿ ਜੇਕਰ ਕੈਪਟਨ ਸਰਕਾਰ ਆਪਣੇ ਸ਼ਹੀਦ ਪਰਿਵਾਰ ਦੇ ਵਿਧਾਇਕਾ ਦੇ ਬਚਿਆ ਨੂੰ ਨੌਕਰੀਆਂ ਦੇ ਸਕਦੀ ਹੈ ਤੇ ਸਾਨੂੰ ਕਿਉ ਨਹੀਂ ਕਿਉਕਿ ਸਾਡੇ ਵੀ ਦਾਦਾ ਜੀ ਅੱਤਵਾਦ ਸਮੇ ਵਿਚ ਅਗਵਾ ਹੋਏ ਸਨ ਜਿਹਨਾ ਦੇ ਕੈਸ਼ ਵਿਚ ਸਾਨੂੰ ਵੀ ਤਰਸ ਦੇ ਅਧਾਰ ਤੇ ਬਣਦੀ ਨੌਕਰੀ ਦਿਤੀ ਜਾਵੇ।

ਇਸ ਸੰਬਧੀ ਗੱਲਬਾਤ ਕਰਦਿਆਂ ਸ਼ਹੀਦ ਸ੍ਰੋਮਣੀ ਕਮੇਟੀ ਦੇ ਮੀਤ ਸਕਤਰ ਰਹੇ ਅਬਨਾਸ਼ੀ ਦੇ ਪੋਤਰੇ ਗੁਰਪ੍ਰੀਤ ਅਤੇ ਕੁੰਵਰ ਪ੍ਰਤਾਪ ਸਿੰਘ ਨੇ ਕਿਹਾ ਕਿ ਉਹਨਾ ਦੇ ਦਾਦਾ ਅਬਨਾਸ਼ੀ ਜੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ 17 ਸਾਲ ਪੀ ਏ ਰਹੇ ਅਤੇ 31 ਮਾਰਚ 1987 ਨੂੰ ਅਗਵਾ ਕੀਤੇ ਸਨ। ਜਿਸਦੀ ਸੱਤ ਸਾਲ ਦੀ ਲੰਮੀ ਕਾਰਵਾਈ ਤੋਂ ਬਾਦ ਅੱਤਵਾਦੀ ਕਾਰਵਾਈ ਕਰਾਰ ਦਿੰਦਿਆ ਸੀ ਬੀ ਆਈ ਨੇ ਇਸ ਕੇਸ ਬੰਦ ਕਰ ਦਿਤਾ। ਪਰ ਸਾਨੂੰ ਅੱਜ ਤਕ ਕੋਈ ਇਨਸਾਫ ਨਹੀ ਮਿਲਿਆ।

 ਹੁਣ ਜਦੋਂ ਕੈਪਟਨ ਸਰਕਾਰ ਵਲੋਂ ਆਪਣੇ ਵਿਧਾਇਕਾ ਅਤੇ ਮੰਤਰੀਆ ਦੇ ਬੱਚਿਆ ਨੂੰ ਤਰਸ ਦੇ ਅਧਾਰ ਤੇ ਨੌਕਰੀਆਂ ਦਿਤੀਆ ਹਨ ਤੇ ਸਾਨੂੰ ਵੀ ਤਰਸ ਦੇ ਅਧਾਰ ਤੇ ਨੌਕਰੀ ਮਿਲਣੀ ਚਾਹੀਦੀ ਹੈ। ਕਿਉਕਿ ਸਾਡਾ ਪਰਿਵਾਰ ਵੀ ਅੱਤਵਾਦ ਪੀੜਿਤ ਪਰਿਵਾਰ ਹੈ ਜੋ ਅੱਜ ਇਨਸਾਫ ਅਤੇ ਬਣਦੀ ਨੌਕਰੀ ਦੇ ਅਧਾਰ 'ਤੇ ਮੁਖ ਮੰਤਰੀ ਪੰਜਾਬ ਨੂੰ ਟਵੀਟ ਕਰ ਤਰਸ ਦੇ ਅਧਾਰ ਤੇ ਨੌਕਰੀ ਮੰਗੀ ਹੈ। 


Get the latest update about after captain gives jobs, check out more about punjab, mla sons, appeals to cm & comes forward

Like us on Facebook or follow us on Twitter for more updates.