ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀਆਂ ਨੇ ਅੰਮ੍ਰਿਤਸਰ ਦੇ ਹਾਲ ਗੇਟ ਵਿਖੇ ਕੀਤਾ ਚੱਕਾ ਜਾਮ

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅੰਮ੍ਰਿਤਸਰ ਵਲੋਂ ਅੱਜ ਸੂਬਾ ਸਰਕਾਰ ਦੇ ਖਿਲਾਫ ਅੰਮ੍ਰਿਤਸਰ ਦੇ ਹਾਲ ਗੇਟ....

ਅੰਮ੍ਰਿਤਸਰ :- ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅੰਮ੍ਰਿਤਸਰ ਵਲੋਂ ਅੱਜ ਸੂਬਾ ਸਰਕਾਰ ਦੇ ਖਿਲਾਫ ਅੰਮ੍ਰਿਤਸਰ ਦੇ ਹਾਲ ਗੇਟ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿਚ ਉਹਨਾਂ ਵਲੋਂ ਆਪਣੀਆ ਹੱਕੀ ਮੰਗਾ ਨੂੰ ਲੈ ਕੇ ਸੂਬਾ ਸਰਕਾਰ ਖਿਲਾਫ ਜਮ ਕੇ ਪ੍ਰਦਰਸ਼ਨ ਕੀਤਾ ਤੇ ਕਿਹਾ ਕਿ ਸਰਕਾਰ ਕਰਮਚਾਰੀਆਂ ਨਾਲ ਹਰ ਪਖੋਂ ਧੱਕਾ ਕਰ ਰਹੀ ਹੈ। ਜਿਸਦੇ ਚੱਲਦੇ ਕਰਮਚਾਰੀਆਂ ਜਥੇਬੰਦੀਆਂ ਇਕ ਜੁੱਟ ਹੋ ਕੇ ਸੂਬਾ ਸਰਕਾਰ ਦੇ ਖਿਲਾਫ ਸੜਕਾਂ ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੈ।

ਇਸ ਸੰਬਧੀ ਗੱਲਬਾਤ ਕਰਦਿਆਂ ਸੁਰਜੀਤ ਕੌਡਲ ਜ਼ਿਲ੍ਹਾ ਸਰਕਲ ਪ੍ਰਧਾਨ ਅਤੇ ਹੋਰ ਕਰਮੀਆਂ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਅੱਜ ਸੂਬਾ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਅੱਜ ਅਸੀ ਅੰਮ੍ਰਿਤਸਰ ਦੇ ਭੰਡਾਰੀ ਪੁਲ ਨੂੰ ਜਾਮ ਕੀਤਾ ਹੈ, ਤਾਂ ਜੋ ਸਰਕਾਰ ਕੋਲ ਸਾਡੀ ਅਵਾਜ ਪਹੁੰਚ ਸਕੇ ਅਤੇ ਉਹ ਸਾਡੀਆਂ ਮੰਗਾ ਨੂੰ ਜਲਦ ਤੋਂ ਜਲਦ ਵਿਚਾਰ ਕੇ ਹਲ ਕਰਨ। 

ਇਸ ਤੋਂ ਪਹਿਲਾਂ ਵੀ ਅਸੀਂ ਕਈ ਵਾਰ ਇਸ ਸੰਬਧੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਹਿ ਚੁਕੇ ਹਾਂ। ਪਰ ਹੁਣ ਨਵੇ ਬਣੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਆਪਣੀਆਂ ਮੰਗਾ ਨਾਲ ਰੂਬਰੂ ਕਰਵਾ ਰਹੇ ਹਾਂ। ਪਰ ਉਹ ਵੀ ਕੈਪਟਨ ਦੀ ਰਾਹ ਤੇ ਚਲ ਸਾਡੀਆਂ ਮੰਗਾ ਨੂੰ ਅਣਗੌਲਿਆਂ ਕਰ ਰਹੇ ਹਨ। ਜਿਸਦੇ ਚਲਦੇ ਸਾਨੂੰ ਸੰਘਰਸ਼ ਦੀ ਰਾਹ ਅਪਣਾਉਣ ਪਿਆ। 

ਜੇਕਰ ਸਾਡੀਆਂ ਦੋ ਮੰਗਾ ਇਕ ਤੇ ਕਰਮੀਆਂ ਨੂੰ ਪੱਕਾ ਕਰਨਾ ਤੇ ਉਹਨਾਂ ਦੀਆ ਪ੍ਰਮੋਸ਼ਨਾ ਤੋਂ ਪਾਬੰਦੀ ਹਟਾਉਣ ਦੀ ਮੰਗ ਹੈ, ਜੇ ਇਹ ਮੰਗਾਂ ਨੂੰ ਸਰਕਾਰ ਵਲੋਂ ਵਿਚਾਰਿਆ ਨਾਂ ਗਿਆ ਤਾਂ ਅਸੀ ਸੰਘਰਸ਼ ਹੋਰ ਵੀ ਤਿੱਖਾ ਕਰਾਂਗੇ।

Get the latest update about jammed the hall gate of Amritsar, check out more about truescoop, truescoop news, Employees of Water Supply & and Sanitation Department

Like us on Facebook or follow us on Twitter for more updates.