ਥਾਣਾਂ ਅਜਨਾਲਾ ਅਧੀਂਨ ਆਉਂਦੇ ਪਿੰਡ ਨਵਾਂ ਡੱਲਾ ਰਾਜਪੂਤਾਂ ਵਿਚ ਮੂੰਹ ਬੋਲੇ ਮਾਂ ਪੁੱਤ ਦੇ ਆਪਸੀ ਨਾਜਾਇਜ਼ ਸੰਬੰਧ ਬਣਨ ਤੋਂ ਬਾਅਦ ਦੋਵਾਂ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਮ੍ਰਿਤਕਾ ਦੇ ਪਤੀ ਕਰਨੈਲ ਸਿੰਘ ਨੇ ਦੱਸਿਆ ਉਸਦੀ ਪਤਨੀ ਨਿਕੀ ਨੇ ਆਪਣੇ ਮੂੰਹ ਬੋਲੇ ਪੁਤਰ ਤਰਸੇਮ ਸਿੰਘ ਨਾਲ ਜ਼ਹਿਰੀਲੀ ਵਸਤੂ ਨਿਗਲ ਲਈ ਜਿਸ ਤੋਂ ਬਾਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ।
ਇਸ ਮੌਕੇ ਮ੍ਰਿਤਕਾ ਦੇ ਭਰਾ ਦਲੀਪ ਸਿੰਘ ਨੇ ਦੱਸਿਆ ਕਿ ਤਰਸੇਮ ਸਿੰਘ ਨੂੰ ਉਹਨਾਂ ਦੀ ਭੈਣ ਨੇ ਪੁੱਤਰ ਬਣਾਇਆ ਸੀ ਪਰ ਪਤਾ ਨਹੀਂ ਅਜਿਹਾ ਕਿ ਹੋਇਆ ਕਿ ਕੁੱਝ ਦਿਨ ਪਹਿਲਾਂ ਉਹਨਾਂ ਘਰ ਤੋਂ ਬਾਹਰ ਚਲੇ ਗਏ ਫਿਰ ਜ਼ਹਿਰੀਲੀ ਵਸਤੂ ਨਿਗਲ ਲਈ।
ਇਸ ਸੰਬੰਧੀ ਪੁਲਸ ਥਾਣਾ ਅਜਨਾਲਾ ਤੋਂ ਪੁਲਸ ਅਧਿਕਾਰੀ ਸਰਵਣ ਸਿੰਘ ਨੇ ਦੱਸਿਆ ਕਿ ਦੋਨਾਂ ਦੇ ਕੁਝ ਚਿਰਾਂ ਤੋਂ ਆਪਸੀ ਨਜਾਇਜ ਸਬੰਧ ਸੀ ਜਿਸ ਤੋਂ ਰੋਕਣ ਤੇ ਦੋਨਾਂ ਨੇ ਜ਼ਹਿਰੀਲੀ ਵਸਤੂ ਨਿਗਲ ਲਈ। ਉਹਨਾਂ ਦਸਿਆ ਕਿ ਉਹਨਾਂ ਵਲੋਂ 174 ਥਾਰਾ ਅਧੀਨ ਕਾਰਵਾਈ ਕੀਤੀ ਜਾ ਰਹੀ ਹੈ।
Get the latest update about Illegal relationship, check out more about after becoming, punjab amritsar, punjab crime news & Both committed suicide
Like us on Facebook or follow us on Twitter for more updates.