ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦੇ ਨਵੇਂ ਚੇਅਰਮੈਨ ਦਮਨਦੀਪ ਸਿੰਘ ਵਲੋਂ ਅੱਜ ਔਹਦਾ ਸੰਭਾਲਿਆ ਜਾਵੇਗਾ

- ਅੱਜ ਅੰਮ੍ਰਿਤਸਰ ਵਿਖੇ ਸਿਧੂ ਧੜੇ ਦੇ ਬਣੇ ਨਵੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਦਮਨਦੀਪ ਸਿੰਘ ਨੂੰ ਮੈਡਮ ਸਿਧੂ ਵਲੋਂ ਜਿਥੇ ਵਧਾਈ............

ਅੰਮ੍ਰਿਤਸਰ:- ਅੱਜ ਅੰਮ੍ਰਿਤਸਰ ਵਿਖੇ ਸਿਧੂ ਧੜੇ ਦੇ ਬਣੇ ਨਵੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਦਮਨਦੀਪ ਸਿੰਘ ਨੂੰ ਮੈਡਮ ਸਿਧੂ ਵਲੋਂ ਜਿਥੇ ਵਧਾਈ ਦਿਤੀ ਗਈ ਉਥੇ ਹੀ ਉਹਨਾਂ    ਦਾ ਮੁੰਹ ਮਿੱਠਾ ਕਰਵਾਇਆ ਗਿਆ ਜਿਸਨੂੰ ਲੈ ਕੇ ਕਾਂਗਰਸ ਦੇ ਆਗੂਆ ਅਤੇ ਵਰਕਰਾਂ ਦੇ ਵਿਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।


ਇਸ ਮੌਕੇ ਜਿਥੇ ਗੱਲਬਾਤ ਕਰਦਿਆਂ ਨਵ ਨਿਯੁਕਤ ਚੇਅਰਮੈਨ ਦਮਨਦੀਪ ਸਿੰਘ ਨੇ ਜਿਥੇ ਕਾਗਰਸ਼ ਹਾਈ ਕਮਾਨ ਦਾ ਧੰਨਵਾਦ ਕੀਤਾ ਉਥੇ ਹੀ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਆਸ਼ਵਾਸ਼ਨ ਦਿਤਾ।


ਇਸ ਮੌਕੇ ਗੱਲਬਾਤ ਕਰਦਿਆਂ ਮੈਡਮ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਮਾ ਬਦਲਣ ਨਾਲ ਹਰ ਇਕ ਚੀਜ ਬਦਲ ਰਹੀ ਹੈ। ਨਵੇ ਮੁਖ ਮੰਤਰੀ ਅਤੇ ਪੰਜਾਬ ਪ੍ਰਧਾਨ ਦੇ ਬਣਨ ਨਾਲ ਹੁਣ ਨਵੇ ਅਧਿਕਾਰੀਆ ਨਾਲ ਪੰਜਾਬ ਦੇ ਭਲੇ ਦੇ ਕੰਮ ਕਰਨ ਨਾਲ ਲੋਕਾਂ ਨੂੰ ਬਿਨਾਂ ਭਰਿਸ਼ਟਾਚਾਰ ਅਤੇ ਕ੍ਰਪਸ਼ਨ ਤੋ ਨਿਜਾਤ ਮਿਲਣ ਤੋਂ ਬਾਦ ਅਸਾਨੀ ਨਾਲ ਕੰਮ ਕਰਨ ਦੀ ਸਹੂਲਤ ਮਿਲੇਗੀ ਉਨ੍ਹਾਂ ਕਿਹਾ ਕਿ ਪਿਹਲਾ ਚੇਅਰਮੈਨ ਨੇ ਬੜੇ ਘੋਟਾਲੇ ਕੀਤੇ ਸਨ। ਪਰ ਦਮਨਦੀਪ ਮੇਰੇ ਬੇਟੇ ਵਰਗਾ ਮੈਨੂੰ ਆਪਣੇ ਬੇਟੇ ਤੇ ਮਾਣ ਹੈ।  ਜਿਸ ਨਾਲ ਕਾਂਗਰਸ ਸਰਕਾਰ ਦੀ ਇਕ ਨਵੀ ਛਵੀ ਲੋਕਾ ਵਿਚ ਬਣੇਗੀ ਅਤੇ ਮੁੜ ਪੰਜਾਬ ਵਿਚ ਅਗਲੀ ਸਰਕਾਰ ਕਾਂਗਰਸ ਦੀ ਹੀ ਬਣੇਗੀ।

Get the latest update about TRUESCOOP NEWS, check out more about will assume the post today, TRUESCOOP, punjab & the new Chairman of Amritsar Improvement Trust

Like us on Facebook or follow us on Twitter for more updates.