ਸਚਖੰਡ ਬੇਅਦਬੀ ਕਾਂਡ ਦੇ ਦੌਸ਼ੀ ਦਾ ਹੋਇਆ ਪੋਸਟਮਾਰਟਮ, ਉਪਰੰਤ ਡੀ ਐਨ ਏ ਦੀ ਕੀਤੀ ਜਾਵੇਗੀ ਜਾਂਚ

ਬੀਤੀ ਦਿਨੀ ਸਚਖੰਡ ਸਾਹਿਬ ਵਿਖੇ ਵਾਪਰੀ ਘਟਨਾ ਦੇ ਦੌਸ਼ੀ ਦਾ ਅੱਜ 72 ਘੰਟੇ ਸਿਨਾਖਤ ਕਰਨ ਤੋ ਬਾਦ ਪੋਸਟਮਾਰਟਮ ਕਰ...

ਬੀਤੀ ਦਿਨੀ ਸਚਖੰਡ ਸਾਹਿਬ ਵਿਖੇ ਵਾਪਰੀ ਘਟਨਾ ਦੇ ਦੌਸ਼ੀ ਦਾ ਅੱਜ 72 ਘੰਟੇ ਸਿਨਾਖਤ ਕਰਨ ਤੋ ਬਾਦ ਪੋਸਟਮਾਰਟਮ ਕਰ ਉਸਦੀ ਡੀ ਐਨ ਜਾਂਚ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਚ ਮਾਹਿਰ ਡਾਕਟਰਾਂ ਦੇ ਬੋਰਡ ਵਲੋਂ ਕੀਤੀ ਜਾ ਰਹੀ ਹੈ ਜੋ ਕਿ ਇਕ ਅਹਿਮ ਰੂਪ ਵਿਚ ਇਕ ਜਾਂਚ ਦਾ ਹਿਸਾ ਬਣੇਗਾ।ਪੋਸਟਮਾਰਟਮ ਤੋ ਬਾਦ ਉਕਤ ਦੌਸ਼ੀ ਦਾ ਸੰਸਕਾਰ ਪੁਲਸ ਪ੍ਰਸ਼ਾਸ਼ਨ ਵਲੋਂ ਕਰ ਦਿਤਾ ਗਿਆ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਪੁਲਸ ਦੇ ਏ ਡੀ ਸੀ ਪੀ ਹਰਪਾਲ ਸਿੰਘ ਨੇ ਦਸਿਆ ਕਿ ਮਾਹਿਰ ਡਾਕਟਰਾਂ ਵਲੋਂ ਕੀਤੇ ਗਏ ਪੋਸਟਮਾਰਟਮ ਵਿਚ ਕੋਈ ਖਾਸ ਗਲ ਸਾਹਮਣੇ ਨਹੀ ਆਈ ਹੈ ਜਿਸਦੇ ਚਲਦੇ ਡੀ ਐਨ ਏ ਜਾਂਚ ਤੋਂ ਕੁਝ ਤੱਥ ਸਾਹਮਣੇ ਆਉਣ ਦੀ ਉਮੀਦ ਹੈ ਅਤੇ ਹੁਣ ਇਸਦਾ ਅੱਜ ਸ਼ਿਵਪੁਰੀ ਵਿਖੇ ਸੰਸਕਾਰ ਕੀਤਾ ਜਾ ਰਿਹਾ ਹੈ।

ਪੁਲਸ ਵਲੋਂ ਪੂਰੀ ਮੁਸਤੇਦੀ ਨਾਲ ਜਾਂਚ ਕੀਤੀ ਜਾ ਰਹੀ ਹੈ ਜਲਦ ਹੀ ਸਾਨੂੰ ਕਾਮਯਾਬੀ ਮਿਲੇਗੀ। ਇਹ ਦੌਸ਼ੀ ਦੀ ਪੜਤਾਲ ਤੋਂ ਸਾਹਮਣੇ ਆਇਆ ਹੈ ਕਿ ਇਹ ਦੋ ਦਿਨ ਤੋਂ ਲਗਾਤਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਖਿਆ ਗਿਆ ਹੈ 16 ਅਤੇ 17 ਦਸੰਬਰ ਦੀ ਰਾਤ ਇਹ ਦੌਸ਼ੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਾਖਿਲ ਹੌਣਾ ਚਾਹੁੰਦਾ ਸੀ ਪਰ ਆਪਣੇ ਮਨਸੂਬੇ ਵਿਚ ਕਾਮਯਾਬ ਨਹੀਂ ਹੋ ਪਾ ਰਿਹਾ ਸੀ ਜਿਸਦੇ ਚਲਦੇ 18 ਦਸੰਬਰ ਨੂੰ ਇਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।

ਉਧਰ ਦੂਜੇ ਪਾਸੇ ਸਿਖ ਜਥੇਬੰਦੀਆਂ ਨੇ ਵੀ ਪੁਲਸ ਜਾਂਚ ਉਪਰ ਸਹਿਮਤੀ ਜਤਾਈ ਕਿ ਅਤੇ ਕਿਹਾ ਹੈ ਕਿ ਜੋ ਕੰਮ ਪੰਥ ਅਤੇ ਕੌਮ ਦਾ ਸੀ ਉਹਨਾਂ ਦੌਸ਼ੀ ਦਾ ਸੋਧਾਂ ਲਾ ਕੇ ਕਰ ਦਿਤਾ ਹੈ ਹੁਣ ਬਾਕੀ ਕੰਮ ਪੁਲਸ ਅਤੇ ਏਜੰਸੀਆਂ ਦਾ ਹੈ ਜੋ ਕਿ ਆਪਣਾ ਕੰਮ ਕਰ ਰਹੀਆ ਹਨ ਅਤੇ ਉਕਤ ਦੌਸ਼ੀ ਦੀ ਪੜਤਾਲ ਕਰਨ ਵਿਚ ਰੁਝਿਆ ਹਨ।

Get the latest update about SIT, check out more about Golden Temple, Post Mortem, Amritsar & truescoop news

Like us on Facebook or follow us on Twitter for more updates.