ਕਰੋਨਾ ਮਹਾਮਾਰੀ ਦੇ ਚਲਦੇ ਹਸਪਤਾਲ ਦੇ ਗੇਟ ਉੱਤੇ ਲੱਗੇ ਤਾਲੇ, ਲੋਕ ਕਰ ਰਹੇ ਹੈ ਡਾਕਟਰਾਂ ਦਾ ਇੰਤਜਾਰ

ਅਮ੍ਰਿਤਸਰ ਵਿਚ ਰਾਮ ਨੌਵੀਂ ਦੀ ਸਰਕਾਰੀ ਛੁੱਟੀ ਹੋਣ ਦੇ ਚਲਦੇ ਅੱਜ ਸਿਵਲ ਹਸਪਤਾਲ.............

ਅਮ੍ਰਿਤਸਰ ਵਿਚ ਰਾਮ ਨੌਵੀਂ ਦੀ ਸਰਕਾਰੀ ਛੁੱਟੀ ਹੋਣ ਦੇ ਚਲਦੇ ਅੱਜ ਸਿਵਲ ਹਸਪਤਾਲ ਦੇ ਗੇਟ ਬੰਦ ਨਜ਼ਰ ਆਏ, ਜਦੋਂ ਲੋਕ ਆਪਣਾ ਇਲਾਜ ਕਰਵਾਉਣ ਅਤੇ ਕਰੋਨਾ ਟੇਸਟ ਕਰਵਾਉਣ ਅਤੇ ਵੈਕਸੀਨ ਲਗਵਾਨੇ ਲਈ ਅੱਜ ਸਵੇਰੇ ਹਸਪਤਾਲ ਪੁਹੰਚੇ ਤਾਂ ਹਸਪਤਾਲ ਦੇ ਗੇਟ ਉਤੇ ਤਾਲਾ ਲਾਗਿਆ ਵੇਖ ਕੇ ਬਹੁਤ ਹੈਰਾਨ ਨਜ਼ਰ ਆਏ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਬਹੁਤ ਵੱਡੇ ਵੱਡੇ ਵਾਦੇ ਕਰਦੀ ਹੈ ਇਸ ਨੂੰ ਵੇਖਕੇ ਸਰਕਾਰ ਦੇ ਸਾਰੇ ਦਾਵੇ ਫੋਕੇ ਨਜ਼ਰ ਆਏ, ਇੱਥੇ ਲੋਕਾਂ ਦਾ ਕਹਿਣਾ ਸੀ ਕਿ ਅੱਜ ਅਸੀ ਵੈਕਸੀਨ ਲਗਵਾਨ ਲਈ ਇੱਥੇ ਆਏ ਤਾਂ ਹਸਪਤਾਲ ਦੇ ਗੇਟ ਬੰਦ ਨਜ਼ਰ ਆਏ, ਪਹਿਲੀ ਗੱਲ ਤਾਂ ਇਹ ਹੈ ਕਿ ਹਸਪਤਾਲ ਕਦੇ ਬੰਦ ਨਹੀ ਹੋਣਾਂ ਚਾਹੀਦਾ ਹੈ, ਕਿਉਂਕਿ ਕੋਈ ਐਂਮਰਜੈਂਸੀ ਕੇਸ ਆ ਸਕਦੇ ਹਨ। ਤਾਂ ਉਦਾਂ ਕਿਹਾ ਜਾਵੇ ਕਿ ਕਦੇ ਅੱਜ ਤਕ ਨਹੀਂ ਸੁਣਿਆ ਕਿ ਸਰਕਾਰੀ ਹਸਪਤਾਲ ਬੰਦ ਹੋਏ ਹੋਣ।

ਜੇਕਰ ਹਸਪਤਾਲ ਹੀ ਬੰਦ ਹੋ ਗਏ ਤਾਂ ਇਲਾਜ ਕਰਵਾਉਣ ਆਏ ਮਰੀਜਾਂ ਦਾ ਕੀ ਹਾਲ ਹੋਵੇਗਾ, ਇੰਨੀ ਕਰੋਨਾ ਮਹਾਮਾਰੀ ਦਾ ਕਹਿਰ ਹੈ ਤਾਂ ਸਰਕਾਰ ਨੇ ਹਸਪਤਾਲ ਬੰਦ ਕੀਤੇ ਹੋਏ ਹਨ ਲੋਕ ਮਰ ਰਹੇ ਹਨ ਸਰਕਾਰ ਲੋਕਾਂ ਨੂੰ ਵੈਕਸੀਨ ਲਗਵਾਨ ਨੂੰ ਕਿਹ ਰਹੀ ਹੈ, ਅਜਿਹੇ ਕਿਵੇਂ ਕਰੋਨਾ ਉੱਤੇ ਕਾਬੂ ਪਾਇਆ ਜਾਵੇਗਾ, ਗਰੀਬ ਲੋਕ ਮਰ ਰਹੇ ਹਨ, ਗਰਭਵਤੀ ਔਰਤਾਂ ਦਾ ਇਲਾਜ ਇਥੇ ਕੌਣ ਕਰੇਗਾ।

ਉਹ ਮੈਡੀਸਿਨ ਲੈਣ ਲਈ ਆਏ ਹਨ, ਪਰ ਤਾਲਾ ਲਗਾ ਹੋਣ ਦੇ ਕਾਰਨ ਉਹ ਵਾਪਸ ਜਾ ਰਹੇ ਹਨ, ਜੇਕਰ ਕੋਈ ਐਂਮਰਜੈਂਸੀ ਕੇਸ ਆ ਜਾਵੇ ਤਾਂ ਉਸਦਾ ਇਲਾਜ ਕਰਣ ਵਾਲਾ ਕੋਈ ਨਹੀਂ ਹੈ, ਚਾਹੇ ਕੇਂਦਰ ਸਰਕਾਰ ਹੋ ਜਾਂ ਪੰਜਾਬ ਸਰਕਾਰ ਇਹ ਲੋਕ ਸਿਰਫ ਅਤੇ ਸਿਰਫ ਕਾਗਜੀ ਦਾਵੇ ਹੀ ਕਰਦੇ ਹਨ। ਗਰੀਬ ਲੋਕਾਂ ਦੇ ਬਾਰੇ ਵਿਚ ਸੋਚਣ ਅਤੇ ਦੇਖਭਾਲ ਕਰਣ ਵਾਲਾ ਕੋਈ ਨਹੀਂ ਹੈ, ਸਰਕਾਰ ਨੂੰ ਚਾਹੀਦਾ ਹੈ ਘੱਟ ਤੋਂ ਘੱਟ ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਹਸਪਤਾਲ ਤਾਂ ਖੁੱਲੇ ਹੋਣੇ ਚਾਹੀਦੇ ਹਨ।

Get the latest update about on hospital, check out more about locks, due corona, amritsar & epidemic

Like us on Facebook or follow us on Twitter for more updates.