ਗੁਰਜੀਤ ਕੌਰ ਦੇ ਗੋਲ ਕਰਨ ਤੋਂ ਬਾਅਦ ਅਕਾਲੀ ਦਲ ਦੇ ਨੇਤਾ ਬਿਕਰਮ ਮਜੀਠੀਆ ਨੇ ਗੁਰਜੀਤ ਕੌਰ ਦੇ ਪਰਿਵਾਰ ਨੂੰ ਦਿੱਤੀ ਵਧਾਈ

ਓਲੰਪਿਕ ਵਿਚ ਮਹਿਲਾ ਹਾਕੀ ਟੀਮ ਨੇ ਇਸ ਵਾਰ ਇਤਿਹਾਸ ਰਚ ਦਿੱਤਾ। ਅਤੇ ਆਸਟ੍ਰੇਲੀਆ ਦੀ ਟੀਮ ਨੂੰ 0-1 ...................

ਓਲੰਪਿਕ ਵਿਚ ਮਹਿਲਾ ਹਾਕੀ ਟੀਮ ਨੇ ਇਸ ਵਾਰ ਇਤਿਹਾਸ ਰਚ ਦਿੱਤਾ। ਅਤੇ ਆਸਟ੍ਰੇਲੀਆ ਦੀ ਟੀਮ ਨੂੰ 0-1 ਨਾਲ ਹਰਾ ਕੇ ਪਹਿਲੀ ਵਾਰ ਮਹਿਲਾ ਹਾਕੀ ਟੀਮ ਸੈਮੀਫਾਈਨਲ ਵਿੱਚ ਪਹੁੰਚੀ ਹੈ। ਅਤੇ ਇਸ ਵਿਚ ਅੰਮ੍ਰਿਤਸਰ ਦੀ ਰਹਿਣ ਵਾਲੀ ਗੁਰਜੀਤ ਕੌਰ ਨੇ ਇਸ ਮੈਚ ਵਿਚ ਇਕਲੌਤਾ ਗੋਲ ਕੀਤਾ, ਦੂਜੇ ਪਾਸੇ ਗੋਲਕੀਪਰ ਸ਼ਵੇਤਾ ਨੇ ਵੀ ਬਹੁਤ ਵਧੀਆ ਪਰਫਾਰਮ ਕੀਤਾ। ਸ਼ਵੇਤਾ ਨੇ ਵੀ ਕਈ ਵਾਰ ਆਸਟ੍ਰੇਲੀਆ ਦਾ ਗੋਲ ਰੋਕ ਕੇ ਉਨ੍ਹਾਂ ਦੇ ਖਿਡਾਰੀਆਂ ਦਾ ਮਨੋਬਲ ਤੋੜ ਦਿੱਤਾ। 

ਹੁਣ ਮਹਿਲਾ ਹਾਕੀ ਟੀਮ ਦੇ ਸੈਮੀਫਾਈਨਲ ਚ ਪਹੁੰਚਣ ਤੋਂ ਬਾਅਦ ਅੰਮ੍ਰਿਤਸਰ ਵਿਚ ਗੁਰਜੀਤ ਕੌਰ ਦੇ ਘਰ ਖੁਸ਼ੀ ਦਾ ਮਾਹੌਲ ਹੈ ਅਤੇ ਵੱਡੇ ਵੱਡੇ ਅਕਾਲੀ ਦਲ ਦੇ ਲੀਡਰ ਵੀ ਉਹਨਾਂ ਨੂੰ ਵੀਡੀਓ ਕੋਲ ਘਰ ਵਧਾਈਆਂ ਦੇ ਰਹੇ ਹਨ।  ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਓਲੰਪਿਕ ਮਹਿਲਾ ਹਾਕੀ ਖਿਡਾਰੀ ਗੁਰਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਹੁਤ ਹੀ ਖੁਸ਼ੀ ਵਾਲਾ ਮਾਹੌਲ ਹੈ, ਅਤੇ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰ ਰਹੇ ਹਨ। ਕਿ ਮਹਿਲਾਵਾਂ ਦੀ ਹਾਕੀ ਟੀਮ ਅਤੇ ਲੜਕਿਆਂ ਦੀ ਹਾਕੀ ਟੀਮ ਦੋਨੋਂ ਹੀ ਜਿੱਤ ਕੇ ਪੰਜਾਬ ਵਾਪਸ ਆਏ ਅਤੇ ਇਸੇ ਖੁਸ਼ੀ ਵਿਚ ਢੋਲ ਨਗਾੜੇ ਵੀਹ ਵੱਜਣਗੇ। 

ਭਾਰਤੀ ਮਹਿਲਾ ਟੀਮ ਨੇ ਮੈਚ ਦੀ ਚੰਗੀ ਸ਼ੁਰੂਆਤ ਕੀਤੀ। ਹਾਲਾਂਕਿ, ਭਾਰਤ ਅਤੇ ਆਸਟਰੇਲੀਆ ਦੋਵੇਂ ਪਹਿਲੇ ਕੁਆਰਟਰ ਵਿਚ ਗੋਲ ਨਹੀਂ ਕਰ ਸਕੇ। ਗੁਰਜੀਤ ਕੌਰ ਨੇ 22 ਵੇਂ ਮਿੰਟ ਵਿੱ ਪੈਨਲਟੀ ਕਾਰਨਰ 'ਤੇ ਗੋਲ ਕਰਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ। ਅੱਧੇ ਸਮੇਂ ਤੱਕ ਸਕੋਰ ਬਰਾਬਰ ਰਿਹਾ। ਤੀਜੇ ਕੁਆਰਟਰ ਵਿਚ ਵੀ ਕੋਈ ਗੋਲ ਨਹੀਂ ਹੋਇਆ ਅਤੇ ਭਾਰਤੀ ਟੀਮ 1-0 ਨਾਲ ਅੱਗੇ ਸੀ। ਚੌਥੇ ਕੁਆਰਟਰ ਵਿਚ ਆਸਟਰੇਲੀਆ ਦੀ ਟੀਮ ਨੇ ਜ਼ੋਰਦਾਰ ਹਮਲਾ ਕੀਤਾ ਅਤੇ ਲਗਾਤਾਰ ਦੋ ਕੋਨੇ ਵੀ ਲਏ। ਉਸ ਨੂੰ ਮੈਚ 'ਚ ਕੁੱਲ 9 ਪੈਨਲਟੀ ਕਾਰਨਰ ਮਿਲੇ, ਪਰ ਉਹ ਇਸ' ਤੇ ਗੋਲ ਨਹੀਂ ਕਰ ਸਕੀ। ਭਾਰਤੀ ਟੀਮ ਨੂੰ ਸਿਰਫ ਇੱਕ ਹੀ ਕਾਰਨਰ ਮਿਲਿਆ ਅਤੇ ਉਸਨੇ ਇਸ ਉੱਤੇ ਇੱਕ ਗੋਲ ਕੀਤਾ ਅਤੇ ਜਿੱਤ ਯਕੀਨੀ ਬਣਾਈ।

Get the latest update about amritsar news, check out more about sports news, family after Gurjeet Kaurs goal, Women hockey team reaches semifinals & truescoop

Like us on Facebook or follow us on Twitter for more updates.