ਅੰਮ੍ਰਿਤਸਰ ਬੱਸ ਅੱਡੇ ਦੇ ਨਾਲ ਆਈਡੀਐਚ ਮਾਰਕੀਟ 'ਚ 50 ਨੰਬਰ ਦੁਕਾਨ ਦੀ ਬੇਸਮੈਂਟ 'ਚ ਲੱਗੀ ਅੱਗ

ਅੰਮ੍ਰਿਤਸਰ ਵਿਚ ਅੱਜ ਸਵੇਰੇ ਤੜਕਸਾਰ ਬੱਸ ਅੱਡੇ ਦੇ ਨਾਲ ਲਗਦੀ ਆਈਡੀਐਚ ਮਾਰਕੀਟ ਵਿਚ 50 ਨੰਬਰ ਖਿਲੋਣਿਆ .......

ਅੰਮ੍ਰਿਤਸਰ  ਵਿਚ ਅੱਜ ਸਵੇਰੇ ਤੜਕਸਾਰ ਬੱਸ ਅੱਡੇ ਦੇ ਨਾਲ ਲਗਦੀ ਆਈਡੀਐਚ ਮਾਰਕੀਟ ਵਿਚ 50 ਨੰਬਰ ਖਿਲੋਣਿਆ ਦੀ ਦੁਕਾਨ ਦੀ ਬੇਸਮੈਂਟ ਵਿਚ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ੋਰਟ ਸਰਕਟ ਦੱਸਿਆ ਜਾ ਰਿਹਾ ਹੈ। ਪੁਲਸ ਅਧਿਕਾਰੀ ਤੇ ਦਮਕਲ ਵਿਭਾਗ ਦੀਆਂ ਗੱਡੀਆਂ ਮੌਕੇ ਤੇ ਪੁਜੀਆਂ। ਇਸ ਮੌਕੇ ਗੱਲਬਾਤ ਕਰਦਿਆਂ ਬੱਸ ਅੱਡੇ ਚੌਂਕੀ ਦੇ ਪੁਲਸ ਅਧਿਕਾਰੀ ਕਪਿਲ ਦੇਵ ਨੇ ਦੱਸਿਆ ਕਿ ਸਾਨੂੰ ਸਵੇਰੇ ਸਫਾਈ ਕਰਮਚਾਰੀ ਨੇ ਸੂਚਨਾ ਦਿੱਤੀ ਕਿ ਆਈਡੀਐਚ ਮਾਰਕੀਟ ਵਿਚ ਇੱਕ ਦੁਕਾਨ ਤੇ ਅੱਗ ਲੱਗ ਗਈ ਹੈ ਅਸੀਂ ਆਪਣੀ ਟੀਮ ਨਾਲ ਮੌਕੇ ਤੇ ਪੁੱਜੇ ਤੇ ਅਸੀਂ ਦਮਕਲ ਵਿਭਾਗ ਨੂੰ ਇਸਦੀ ਸੂਚਨਾ ਦਿੱਤੀ। 

ਦਮਕਲ ਵਿਭਾਗ ਦੀਆ ਗੱਡੀਆਂ ਵੀ ਮੌਕੇ ਤੇ ਪੁਜੀਆਂ ਤੇ ਉਨ੍ਹਾਂ ਵੱਲੋਂ ਅੱਗ ਨੂੰ ਕਾਬੂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਦੁਕਾਨਦਾਰ ਦਾ ਕਾਫੀ ਨੁਕਸਾਨ ਹੋਇਆ ਹੈ ਇਹ ਖਿਲੌਣਿਆਂ ਦੀ ਦੁਕਾਨ ਸੀ ਤੇ ਉਸਦੇ ਹੇਠਾਂ ਬੇਸਮੈਂਟ ਵਿਚ ਅੱਗ ਲੱਗੀ ਸੀ। ਜਿਸ ਕਰਕੇ ਜਗ੍ਹਾ ਤੰਗ ਹੋਣ ਕਰਕੇ ਬੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਥੇ ਦਮਕਲ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਆਈਡੀਐੱਚ ਮਾਰਕੀਟ ਵਿੱਚ ਖਿਲੌਣਿਆਂ ਦੀ ਦੁਕਾਨ ਦੇ ਬੇਸਮੈਂਟ ਵਿਚ ਅੱਗ ਲੱਗੀ ਹੈ ਅਸੀਂ ਗੱਡੀ ਲੈਕੇ ਮੌਕੇ ਤੇ ਪੁੱਜੇ ਹਾਂ ਚਾਰ ਦੇ ਕਰੀਬ ਗੱਡੀਆਂ ਪਾਣੀ ਦੀਆਂ ਲੱਗਾਈਆਂ ਅੱਗ ਤੇ ਕਾਬੂ ਪਾਉਣ ਦੇ ਲਈ। 

 ਹੁਣ ਅੱਗ ਤੇ ਕਾਬੂ ਪਾ ਲਿਆ ਗਿਆ ਹੈ। ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸ਼ੋਰਟ ਸਰਕਟ ਦੇ ਕਾਰਨ ਅੱਗ ਲੱਗੀ ਦੱਸੀ ਜਾਂਦੀ ਹੈ ਉੱਥੇ ਪੁਲਸ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦੀਵਾਲੀ ਨੂੰ ਲੈਕੇ ਲੋਕ ਆਪਣੇ ਆਲੇ ਦੁਆਲੇ ਪੁਰਾ ਧਿਆਨ ਰੱਖਣ ਕੀਤੇ ਬਿਜਲੀ ਦੀ ਤਾਰਾ ਦੇ ਜੋੜ ਨੰਗੇ ਤੇ ਨਹੀਂ ਕਿਉਕਿ ਸ਼ੋਰਟ ਸਰਕਟ ਹੋਣ ਦਾ ਡਰ ਲੱਗਿਆ ਰਹਿੰਦਾ ਹੈ।

Get the latest update about truescoop news, check out more about Market near Amritsar bus stand, A fire broke out in the basement of shop, punjab & amritsar

Like us on Facebook or follow us on Twitter for more updates.