ਸਿੱਧੂ ਦੇ ਮੋਨ ਧਰਨੇ ਤੇ ਪੁੱਜੇ ਕਾਂਗਰਸੀ ਵਿਧਾਇਕ ਸੁਨੀਲ ਦੱਤੀ, ਅਕਾਲੀ ਦਲ ਤੇ ਸਾਧਿਆ ਨਿਸ਼ਾਨਾ

ਅੱਜ ਨਵਜੋਤ ਸਿੰਘ ਸਿੱਧੂ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਮੋਨ ਵਰਤ ਰੱਖਣ ਦਾ ਐਲਾਨ ਕੀਤਾ ਗਿਆ। ਜਿਸਦੇ ...

ਅੱਜ ਨਵਜੋਤ ਸਿੰਘ ਸਿੱਧੂ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਮੋਨ ਵਰਤ ਰੱਖਣ ਦਾ ਐਲਾਨ ਕੀਤਾ ਗਿਆ। ਜਿਸਦੇ ਚਲਦੇ ਅੰਮ੍ਰਿਤਸਰ ਲੋਕਲ ਕਾਂਗਰਸ ਦੀ ਲੀਡਰ ਸ਼ਿਪ ਤੇ ਕਾਂਗਰਸੀ ਵਰਕਰ ਰੇਲਵੇ ਸਟੇਸ਼ਨ ਤੇ ਪੁਜਣੇ ਸ਼ੁਰੂ ਹੋ ਗਏ ਹਨ। ਉਥੇ ਹੀ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਤੇ ਸੁਨੀਲ ਦੱਤੀ ਵੀ ਮੋਨ ਧਰਨੇ ਵਿਚ ਸ਼ਾਮਿਲ ਹੋਣ ਲਈ ਪੁਜੇ ਕਾਂਗਰਸੀ ਆਗੂਆਂ ਵਲੋਂ ਕਾਲੀਆਂ ਪਟੀਆਂ ਬਣ ਰੋਸ਼ ਜਾਹਿਰ ਕੀਤਾ ਗਿਆ।

 ਇਸ ਮੌਕੇ ਕਾਂਗਰਸੀ ਵਿਧਾਇਕ ਸੁਨੀਲ ਦੱਤੀ ਨੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਜਿਥੋਂ ਤੱਕ ਮੰਜ਼ਿਲਾ ਲੈਕੇ ਜਾਣਗੀਆਂ ਕਾਂਗਰਸ ਪਾਰਟੀ ਉਥੋਂ ਤੱਕ ਚੱਲੇਗੀ। ਜਿਨ੍ਹਾਂ ਚਿਰ ਤੱਕ ਡਿਕਟੇਟਰ ਸ਼ਿਪ ਦੇ ਅੱਗੇ ਲੋਕਤੰਤਰ ਜਿੱਤਦਾ ਨਹੀਂ। ਇਹ ਅਵਾਜ਼ ਖਾਮੋਸ਼ ਨਹੀਂ ਰਹੇਗੀ। ਮਹਾਤਮਾ ਗਾਂਧੀ ਨੇ ਦੇਸ਼ ਲਈ ਮੋਨ ਵਰਤ ਰੱਖ ਕੇ ਅਹਿੰਸਾ ਤੋਂ ਅਜ਼ਾਦੀ ਲਈ ਸੀ। ਅਸੀਂ ਉਨ੍ਹਾਂ ਦੇ ਸਿਪਾਹੀ ਹਾਂ। ਉਨ੍ਹਾਂ ਕਿਹਾ ਕਿ ਇਹੋ ਲੋਕਤੰਤਰ ਹੈ ਜਦੋ ਦੇਸ਼ ਦੀ ਅਵਾਮ ਸੜਕਾਂ ਤੇ ਆ ਜਾਵੇ ਤੇ ਇਹ ਖੋਮੋਸ਼ੀ ਬਹੁਤ ਖਤਰਨਾਕ ਸਾਬਿਤ ਹੁੰਦੀ ਹੈ। ਇਹ ਖੋਮੋਸ਼ੀ ਕੀ ਰੁੱਖ ਇਖਤਿਆਰ ਕਰਦੀ ਹੈ ਇਹ ਨਿਰਭਰ ਕਰਦਾ ਕੇਂਦਰ ਸਰਕਾਰ ਤੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਖੋਮੋਸ਼ੀ ਵਿਚ ਜਿਹੜੀ ਜਵਾਲਾ ਹੈ ਉਸ ਨੂੰ ਸਮਝਣ ਦੀ ਲੋੜ ਹੈ। ਉਨ੍ਹਾਂ ਕਿਹਾ ਇਕੱਲਾ ਪੰਜਾਬ ਹੀ ਨਹੀਂ ਅੱਜ ਦੇਸ਼ ਦਾ ਹਰ ਨਾਗਰਿਕ ਸੜਕਾਂ ਤੇ ਉਤਰ ਆਇਆ ਹੈ। ਇਨਸਾਫ ਮੰਗ ਰਿਹਾ । 

ਦੇਸ਼ ਦਾ ਹਰ ਨਾਗਰਿਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਦੇਸ਼ ਵਿਚ ਅਰਾਜਕਤਾ ਦਾ ਮਾਹੌਲ ਪੈਦਾ ਹੋ ਰਿਹਾ। ਉਨ੍ਹਾਂ ਸੁਖਬੀਰ ਬਾਦਲ ਤੇ ਚੁਟਕੀ ਲਿੰਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਡਰ ਗਏ ਹਨ। ਪੰਜਾਬ ਵਿਚ ਕੋਈ ਬਿਜਲੀ ਦਾ ਸੰਕਟ ਨਹੀਂ ਹੈ। ਪੰਜਾਬ ਦੇ ਮੁਖਮੰਤਰੀ ਚਰਨਜੀਤ ਸਿੰਘ ਚੰਨੀ ਬਿਜਲੀ ਵਿਭਾਗ ਤੇ ਪੂਰੇ ਨਿਗਾਹ ਲਗਾਏ ਹੋਏ ਹਨ। ਅਸੀਂ ਪੰਜਾਬ ਵਿਚ ਬਿਜਲੀ ਸੰਕਟ ਨਹੀਂ ਆਉਣ ਦੇਵਾਂਗੇ। ਉਨ੍ਹਾਂ ਸੁਖਬੀਰ ਬਾਦਲ ਤੇ ਕਿਹਾ ਕਿ ਸੂਬੇ ਦਾ ਏਨਾ ਵੱਡਾ ਲੀਡਰ ਹੋਕੇ ਅੱਜ ਗਲੀ ਗਲੀ ਘੁੰਮ ਕੇ ਮੀਟਿੰਗ ਕਰ ਰਿਹਾ ਹੈ ਲੋਕਾਂ ਦੀ ਨਬਜ਼ ਟਟੋਲ ਰਿਹਾ ਹੈ ਇਸ ਵਾਰ ਇਨ੍ਹਾਂ ਨੂੰ ਦੱਸ ਸੀਟਾਂ ਤੇ ਸਬਰ ਕਰਨਾ ਪੈਣਾ ਹੈ ਉਨ੍ਹਾਂ ਕਿਹਾ ਕਾਂਗਰਸ ਪਾਰਟੀ ਇਸ ਵਾਰ 100 ਸੀਟਾਂ ਤੋਂ ਵੱਧ ਜਿਤੇਗੀ।

Get the latest update about Congress MLA Sunil Dutti, check out more about targets Akali Dal, truescoop, arrives at Sidhu Mon Dharna & truescoop news

Like us on Facebook or follow us on Twitter for more updates.