ਕੋਰੋਨਾ ਦੇ ਵਧਦੇ ਮਾਮਲਿਆਂ ਕਾਰਣ ਪੰਜਾਬ ਵਿਚ ਮੁੜ ਤੋਂ ਲੱਗ ਸਕਦੈ ਕਰਫਿਊ!

ਪੰਜਾਬ ਵਿਚ ਵਧਦੇ ਮਾਮਲਿਆਂ ਨੂੰ ਦੇਖਦੇ ਹੋਈ ਸੂਬਾ ਸਰਕਾਰ ਇਲਾਕੇ ਵਿਚ ਮੁੜ ਤੋਂ ਕਰਫਿਊ...

ਪੰਜਾਬ ਵਿਚ ਵਧਦੇ ਮਾਮਲਿਆਂ ਨੂੰ ਦੇਖਦੇ ਹੋਈ ਸੂਬਾ ਸਰਕਾਰ ਇਲਾਕੇ ਵਿਚ ਮੁੜ ਤੋਂ ਕਰਫਿਊ ਲਾਉਣ ਨੂੰ ਵੀ ਤਿਆਰ ਦਿਖ ਰਹੀ ਹੈ। ਮੁੱਖ ਮੰਤਰੀ ਪੰਜਾਬ ਵਿਚੋਂ ਜਾਰੀ ਤਾਜ਼ਾ ਗਾਈਡਲਾਈਨਸ ਵਿਚ ਵੱਖ-ਵੱਖ ਜ਼ਿਲਿਆਂ ਦੇ ਡਿਪਟੀ ਕਮਿਸ਼ਨਾਂ ਨੂੰ ਇਹ ਛੋਟ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਨੂੰ ਦੇ ਇਲਾਕਿਆਂ ਵਿਚ ਕੋਰੋਨਾ ਦੇ ਹਾਟ ਸਪਾਟ ਨੂੰ ਦੇਖਦਿਆਂ ਲੋੜ ਮਹਿਸੂਸ ਹੋਵੇ ਤਾਂ ਨਾਈਟ ਕਰਫਿਊ ਦਾ ਫੈਸਲਾ ਲਿਆ ਜਾ ਸਕਦਾ ਹੈ।

ਮੁੱਖ ਮੰਤਰੀ ਨੇ ਆਪਣੀ ਅਧਿਕਾਰੀਆਂ ਨਾਲ ਵਰਚੁਅਲ ਮੀਟਿੰਗ ਵਿਚ ਕਿਹਾ ਕਿ ਹਾਲਾਤਾਂ ਨੂੰ ਦੇਖਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਹ ਅਧਿਕਾਰ ਦੇ ਦਿੱਤਾ ਹੈ ਕਿ ਜੇਕਰ ਉਨ੍ਹਾਂ ਦੇ ਇਲਾਕਿਆਂ ਵਿਚ ਲੋੜ ਪੈਂਦੀ ਹੈ ਤਾਂ ਉਹ ਨਾਈਟ ਕਰਫਿਊ ਲਗਾ ਸਕਦੇ ਹਨ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਮਾਈਕ੍ਰੋ ਕੰਟੇਨਮੈਂਟ ਜ਼ੋਨ ਸਬੰਧੀ ਨਵੀਂ ਰਣਨੀਤੀ ਅਪਣਾਉਣ ਉੱਤੇ ਜ਼ੋਰ ਦਿੱਤਾ ਗਿਆ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਨੇ ਮਾਸਕ ਪਾਉਣ, ਰੈਸਟੋਰੈਂਟਾਂ ਵਿਚ ਕੋਰੋਨਾ ਦੀਆਂ ਹਦਾਇਤਾਂ, ਮੈਰਿਜ ਪੈਲੇਸ ਤੇ ਹੋਰ ਜਨਤਕ ਥਾਵਾਂ ਉੱਤੇ ਕੋਰੋਨਾ ਹਦਾਇਤਾਂ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਪੁਲਸ ਨੂੰ ਸਖਤੀ ਦਿਖਾਉਣ ਲਈ ਵੀ ਕਿਹਾ ਹੈ।

ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੰਗਲਵਾਰ ਨੂੰ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਇਨਡੋਰ ਇਕੱਠ ਨੂੰ ਮੁੜ ਤੋਂ ਘਟਾ ਕੇ 100 ਅਤੇ ਆਊਟਡੋਰ ਗੇਦਰਿੰਗ ਨੂੰ 200 ਵਿਅਕਤੀ ਕਰ ਦਿੱਤਾ ਗਿਆ ਹੈ ਤੇ ਇਹ ਨਿਯਮ 1 ਮਾਰਚ ਤੋਂ ਲਾਗੂ ਹੋ ਜਾਣਗੇ। ਇਸ ਦੇ ਨਾਲ ਹੀ ਕਿਸੇ ਮਾਸਕ ਪਾਉਣਾ ਤੇ ਸੋਸ਼ਲ ਡਿਸਟੈਂਸਿੰਗ ਦਾ ਵੀ ਸਖਤੀ ਨਾਲ ਪਾਲਣ ਕਰਵਾਇਆ ਜਾਵੇਗਾ। ਕੋਰੋਨਾ ਦੇ ਮਾਮਲਿਆਂ ਨੂੰ ਜਲਦੀ ਪਕੜ ਵਿਚ ਲਿਆਉਣ ਦੇ ਲਈ ਸਰਕਾਰ ਵਲੋਂ 30,000 ਟੈਸਟ ਇਕ ਦਿਨ ਵਿਚ ਕਰਨ ਦਾ ਟੀਚਾ ਵੀ ਰੱਖਿਆ ਗਿਆ ਹੈ।

Get the latest update about Punjab, check out more about indoor, Pandenic, Coronavirus & outdoor gathering

Like us on Facebook or follow us on Twitter for more updates.