ਅੰਮ੍ਰਿਤਸਰ ਸਾਬਕਾ ਕਾਂਗਰਸੀ ਮੰਤਰੀ ਬਟਾਲਾ ਤੋਂ ਰਹੇ ਹਨ, ਅੱਜ ਕੱਲ ਸੋਸ਼ਲ ਮੀਡੀਆ ਤੇ ਉਨ੍ਹਾਂ ਦੀਆਂ ਖਬਰਾਂ ਚਰਚਾ ਵਿਚ ਹਨ ਕਿ ਉਹ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਜਾ ਰਹੇ ਹਨ। ਜਿਸ ਨੂੰ ਲੈਕੇ ਅੱਜ ਡਾ ਰਾਜ ਕੁਮਾਰ ਵੇਰਕਾ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਨੂੰ ਮਿਲਣ ਉਨ੍ਹਾਂ ਦੇ ਘਰ ਰਣਜੀਤ ਏਵਨਿਯੁ ਅੰਮ੍ਰਿਤਸਰ ਵਿਚ ਹੈ ਗਏ। ਉਥੇ ਮੀਡੀਆ ਵਲੋਂ ਸਵਾਲ ਕੀਤੇ ਗਏ ਕਿ ਅਸ਼ਵਨੀ ਸੇਖੜੀ ਕਾਂਗਰਸ ਛੱਡ ਅਕਾਲੀ ਦਲ ਵਿਚ ਜਾ ਰਹੇ ਹਨ। ਇਸ ਦੇ ਉਤੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਉਹ ਕਿਤੇ ਨਹੀਂ ਜਾਣਗੇ ,ਉਹ ਮੇਰੇ ਪੁਰਾਣੇ ਮਿੱਤਰ ਹਨ।
ਇਸ ਕਰਕੇ ਮੈਂ ਉਨ੍ਹਾਂ1ਮਿਲਣ ਲਈ ਆਇਆ ਹਾਂ, ਉਹ ਮੇਰੀ ਗੱਲ ਕਦੇ ਨਹੀਂ ਮੋੜਨ ਗਏ। ਮੈਂ ਉਨ੍ਹਾਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਵਾਉਣ ਲਈ ਆਇਆ ਹਾਂ। ਤੇ ਕਾਂਗਰਸ ਦੇ ਪੰਜਾਬ ਪ੍ਰਭਾਰੀ ਹਰੀਸ਼ ਰਾਵਤ ਵੀ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਜੀ ਨੇ ਵੀ ਖਾਸ ਮੈਨੂੰ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਭੇਜਿਆ ਹੈ। ਉਹ ਕਾਂਗਰਸ ਪਾਰਟੀ ਦੇ ਵਫ਼ਾਦਾਰ ਪੁਰਾਣੇ ਸਿਪਾਹੀ ਹਨ।
ਉਨ੍ਹਾਂ ਕਿਹਾ ਨਾਰਾਜ਼ਗੀ ਤੇ ਹਰੇਕ ਪਾਰਟੀ ਵਿਚ ਹੁੰਦੀ ਹੈ ਜੇਕਰ ਕੋਈ ਨਾਰਾਜ਼ਗੀ ਹੈ ਤੇ ਉਸ ਨੂੰ ਦੂਰ ਕੀਤਾ ਜਾਵੇਗਾ। ਉਹ ਸਾਡੇ ਪਰਿਵਾਰ ਦਾ ਹਿਸਾ ਹਨ। ਕਾਂਗਰਸ ਹਾਈ ਕਮਾਨ ਨੇ ਖਾਸ ਤੌਰ ਤੇ ਮੈਨੂੰ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਭੇਜਿਆ ਹੈ। ਉਨ੍ਹਾਂ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਮੇਰਾ ਮਿੱਤਰ ਹੈ ਉਹ ਮੇਰੇ ਕਿਹਨ ਤੋ ਬਾਅਦ ਉਹ ਕਿਸੇ ਪਾਰਟੀ ਵਿਚ ਨਹੀਂ ਜਾਵੇਗਾ। ਮੈਂ ਉਸ ਨੂੰ ਅਪੀਲ ਵੀ ਕਰਾਂਗਾ। ਜੇਕਰ ਰੁਸਿਆ ਤੇ ਮਨਾਂ ਲਵਾਂਗਾ, ਜੇਕਰ ਰੋਂਦਾ ਹੋਵੇਗਾ ਤੇ ਹਸਾਲਾ ਲਵਾਗਾ। ਨਹੀਂ ਤੇ ਉਸਨੂੰ ਗੱਲ ਨਾਲ ਲਾਕੇ ਜੱਫੀ ਪਾ ਲਾ ਗੇ, ਪਰ ਉਸਨੂੰ ਕਿਤੇ ਜਾਣ ਨਹੀਂ ਦਾਵਾਂਗੇ।
Get the latest update about punjab, check out more about true scoop, true scoop news, of former congress & arrives at the house
Like us on Facebook or follow us on Twitter for more updates.