ਬੇਅਦਬੀ ਮਾਮਲਿਆਂ ਚ ਇਨਸਾਫ਼ ਦਵਾਉਣ ਤੇ CM ਚੰਨੀ ਦਾ ਬਿਆਨ, ਕਾਂਗਰਸ ਦਾ ਮਹਿਜ਼ ਚੁਣਾਵੀ ਸਟੰਟ:- ਕੁੰਵਰ ਵਿਜੈ ਪ੍ਰਤਾਪ ਸਿੰਘ

ਅੰਮ੍ਰਿਤਸਰ 'ਚ "ਬੇਅਦਬੀ ਮਾਮਲਿਆਂ ਵਿਚ ਇਨਸਾਫ਼ ਦਵਾਉਣ ਬਾਰੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਬਿਆਨ ਸਾਹਮਣੇ ਆਣ .........

ਅੰਮ੍ਰਿਤਸਰ 'ਚ "ਬੇਅਦਬੀ ਮਾਮਲਿਆਂ ਵਿਚ ਇਨਸਾਫ਼ ਦਵਾਉਣ ਬਾਰੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਬਿਆਨ ਸਾਹਮਣੇ ਆਣ ਤੋਣ ਬਾਅਦ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਕਾਂਗਰਸ ਦਾ ਮਹਿਜ਼ ਇਕ ਚੁਣਾਵੀ ਸਟੰਟ ਹੈ। ਕਿਉਂਕਿ ਹੁਣ ਤੋਂ ਲੈ ਕੇ ਪਿਛਲੇ ਸਾਢੇ ਚਾਰ ਸਾਲਾਂ ਤੋਂ ਪੰਜਾਬ ਵਿਚ ਕਾਂਗਰਸ ਦੀ ਹੀ ਸਰਕਾਰ ਹੈ। ਜਿਸ ਦਾ ਚੰਨੀ ਬਤੌਰ ਕੈਬਨਿਟ ਮੰਤਰੀ ਤੋਂ ਇਲਾਵਾ ਉਨ੍ਹਾਂ ਨਾਲ ਨਵੇਂ ਚੁਣੇ ਗਏ ਦੋਵੇ ਉਪ ਮੁੱਖਮੰਤਰੀ ਨਾ ਸਿਰਫ ਕੈਬਨਿਟ ਦਾ ਅਹਿਮ ਹਿਸਾ ਰਹੇ ਹਨ, ਬਲਕਿ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਜ਼ਿਆਦਾ ਕਰੀਬੀ ਰਹੇ ਹਨ। ਜੇ ਕਰ ਇਹਨਾਂ ਸਾਰਿਆਂ ਦੀ ਨੀਅਤ ਸਾਫ ਹੁੰਦੀ ਤਾਂ ਹੁਣ ਤਕ ਬੇਅਦਬੀ ਅਤੇ ਬਰਗਾੜੀ ਮਸਲਿਆਂ ਦਾ ਹੱਲ ਕਰ ਕੇ ਦੋਸ਼ੀਆਂ ਨੂੰ ਸਜ਼ਾ ਹੋ ਜਾਣੀ ਸੀ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਮ ਆਦਮੀ ਪਾਰਟੀ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਮੈਡਮ ਜੀਵਨਜੋਤ ਕੌਰ  ਦੀ ਅਗਵਾਈ ਹੇਠ ਕਰਵਾਈ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ।  ਇਸ ਮੌਕੇ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ, ਕਿਹਾ ਕਿ ਕਾਂਗਰਸ ਨੇ ਪਿਛਲੇ ਸਾਢੇ ਚਾਰ ਸਾਲਾਂ ਤੋਂ ਮੁੱਖਮੰਤਰੀ ਅਤੇ ਪਾਰਟੀ ਦਾ ਮੁੱਖ ਚਿਹਰਾ ਰਹੇ ਅਮਰਿੰਦਰ ਸਿੰਘ ਨੂੰ ਬਹੁਤ ਹੀ ਬੇਆਬਰੂ ਕਰ ਕੇ ਮੁੱਖਮੰਤਰੀ ਦੇ ਅਹੁਦੇ ਤੋ ਉਤਾਰਨਾ ਸਿਰਫ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਦੀ ਇਕ ਅਸਫਲ ਕੋਸ਼ਿਸ਼ ਹੈ। 

