ਕੋਰੋਨਾ ਤੋਂ ਬਾਅਦ ਡੇਂਗੂ ਦਾ ਕਹਿਰ, ਪਰ ਲੋਕ ਨਹੀਂ ਵਰਤ ਰਹੇ ਸਾਵਧਾਨੀਆਂ

ਅੰਮ੍ਰਿਤਸਰ ਵਿਚ ਲਗਾਤਾਰ ਜਦੋਂ ਦਾ ਡੇਂਗੂ ਨੇ ਪੈਰ ਪਸਾਰਨਾ ਸ਼ੁਰੂ ਕੀਤਾ ਆਏ ਦਿਨ ਕੇਸ ਵਧਦੇ ਜਾ ਰਹੇ ਹਨ। ਉੱਥੇ ਹੀ ਪ੍ਰਾਈਵੇਟ ਹਸਪਤਾਲਾਂ...

ਅੰਮ੍ਰਿਤਸਰ ਵਿਚ ਲਗਾਤਾਰ ਜਦੋਂ ਦਾ ਡੇਂਗੂ ਨੇ ਪੈਰ ਪਸਾਰਨਾ ਸ਼ੁਰੂ ਕੀਤਾ ਆਏ ਦਿਨ ਕੇਸ ਵਧਦੇ ਜਾ ਰਹੇ ਹਨ। ਉੱਥੇ ਹੀ ਪ੍ਰਾਈਵੇਟ ਹਸਪਤਾਲਾਂ ਦੀ ਵੀ ਕਾਫ਼ੀ ਚਾਂਦੀ ਹੋਈ ਪਈ ਹੈ ਤੇ ਵੇਖਿਆ ਜਾ ਰਿਹਾ ਦੇ ਪ੍ਰਾਈਵੇਟ ਹਸਪਤਾਲ ਵਿਚ ਡੇਂਗੂ ਦੇ ਮਰੀਜ਼ਾਂ ਦਾ ਕਾਫੀ ਰਸ਼ ਪਾਇਆ ਜਾ ਰਿਹਾ ਹੈ। ਉੱਥੇ ਹੀ ਜਦੋਂ ਸਾਡੀ ਟੀਮ ਨੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਤੇ ਗੱਲਬਾਤ ਕਰਦਿਆਂ ਐਸਐਮਓ ਡਾ ਚੰਦਰਮੋਹਨ ਨੇ ਦੱਸਿਆ ਕਿ ਪਹਿਲਾਂ ਤੋਂ ਰੋਜ 30 ਤੋਂ 32 ਮਰੀਜ਼ ਸਿਵਲ ਹਸਪਤਾਲ ਵਿਚ ਦਾਖ਼ਲ ਹੁੰਦੇ ਸਨ।

 ਪਰ ਹੁਣ ਇਨ੍ਹਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ। ਸਿਵਲ ਪ੍ਰਸ਼ਾਸਨ ਡੇਂਗੂ ਦੇ ਵਧਦੇ ਕੇਸਾਂ ਲੈ ਕੇ ਕਾਫ਼ੀ ਸਖ਼ਤ ਨਜ਼ਰ ਆ ਰਿਹਾ ਹੈ। ਉੱਥੇ ਹੀ ਹਸਪਤਾਲ ਦੇ ਅਧਿਕਾਰੀਆਂ ਵੱਲੋਂ ਵੀ ਡੇਂਗੂ ਦੇ ਮਰੀਜ਼ਾਂ ਦਾ ਬੜਾ ਸਚਾਰੂ ਢੰਗ ਨਾਲ ਇਲਾਜ ਕੀਤਾ ਜਾ ਰਿਹਾ ਹੈ। ਇਕ ਪਾਸੇ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਲੋਕਾਂ ਵਿਚ ਦਹਿਸ਼ਤ ਬਣੀ ਹੋਈ ਹੈ ਪਰ ਵੇਖਿਆ ਜਾਵੇ ਤੇ ਲੋਕ ਕੋਰੋਨਾ ਮਹਾਂਮਾਰੀ ਦੇ ਵਿਚ ਜਿਹੜੇ ਲੋਕ ਦਹਿਸ਼ਤ ਵਿਚ ਸਨ ਹੁਣ ਉਹੀ ਲੋਕ ਸੋਸ਼ਲ ਡਿਸਟੈਂਸ ਦਾ ਧਿਆਨ ਬਿਲਕੁਲ ਨਹੀਂ ਰੱਖ ਰਹੇ।

 ਨਾ ਹੀ ਲੋਕਾਂ ਵੱਲੋਂ ਮਾਸਕ ਪਾਇਆ ਜਾ ਰਿਹਾ ਹੈ ਉੱਥੇ ਹੀ ਡੇਂਗੂ ਦੇ ਵਧਦੇ ਕੇਸਾਂ ਨੂੰ ਲੈ ਕੇ ਸਿਵਲ ਪ੍ਰਸ਼ਾਸਨ ਵੱਲੋਂ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ। ਤੇ ਲੋਕਾਂ ਵਿਚ ਵੀ ਡੇਂਗੂ ਦੇ ਕੇਸਾਂ ਲੈ ਕੇ ਕਾਫੀ ਦਹਿਸ਼ਤ ਦੇਖਣ ਨੂੰ ਮਿਲ ਰਹੀ ਹੈ ਉਥੇ ਹੀ ਸਿਵਲ ਹਸਪਤਾਲ ਦੇ ਐਸਐਮਓ ਚੰਦਰਮੋਹਨ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਵੇਲੇ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿਚ ਪਹਿਲਾਂ 30-32 ਡੇਂਗੂ ਦੇ ਮਰੀਜ਼ ਦਾਖਲ ਹੋਏ ਸਨ ਪਰ ਹੁਣ ਇਨ੍ਹਾਂ ਕੇਸਾਂ ਵਿਚ ਬਹੁਤ ਕਮੀ ਆਈ ਹੈ।

 ਜਿਨ੍ਹਾਂ ਦਾ ਸਿਵਲ ਹਸਪਤਾਲ ਵੱਲੋਂ ਬੜੇ ਸੁਚਾਰੂ ਢੰਗ ਨਾਲ ਇਲਾਜ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ, ਕਿ ਉਹ ਪੂਰੇ ਬਾਹਵਾਂ ਦੇ ਕੱਪੜੇ ਪਾ ਕੇ ਰੱਖਣ ਆਪਣੇ ਆਲੇ ਦੁਆਲੇ ਗੰਦਾ ਪਾਣੀ ਨਾ ਕੱਟੇ ਹੋਣ ਦੇਣ ਤੇ ਘਰਾਂ ਦੇ ਵਿੱਚ ਲੱਗੇ ਕੂਲਰ ਸਾਫ ਕਰਕੇ ਰੱਖਣ। ਤਾਂ ਹੀ ਡੇਂਗੂ ਤੋਂ ਬਚਿਆ ਜਾ ਸਕਦਾ ਹੈ।

Get the latest update about Dengue, check out more about truescoop news, amritsar, outbreak after corona & punjab

Like us on Facebook or follow us on Twitter for more updates.