ਅੰਮ੍ਰਿਤਸਰ ਦਾ ਬਿਨ ਮਾਂ ਬਾਪ ਦਾ ਬੱਚਾ ਦੀਪਕ ਸਿੰਘ ਬਣਿਆ ਮਿਸਾਲ, ਮਿਹਨਤ ਕਰ ਜੀ ਰਿਹੈ ਜਿੰਦਗੀ

ਕਹਿੰਦੇ ਹਨ ਕਿ ਜਿਸ ਇਨਸਾਨ ਦੇ ਸਿਰ ਤੋਂ ਛੋਟੀ ਉਮਰੇ ਮਾਂ ਬਾਪ ਦਾ ਸਾਇਆ ਛੁੱਟ ਜਾਵੇ ਤਾ ਉਹ ਜਾ ਤੇ ਦਰ ਦਰ ਦੀਆ ........

ਅੰਮ੍ਰਿਤਸਰ:- ਕਹਿੰਦੇ ਹਨ ਕਿ ਜਿਸ ਇਨਸਾਨ ਦੇ ਸਿਰ ਤੋਂ ਛੋਟੀ ਉਮਰੇ ਮਾਂ ਬਾਪ ਦਾ ਸਾਇਆ ਛੁੱਟ ਜਾਵੇ ਤਾ ਉਹ ਜਾ ਤੇ ਦਰ ਦਰ ਦੀਆ ਠੋਕਰਾਂ ਖਾਦਾਂ ਹੈ। ਜਾ ਭੀਖ ਤਕ ਮੰਗਣ ਲਈ ਮਜ਼ਬੂਰ ਹੋ ਜਾਂਦਾ ਹੈ, ਪਰ ਇਹਨਾ ਸਾਰੀਆ ਗੱਲਾਂ ਨੂੰ ਅੰਮ੍ਰਿਤਸਰ ਦੇ ਇਕ ਸਿੱਖ ਬੱਚੇ ਵਲੋ ਆਪਣੀ ਹਿੰਮਤ ਸਦਕਾ ਚੁੱਠੀਆ ਸਾਬਿਤ ਕਰ ਦਿਤੀਆਂ ਗਈਆਂ ਹਨ। 13 ਸਾਲ ਦਾ ਇਕ ਸਿੱਖ ਬਚਾ ਜੋਂ ਕਿ ਅੰਮ੍ਰਿਤਸਰ ਦੀਆ ਗਲੀਆਂ ਵਿਚ ਬੇਲਪੁਰੀ ਵੇਚ ਕੇ ਆਪਣਾ ਪੇਟ ਪਾਲਣ ਲਈ ਸਾਰਾ ਦਿਨ ਮਿਹਨਤ ਕਰਦਾ ਹੈ। ਉਥੇ ਹੀ ਉਹ ਬੱਚਾ ਇਸ ਵੇਲੇ ਆਪਣੀ ਨੋਵੀ ਕਲਾਸ ਦੀ ਪੜਾਈ ਵੀ ਕਰ ਰਿਹਾ ਹੈ ਅਜਿਹੇ ਬੱਚੇ ਦੀ ਹਿੰਮਤ ਨੂੰ ਹਰ ਵੇਖਣ ਵਾਲਾ ਸਲਾਮ ਕਰਦਾ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਦੀਪਕ ਸਿੰਘ ਨਾਮ ਦੇ ਇਸ ਸਿੱਖ ਬੱਚੇ ਨੇ ਦੱਸਿਆ ਕਿ ਛੋਟੀ ਉਮਰੇ ਭਾਵੇ ਉਸ ਦੇ ਮਾਂ ਬਾਪ ਦੀ ਮੌਤ ਹੋ ਗਈ ਸੀ। ਪਰ ਉਸਨੇ ਕਦੇ ਵੀ ਹਿੰਮਤ ਨਹੀਂ ਹਾਰੀ ਨਾ ਘਰ ਨਾ ਮਾਪੇ ਨਾ ਕੋਈ ਸਾਥ ਫਿਰ ਵੀ ਆਪਣੀ ਮਿਹਨਤ ਸਦਕਾ ਸਾਰਾ ਦਿਨ ਬੇਲਪੁਰੀ ਵੇਚ ਜਿਥੇ ਆਪਣੇ ਰੋਜੀ ਰੋਟੀ ਦਾ ਇੰਤਜਾਮ ਕਰਦਾ ਹੈ ਉਥੇ ਹੀ ਨੌਵੀ ਕਲਾਸ ਦੀ ਪੜਾਈ ਵੀ ਕਰਦਾ ਹੈ। ਉਸਨੇ ਦਸਿਆ ਕਿ ਉਹ ਕਿਰਾਏ ਦੇ ਮਕਾਨ ਵੀ ਰਹਿੰਦਾ ਹੈ ਅਤੇ ਬਿਜਲੀ ਦਾ ਬਿੱਲ ਤੇ ਕਿਰਾਏ ਵਿਚ ਉਸਦਾ 5000 ਦੇ ਕਰੀਬ ਖਰਚਾ ਹੀ ਜਾਦਾ ਹੈ ਪਰ ਫਿਰ ਵੀ ਉਹ ਰੋਜਾਨਾ ਹਿੰਮਤ ਕਰ ਕੰਮ ਕਾਰ ਵਿਚ ਜੁੱਟ ਜਾਂਦਾ ਹੈ ਅਤੇ ਉਹਨਾ ਲੋਕਾਂ ਲਈ ਮਿਸਾਲ ਹੈ ਜੋ ਜਿੰਦਗੀ ਦੇ ਦੁਖਾ ਅਗੇ ਹਿੰਮਤ ਹਾਰ ਜਾਦੇ ਹਨ।

Get the latest update about became an example, check out more about from Amritsar, living a hard life, punjab & truescoop

Like us on Facebook or follow us on Twitter for more updates.