ਗੱਲਬਾਤ ਦੌਰਾਨ ਸਾਬਕਾ ਆਈ ਜੀ ਨੇ ਕਿਹਾ ਕਿ  ਉਹਨਾਂ ਨੇ ਜੋ ਅਸਤੀਫ਼ਾ ਦਿੱਤਾ ਹੈ ਉਸ ਅਸਤੀਫ਼ੇ ਦਾ ਕਾਰਨ ਵੀ ਇਹ ਸਰਕਾਰ ਹੀ ਹੈ, ਉਨ੍ਹਾਂ ਕਿਹਾ ਕਿ 9 ਅਪ੍ਰੈਲ ਨੂੰ ਕੋਟਕਪੂਰਾ ਫਾਇਰਿੰਗ ਦਾ ਚਲਾਨ ਪੇਸ਼ ਕੀਤਾ ਗਿਆ ਸੀ। ਪਰ ਉਸ ਦਿਨ ਐਡਵੋਕੇਟ ਜਨਰਲ ਮੈਡੀਕਲ ਛੁੱਟੀ ਤੇ ਚਲੇ ਗਏ ਸਨ। ਜਦਕਿ ਪਿਛਲੇ ਚਾਰ ਸਾਲਾਂ ਵਿਚ ਉਹਨਾਂ ਕੋਈ ਛੁੱਟੀ ਨਹੀਂ ਲਈ ਸੀ ਅਤੇ ਇਹ ਸਭ ਮੌਜੂਦਾ  ਸਰਕਾਰ ਨੂੰ ਪਤਾ ਸੀ ਅਤੇ ਇਸ ਦੀ ਅਗਲੀ ਤਰੀਕ ਵੀ ਲਈ ਜਾ ਸਕਦੀ ਸੀ। ਪਰ ਇੱਕ ਰਾਜਨੀਤਕ ਪਰਿਵਾਰ ਜਿਸ ਤੇ ਆਰੋਪ ਲੱਗਦਾ ਸੀ ਨੂੰ ਬਚਾਉਣ ਲਈ ਜੋ ਕਿ ਉਸ ਸਮੇਂ ਮੁੱਖਮੰਤਰੀ ਅਤੇ ਉਪ ਮੁੱਖਮੰਤਰੀ ਦੇ ਅਹੁਦਿਆਂ ਤੇ ਵੀ ਰਹੇ ਸਨ, ਉਹਨਾਂ ਨੂੰ ਫ਼ਾਇਦਾ ਦੇਣ ਲਈ ਅੰਦਰ ਖਾਤੇ ਮਿਲੀਭੁਗਤ ਕੀਤੀ ਗਈ।  ਫਿਰ ਚਲਾਨ ਰੱਦ ਕਰਵਾਇਆ ਗਿਆ। ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਕੁਦਰਤ ਦਾ ਵੀ ਆਪਣਾ ਹੀ ਕ੍ਰਿਸ਼ਮਾ ਹੁੰਦਾ ਹੈ 13 ਅਪ੍ਰੈਲ ਨੂੰ ਜਦੋਂ ਉਨ੍ਹਾਂ ਆਪਣਾ ਅਸਤੀਫਾ ਦਿੱਤਾ ਸੀ। ਉਹਨਾਂ ਆਪਣੀ ਅਪੀਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿਚ ਪਾ ਦਿੱਤੀ ਸੀ ਅਤੇ ਕਿਹਾ ਸੀ ਕਿ ਇਸ ਦਾ ਫ਼ੈਸਲਾ ਵੀ ਉਹ ਪ੍ਰਮਾਤਮਾ ਹੀ ਕਰੇਗਾ। 

