ਬੀਜੇਪੀ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਬਾਰਡਰ ਦੇ ਜਵਾਨਾਂ ਦੇ ਰੱਖੜੀ ਬਣ ਮਣਾਇਆ ਤਿਉਹਾਰ

ਰੱਖੜੀ ਦੇ ਪਾਵਨ ਤਿਉਹਾਰ ਮੌਕੇ ਅੱਜ ਅੰਮ੍ਰਿਤਸਰ ਵਿਖੇ ਬੀਜੇਪੀ ਦੀ ਸਰਕਾਰ ਦੀ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਵਲੋਂ..........

ਰੱਖੜੀ ਦੇ ਪਾਵਨ ਤਿਉਹਾਰ ਮੌਕੇ ਅੱਜ ਅੰਮ੍ਰਿਤਸਰ ਵਿਖੇ ਬੀਜੇਪੀ ਦੀ ਸਰਕਾਰ ਦੀ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਵਲੋਂ ਹਰ ਸਾਲ ਦੀ ਤਰਾ ਇਸ ਸਾਲ ਵੀ ਅਟਾਰੀ ਵਾਹਗਾ ਸਰਹੱਦ ਤੇ ਡਿਉਟੀ ਨਿਭਾ ਰਹੇ ਅਤੇ ਪਰਿਵਾਰਾਂ ਤੋ ਦੂਰ ਸਰਹੱਦਾ ਦੀ ਰਖਿਆ ਕਰਨ ਵਾਲੇ ਜਵਾਨਾਂ ਦੀ ਕਲਾਈ ਤੇ ਰੱਖੜੀ ਬਣ ਅੱਜ ਰੱਖੜੀ ਦਾ ਇਹ ਤਿਉਹਾਰ ਮਣਾਉਦਿਆ ਇਹਨਾਂ ਵੀਰਾ ਦੀ ਲੰਮੀ ਉਮਰ ਦੀ ਸੁਭਕਾਮਨਾਵਾਂ ਦਿਤੀਆ। ਇਸ ਮੌਕੇ ਉਹਨਾਂ ਨਾਲ ਸਕੂਲ ਵਿਦਿਆਰਥਣਾਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੀ ਮੈਬਰਾਂ ਵੀ ਮੌਜੂਦ ਸਨ।

ਇਸ ਸੰਬਧੀ ਗੱਲਬਾਤ ਕਰਦਿਆਂ ਲਕਸ਼ਮੀ ਕਾਂਤਾ ਚਾਵਲਾ ਨੇ ਦਸਿਆ ਕਿ ਬਾਰਡਰ ਤੇ ਫੀ ਐਸ ਐਫ ਦੀ ਤੇਨਾਤੀ ਦੇ ਤਿੰਨ ਸਾਲ ਬਾਦ 1968 ਤੋਂ ਲੈ ਕੇ ਹੁਣ ਤੱਕ ਨਿਰੰਤਰ 54 ਸਾਲਾ ਤੋਂ ਉਹਨਾ ਵਲੋਂ ਸਰਹੱਦਾ ਦੀ ਰਖਿਆ ਕਰਨ ਵਾਲੇ ਇਹਨਾ ਨੋਜਵਾਨਾ ਨੂੰ ਰੱਖੜੀ ਬਣ ਉਹਨਾ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਜਾਦੀ ਹੈ ਇਹ ਭਰਾ ਜੋ ਸਰਹੱਦ ਤੇ ਡਿਉਟੀ ਨਿਭਾ ਦੇਸ਼ ਦੇ ਲੋਕਾਂ ਦੀ ਰਖਿਆ ਕਰਦੇ ਹਨ ਅਤੇ ਘਰਾ ਤੋਂ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੋ ਦੂਰ ਰਹਿੰਦੇ ਹਨ ਉਹਨਾ ਲਈ ਅਸੀਂ ਹਰ ਸਾਲ ਰੱਖੜੀ ਲੈ ਕੇ ਪਹੁੰਚਦੇ ਹਾਂ ਅਤੇ ਉਹਨਾ ਦੀ ਸਿਹਤਯਾਬੀ ਅਤੇ ਲੰਮੀ ਉਮਰ ਦੀ ਕਾਮਨਾ ਕਰਦੇ ਹਾ।

Get the latest update about BJP, check out more about Lakshmi Kanta Chawla, health minister, Rakhi celebrated festival & Former

Like us on Facebook or follow us on Twitter for more updates.