ਅਨੰਦਪੁਰ ਸਾਹਿਬ ਦੇ ਕੱਪੜੇ ਦੇ ਵਪਾਰੀ ਨਾਲ ਅੰਮ੍ਰਿਤਸਰ 'ਚ ਹੋਈ ਲੁੱਟ, ਘਟਨਾ ਸੀਸੀਟੀਵੀ 'ਚ ਹੋਈ ਕੈਦ

ਅੰਮ੍ਰਿਤਸਰ ਅੱਜ ਸਵੇਰੇ ਇੱਕ ਅਨੰਦਪੁਰ ਸਾਹਿਬ ਦੇ ਵਪਾਰੀ ਦੇ ਨਾਲ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਵਪਾਰੀ ਬਿੱਲਾ ਹਰ ਐਤਵਾਰ ਅਨੰਦਪੁਰ...

ਅੰਮ੍ਰਿਤਸਰ ਅੱਜ ਸਵੇਰੇ ਇੱਕ ਅਨੰਦਪੁਰ ਸਾਹਿਬ ਦੇ ਵਪਾਰੀ ਦੇ ਨਾਲ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਵਪਾਰੀ ਬਿੱਲਾ ਹਰ ਐਤਵਾਰ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਕੱਪੜਾ ਖਰੀਦਣ ਲਈ ਆਉਂਦਾ ਸੀ। ਅੱਜ ਸਵੇਰੇ ਉਹ ਅੰਮ੍ਰਿਤਸਰ ਪੂਜਿਆ ਤਾਂ ਭਰਾਵਾਂ ਦੇ ਢਾਬੇ ਦੇ ਕੋਲ ਗਲੀ ਵਿਚੋਂ ਲੰਘਣ ਲੱਗੇ ਦੋ ਲੁਟੇਰੇ ਆਏ ਉਨ੍ਹਾਂ ਬਿੱਲੇ ਨੂੰ ਪਿੱਛੋਂ ਫੜ ਲਿਆ ਤੇ ਉਸ ਕੋਲੋਂ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। 

ਬਿੱਲੇ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਦੋ ਦੇ ਕਰੀਬ ਲੋਕ ਸਨ। ਉਨ੍ਹਾਂ ਦੇ ਕੋਲ ਹਥਿਆਰ ਵੀ ਨਹੀਂ ਸੀ। ਉਨ੍ਹਾਂ ਪਿੱਛੋਂ ਫੜਕੇ ਬੈਗ ਖੋਹ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਉਥੇ ਮੌਕੇ ਤੇ ਪੁਜੇ ਥਾਣਾ ਕੋਤਵਾਲੀ ਦੇ ਪੁਲਸ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਆਰੋਪੀ ਸੀਸੀਟੀਵੀ ਕੈਮਰੇ ਕੈਦ ਹੋ ਗਏ ਹਨ ਉਨ੍ਹਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਬਿੱਲੇ ਵਪਾਰੀ ਬਾਰੇ ਇਨ੍ਹਾਂ ਆਰੋਪੀਆਂ ਨੂੰ ਪੂਰੀ ਜਾਣਕਾਰੀ ਸੀ। ਜਿਸਦੇ ਚਲਦੇ ਇਹ ਘਟਨਾ ਵਾਪਰੀ ਜਲਦੀ ਹੀ ਦੋਸ਼ੀ ਕਾਬੂ ਕਰ ਲਏ ਜਾਣਗੇ।

ਜਲਦ ਹੀ ਲੁਟੇਰੇ ਫੜੇ ਜਾਣਗੇ: ਪੁਲਸ
ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦੋਸ਼ੀ ਦੀ ਸੀਸੀਟੀਵੀ ਫੁਟੇਜ ਮਿਲੀ ਹੈ।  ਦੋਸ਼ੀਆਂ ਤੇ ਬੈਗ ਦੀ ਪੂਰੀ ਜਾਣਕਾਰੀ ਦਿੱਤੀ। ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਲਦੀ ਹੀ ਦੋਸ਼ੀ ਫੜ ਲਏ ਜਾਣਗੇ।

Get the latest update about Local, check out more about From Anandpur, An Elderly Businessman, Had Arrived To Buy Clothes & truescoop news

Like us on Facebook or follow us on Twitter for more updates.