ਅਕਾਲੀ ਦਲ ਦੇ ਵਰਕਰਾਂ ਵਲੋਂ ਆਪ 'ਚ ਸ਼ਾਮਿਲ ਹੋਏ ਕੁੰਵਰ ਵਿਜੇ ਪ੍ਰਤਾਪ ਖਿਲਾਫ਼ ਕੀਤਾ ਗਿਆ ਪ੍ਰਦਰਸ਼ਨ

ਸ਼੍ਰੋਮਣੀ ਅਕਾਲੀ ਦਲ ਵਲੋਂ ਅੰਮ੍ਰਿਤਸਰ ਵਿਖੇ ਕੁੰਵਰ ਵਿਜੇ ਪ੍ਰਤਾਪ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਦੌਰਾਨ ਯੂਥ.............

ਅੰਮ੍ਰਿਤਸਰ:- ਅੱਜ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂਆ ਅਤੇ ਪਾਰਟੀ ਵਰਕਰਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਕੋਠੀ ਦਾ ਘੇਰਾਵ ਕਰ ਪਹੁੰਚੇ ਜਿਥੇ ਉਹਨਾ ਨੂੰ ਪੁਲਸ ਪ੍ਰਸ਼ਾਸ਼ਨ ਵਲੋਂ ਬੇਰੀਕੈਡੀਗ ਕਰ ਰੋਕਿਆ ਗਿਆ ਅਤੇ ਪੁਲਸ ਅਧਿਕਾਰੀਆ ਅਤੇ ਪ੍ਰਦਰਸ਼ਨ ਕਾਰੀਆਂ ਵਿਚ ਹੋਈ ਝੜਪ ਵਿਚਾਲੇ ਕੁੱਝ ਅਕਾਲੀ ਵਰਕਰਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।

ਇਸ ਦੌਰਾਨ ਯੂਥ ਅਕਾਲੀ ਵਰਕਰ ਪੁਲਸ ਨਾਲ ਭਿੜ ਗਏ। ਦੋਵਾਂ ਧਿਰਾਂ ਵਿਚ ਕਾਫੀ ਧੱਕਾਮੁੱਕੀ ਹੋਈ ਹੈ। ਦੱਸ ਦਈਏ ਕਿ ਕੁੰਵਰ ਵਿਜੇ ਪ੍ਰਤਾਪ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਕੋਟਕਪੁਰਾ ਗੋਲੀਕਾਂਡ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਸਨ। ਪ੍ਰਦਰਸ਼ਨਕਾਰੀ ਕੁੰਵਰ 'ਤੇ ਆਪਣੇ ਇਕ ਖ਼ਾਸ ਰਾਜਨੀਤਕ ਆਗੂ ਤੇ ਮੈਡੀਕਲ ਨਸ਼ਿਆਂ 'ਚ ਫਸੇ ਰਾਜੀਵ ਭਗਤ ਦੀ ਪੁਸ਼ਤ ਪਨਾਹੀ ਦੇ ਦੋਸ਼ ਲਗਾਉਂਦਿਆਂ ਨਾਅਰੇਬਾਜ਼ੀ ਕਰ ਰਹੇ ਸਨ।

ਇਸ ਸੰਬਧੀ ਗੱਲਬਾਤ ਕਰਦਿਆਂ ਯੂਥ ਅਕਾਲੀ ਦਲ ਦੇ ਆਗੂ ਲਾਲੀ ਰਣੀਕੇ ਨੇ ਦਸਿਆ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਮਹਾ ਝੂਠਾ ਅਤੇ ਅਫ਼ਸਰਸ਼ਾਹੀ ਰਵੱਈਏ ਦਾ ਬੰਦਾ ਹੈ ਜਿਸ ਨੇ ਇਹਨੇ ਵੱਡੇ ਕਾਂਡ ਦੀ ਝੂਠੀ ਜਾਂਚ ਕਰ ਹਾਈਕੋਟ ਤੋਂ ਫਟਕਾਰ ਖਾਧੀ ਹੈ ਆਮ ਆਦਮੀ ਨੂੰ ਪੰਜਾਬ ਦੇ ਹਾਲਾਤਾਂ ਬਾਰੇ ਕੁਝ ਵੀ ਨਹੀ ਪਤਾ ਇਹ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦਾ ਕੰਮ ਕਰ ਰਹੇ ਹਨ। ਅਤੇ ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗੇ ਝੂਠੇ ਬੰਦੇ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕਰ ਲਿਆ ਹੈ ਜੋ ਪੱਤਰਕਾਰਾ ਨਾਲ ਅਫਸਰ ਸ਼ਾਹੀ ਰਵੀਇਆ ਕਾਰਨ ਉਲਝਿਆ ਫਿਰਦਾ ਹੈ। ਜਿਸਦੇ ਚਲਦੇ ਅਸੀ ਉਸਦਾ ਵਿਰੋਧ ਕਰਨ ਅਤੇ ਗ੍ਰਿਫਤਾਰੀ ਦੀ ਮੰਗ ਕਰਨ ਪਹੁੰਚੇ ਹਾਂ।

Get the latest update about akalidal, check out more about besieging kunwar vijay pratap house, true scoop, true scoop news & protest against kunwar vijay pratap

Like us on Facebook or follow us on Twitter for more updates.