ਨਵਜੋਤ ਸਿੰਘ ਸਿੱਧੂ ਦੀ ਗ਼ੈਰਹਾਜ਼ਰੀ 'ਚ ਬੇਟੀ ਰਾਬੀਆ ਸਿੱਧੂ ਨੇ ਕਿਤੇ ਨਾ ਕਿਤੇ ਸਿਆਸਤ 'ਚ ਧਰਿਆ ਪੈਰ

ਰਾਬੀਆ ਸਿੱਧੂ ਅੱਜ ਵੇਰਕਾ ਏ ਪਹੁੰਚੇ ਜਿੱਥੇ ਉਨ੍ਹਾਂ ਨੇ ਇਕ ਸੜਕ ਦਾ ਉਦਘਾਟਨ ਕੀਤਾ ਨਾਲ ਉਹਨਾਂ ਦੇ ਕਾਂਗਰਸੀ ਲੀਡਰ..

ਰਾਬੀਆ ਸਿੱਧੂ ਅੱਜ ਵੇਰਕਾ ਏ ਪਹੁੰਚੇ ਜਿੱਥੇ ਉਨ੍ਹਾਂ ਨੇ ਇਕ ਸੜਕ ਦਾ ਉਦਘਾਟਨ ਕੀਤਾ ਨਾਲ ਉਹਨਾਂ ਦੇ ਕਾਂਗਰਸੀ ਲੀਡਰ ਵੀ ਕਈ ਮੌਜੂਦ ਸਨ। ਇਸ ਮੌਕੇ ਜਦੋਂ ਪੱਤਰਕਾਰਾਂ ਵੱਲੋਂ ਨਵਜੋਤ ਸਿੱਧੂ ਦੀ ਖ਼ਿਲਾਫ਼ਤ ਤੇ ਸਵਾਲ ਪੁੱਛਿਆ ਗਿਆ ਤਾਂ ਉਹ ਕੁਝ ਵੀ ਬੋਲਦੇ ਨਹੀਂ ਨਜ਼ਰ ਆਏ ਹਾਲਾਂਕਿ ਪੱਤਰਕਾਰਾਂ ਨੇ ਉਨ੍ਹਾਂ ਨੂੰ ਸਿਆਸਤ ਵਿਚ ਆਉਣ ਬਾਰੇ ਵੀ ਪੁੱਛਿਆ ਪਰ ਕੋਈ ਵੀ ਜਵਾਬ ਨਹੀਂ  ਦਿੱਤਾ।

 ਹਾਲਾਂਕਿ ਸਵਾਲ ਰਾਬੀਆ ਸਿੱਧੂ ਕੋਲੋਂ ਪੁੱਛਿਆ ਗਿਆ ਪਰ ਜਵਾਬ ਦਿੰਦਿਆਂ ਸਿੱਧੂ ਖੇਮੇ ਦੇ ਜੋ ਕੌਂਸਲਰ ਸੀਗੇ ਉਨ੍ਹਾਂ ਨੇ ਸਿੱਧਾ ਕੈਪਟਨ ਨੂੰ ਹੀ ਵੰਗਾਰ ਦਿੱਤਾ। ਉਨ੍ਹਾਂ ਕਿਹਾ ਕਿ ਕੈਪਟਨ ਚਾਹੇ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ ਅਸੀਂ ਘੱਟੋ ਘੱਟ ਪੰਜਾਹ ਹਜ਼ਾਰ ਤੋਂ ਵੱਧ ਦੀ ਲੀਡ ਨਾਲ ਸਿੱਧੂ ਸਾਹਿਬ ਨੂੰ ਇਸ ਵਾਰ ਇਸ ਹਲਕੇ ਚੋਂ ਜਿਤਾਵਾਂਗੇ। ਸੋ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿਚ ਰਾਬੀਆ ਸਿੱਧੂ ਸਿਆਸਤ ਵਿਚ ਪੈਰ ਧਰਦੇ ਹਨ ਜਾਂ ਨਹੀਂ।

Get the latest update about truescoop news, check out more about punjab, In the absence of Navjot Singh Sidhu, has got a foothold in politics & his daughter Rabia Sidhu

Like us on Facebook or follow us on Twitter for more updates.