ਉਹਨਾਂ ਕਿਹਾ ਜਦੋਂ ਬਰਗਾੜੀ ਦੇ ਵਿਚ ਬੇਅਦਬੀ ਅਤੇ ਕੋਟਕਪੂਰਾ ਦਾ ਗੋਲੀ ਕਾਂਡ ਹੋਇਆ ਉਸ ਸਮੇਂ ਮੌਜੂਦਾ ਸਰਕਾਰ ਵਿਪੱਖ ਵਿਚ ਸੀ ਅਤੇ ਇਸੇ ਮੁੱਦੇ ਨੂੰ ਚੁੱਕ ਕੇ ਹੀ ਕਾਂਗਰਸ ਸਰਕਾਰ ਹੋਂਦ ਵਿਚ ਆਈ ਸੀ, ਜੋ ਕਿ ਅੱਜ ਦਾ ਵੀ ਬਹੁਤ ਵੱਡਾ ਮੁੱਦਾ ਹੈ, ਪਰ ਹੋਂਦ ਵਿਚ ਆਉਣ ਤੋਂ ਬਾਦ ਨਿਰਪੱਖ ਰੂਪ ਵਿਚ ਜਾਂਚ ਹੋਈ ਅਤੇ ਅਸੀਂ ਚਲਾਨ ਦੇ ਤੋਰ ਤੇ ਰਿਪੋਰਟ ਮਾਨਯੋਗ ਅਦਾਲਤ ਨੂੰ ਭੇਜ ਦਿੱਤੀ, ਪਰ ਰਾਜਨੀਤਕ ਮਿਲੀਭੁਗਤ ਕਰਕੇ ਇਸ ਚਲਾਨ ਨੂੰ ਖਾਰਿਜ ਕਰਵਾਇਆ ਗਿਆ, ਕਿਉਂ ਕਿ ਇਕ ਇਕ ਸਬੂਤ ਉਸ ਰਿਪੋਰਟ ਵਿਚ ਸਨ। ਅਤੇ ਇਹਨਾਂ ਸਬੂਤਾਂ ਦੇ ਅਧਾਰ ਤੇ ਹੀ ਦੋਸ਼ੀਆਂ ਨੂੰ ਸਜ਼ਾ ਮਿਲਣੀ ਸੀ। 

ਉਹਨਾਂ ਕਿਹਾ ਕਿ ਉਹਨਾਂ ਆਪਣੀ ਅਪੀਲ  ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਡਬਲ ਬੇਂਚ ਵਿਚ ਵੀ ਕੀਤੀ ਹੈ, ਇਹ ਇਨਸਾਫ ਅਤੇ ਸਵਿਧਾਨ ਦਾ ਕਤਲ ਹੈ, ਕਾਂਗਰਸ ਅਤੇ ਅਕਾਲੀ ਸਰਕਾਰ ਆਪਸ ਵਿਚ ਮਿਲੀ ਹੋਈ ਹੈ ਅਤੇ ਅੱਗੇ ਵਿਧਾਨਸਭਾ ਇਲੈਕਸ਼ਨਾਂ ਵਿਚ ਵੀ ਇਹਨਾਂ ਆਪਣੀਆਂ ਰਾਜਨੀਤਿਕ ਸਾਂਝਾ ਨਿਭਾਉਣੀਆਂ ਸਨ। ਪਰ ਕਾਂਗਰਸ ਸਰਕਾਰ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਨਾ ਦੇਣਾ ਵੀ ਕੁਦਰਤ ਵਲੋਂ ਦਿੱਤੀ ਗਈ ਸਜ਼ਾ ਹੈ। ਉਹਨਾਂ ਕਿਹਾ ਕਿ ਪੰਜਾਬ ਇਕ ਸ਼ਾਂਤੀਪੂਰਵਕ ਰਾਜ ਹੈ ਕਦੇ ਇਸਨੂੰ ਆਈ ਐਸ ਆਈ ਨਾਲ ਜੋੜਿਆ ਜਾਂਦਾ ਹੈ ਕਦੇ ਬਾਰਡਰ ਏਰੀਆ ਵਿਚ ਟੀਫਨ ਬੰਬ ਦਾ ਹਵਾਲਾ ਦਿੱਤਾ ਜਾਂਦਾ ਹੈ। 

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਮੈਡਮ ਜੀਵਨਜੋਤ ਕੌਰ ਨੇ ਕਿਹਾ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਅਸਤੀਫੇ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤਕ ਦੇ ਸਫ਼ਰ ਵਿਚ ਕਾਂਗਰਸ ਦੇ ਮਨਸੂਬੇ ਬੇਨਕਾਬ ਹੋਏ ਹਨ ,ਉਹਨਾਂ ਕਿਹਾ ਕਿ ਹੁਣ ਲੋਕਾਂ ਮਨ ਬਣਾ ਲਿਆ ਹੈ ਅਤੇ 2022 ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਵੇਗੀ ਅਤੇ ਸੱਤਾ ਆਮ ਲੋਕਾਂ ਕੋਲ ਹੋਵੇਗੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਬਰਗਾੜੀ ਦੇ ਵਿਚ ਬੇਅਦਬੀ ਅਤੇ ਕੋਟਕਪੂਰਾ ਦੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ। 

Get the latest update about Congress election, check out more about PUNJAB, AMRITSAR, TRUESCOOP NEWS & Kunwar Vijay Partap Singh

Like us on Facebook or follow us on Twitter for more updates.