ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਵ: ਗਿਆਨੀ ਪ੍ਰਤਾਪ ਸਿੰਘ ਦੇ ਘਰ 'ਤੇ ਹਮਲਾ, ਦੇਰ ਰਾਤ ਨਕਾਬਪੋਸ਼ ਵਿਅਕਤੀਆਂ ਵਲੋਂ ਘਰ ਦੇ ਬਾਹਰ ਕੀਤੇ ਗਏ ਫਾਇਰ

ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਕੋਟ ਆਤਮਾ ਰਾਮ ਸੁਲਤਾਨਵਿੰਡ ਰੋਡ ਦਾ ਹੈ ਜਿਥੇ ਬੀਤੇ ਰਾਤ ਕੁਝ ਅਣਪਛਾਤੇ..

ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਕੋਟ ਆਤਮਾ ਰਾਮ ਸੁਲਤਾਨਵਿੰਡ ਰੋਡ ਦਾ ਹੈ ਜਿਥੇ ਬੀਤੇ ਰਾਤ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਇਕ ਘਰ ਵਿਚ ਤਕਰੀਬਨ 12 ਰਾਉਡ ਫਾਇਰ ਕੀਤੇ ਗਏ ਹਨ ਤਫਤੀਸ਼ ਵਿਚ ਸਾਹਮਣੇ ਆਇਆ ਹੈ ਕਿ ਇਹ ਘਰ ਸਵ: ਗਿਆਨੀ ਪ੍ਰਤਾਪ ਸਿੰਘ ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਵੀ ਰਹੇ ਸਨ ਦਾ ਹੈ ਜਿਥੇ ਉਹਨਾ ਦਾ ਪਰਿਵਾਰ ਰਹਿ ਰਿਹਾ ਹੈ।

ਉਹਨਾ ਦੇ ਬੇਟੇ ਗੁਰਪ੍ਰੀਤ ਸਿੰਘ ਦੇ ਦਸੇ ਅਨੁਸਾਰ ਉਹ ਰਾਤ ਕਰੀਬ 11:10 ਤੇ ਘਰੇ ਬੇਟੇ ਸਨ ਅਤੇ ਮੋਟਰ ਸਾਈਕਲ ਤੇ ਆਏ ਕੁਝ ਨਕਾਬਪੋਸ਼ ਵਿਅਕਤੀਆਂ ਵਲੋਂ ਉਹਨਾਂ ਦੇ ਘਰ ਤੇ 12 ਰਾਉਡ ਫਾਇਰ ਕੀਤੇ ਗਏ ਹਨ ਜਿਸ ਵਿਚੋ ਛੇ ਉਹਨਾਂ ਦੇ ਬਚਿਆ ਦੇ ਕਮਰੇ ਦੇ ਸ਼ੀਸ਼ੇ ਤੇ ਲਗੇ ਹਨ ਬਾਕੀ ਘਰ ਦੇ ਵੱਖ ਵੱਖ ਹਿਸਿਆਂ ਵਿੱਚ ਛੇ ਹੋਰ ਫਾਇਰ ਹੋਏ ਹਨ ਜਿਸਦੇ ਚਲਦੇ ਪੁਲਿਸ ਹੈਲਪ ਲਾਈਨ ਤੇ ਫੋਨ ਕਰ ਜਾਣਕਾਰੀ ਦਿਤੀ ਗਈ ਹੈ। ਜਿਸ ਬੰਦੀ ਪੁਲਿਸ ਵਲੋਂ ਮੌਕੇ ਤੇ ਪਹੁੰਚ ਜਾਂਚ ਸੁਰੂ ਕਰ ਦਿਤੀ ਗਈ ਹੈ। ਫਾਇਰਿੰਗ ਤੋ ਪਹਿਲਾਂ ਇਕ ਵਟਸਐਪ ਨੰਬਰ ਤੋ ਲਗਾਤਾਰ ਕਾਲ ਆ ਰਹੀਆ ਸਨ ਜਿਸ ਦੀ ਜਾਣਕਾਰੀ ਪੁਲਿਸ ਜਾਂਚ ਅਧਿਕਾਰੀ ਨੂੰ ਦਿਤੀ ਗਈ ਹੈ।

ਇਸ ਸੰਬਧੀ ਥਾਣਾ ਮਕਬੂਲ ਪੁਰਾ ਦੇ ਐਸ ਐਚ ਉ ਬਲਜਿੰਦਰ ਸਿੰਘ ਨੇ ਦਸਿਆ ਕਿ ਸਾਨੂੰ ਚੰਡੀਗੜ ਕੰਟਰੋਲ ਰੂਮ ਤੋਂ ਸ਼ਿਕਾਇਤ ਮਿਲੀ ਸੀ ਕਿ ਅੰਮ੍ਰਿਤਸਰ ਦੇ ਕੋਟ ਸਾਲਿਗਰਾਮ ਵਿਚ ਗੋਲੀਆਂ ਚਲੀਆਂ ਹਨ ਮੌਕੇ ਤੇ ਪਹੁੰਚ ਕੇ ਖੋਲ ਬਰਾਮਦ ਕੀਤੇ ਹਨ ਜਲਦ ਹੀ ਤਫਤੀਸ਼ ਕਰ ਬੰਦੇ ਫੜੇ ਜਾਣਗੇ।

Get the latest update about truescoop news, check out more about amritsar & punjab

Like us on Facebook or follow us on Twitter for more updates.