15 ਅਗਸਤ ਦੀ ਅਧੂਰੀ ਅਜਾਦੀ ਦੇ ਸਬੰਧ 'ਚ ਅਟਾਰੀ ਬਾਘਾ ਬਾਰਡਰ ਤੋਂ ਬਿਆਸ ਤੱਕ ਹੋਵੇਗਾ ਵਿਸ਼ਾਲ ਮੋਟਰਸਾਈਕਲ ਰੋਡ ਮਾਰਚ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ...............

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ 15 ਅਗਸਤ ਨੂੰ ਦੇਸ਼ ਦਿਆ ਹਾਕਮ ਸਰਕਾਰਾਂ ਵੱਲੋਂ ਭਾਰਤ ਦੀ 75ਵੀਂ ਅਜਾਦੀ ਵਰੇਗੰਡ ਦੇ ਨਾਮ ਤੇ ਜਸ਼ਨ ਮਨਾ ਕੇ ਅਧੂਰੀ ਅਜਾਦੀ ਨੂੰ ਪੂਰਨ ਅਜਾਦੀ ਦਾ ਨਾਮ ਦਿੱਤਾ ਜਾ ਰਿਹਾ ਹੈ। 

ਜਦਕਿ 1947 ਤੋ ਬਾਅਦ ਦੇਸ਼ ਦੇ ਕਿਰਤੀ ਲੋਕ ਤੇ ਕਿਸਾਨ ਮਜ਼ਦੂਰ ਅੱਜ ਵੀ ਪੂਰਨ ਅਜਾਦੀ ਨੂੰ ਤਰਸ ਰਹੇ ਹਨ। ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਨੇ ਕਿਹਾ ਕਿ ਅੱਜ ਪੰਜਾਬ ਭਰ ਵਿਚ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਫਿਰੋਜ਼ਪੁਰ, ਮੋਗਾ, ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਫਾਜ਼ਿਲਕਾ ਆਦਿ ਸਮੇਤ ਜਿਲ੍ਹਾ ਹੈੱਕੁਆਰਟਰਾਂ ਤੇ ਜਥੇਬੰਦੀ ਵੱਲੋਂ ਵਿਸ਼ਾਲ ਇਕੱਠ ਕਰਕੇ ਭ੍ਰਿਸ਼ਟ ਰਾਜ ਪ੍ਰਬੰਧ ਦੇ ਰੋਡ ਮਾਰਚ ਕੱਢਕੇ ਪੂਰਨ ਅਜਾਦੀ ਦੀ ਮੰਗ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਦੀ ਹਾਕਮ ਸਰਕਾਰ ਅਜਾਦੀ ਦੇ ਜਸ਼ਨਾਂ ਵਿਚ ਮਸਰੂਫ ਹੈ।

ਜਦਕਿ ਦੇਸ਼ ਦੇ ਕਿਰਤੀ ਕਿਸਾਨ ਮਜ਼ਦੂਰ ਦਿੱਲੀ ਦੀਆਂ ਸੜਕਾਂ ਤੇ ਲਗਾਤਾਰ 8 ਮਹੀਨਿਆ ਤੋ ਸੰਘਰਸ਼ ਕਰ ਰਹੇ ਹਨ। ਜਿੱਥੇ 600 ਦੇ ਕਰੀਬ ਸ਼ਹੀਦੀਆਂ ਹੋ ਚੁੱਕੀਆਂ ਹਨ, ਪਰ ਕੇਂਦਰ ਸਰਕਾਰ ਦੇਸ਼  ਦੇ ਜਨਤਕ ਤੇ ਆਰਥਿਕ ਸੋਮੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਲਈ ਬਜਿੱਦ ਹੈ। ਆਗੂਆਂ ਨੇ ਕਿਹਾ ਕਿ ਜੋ ਦੇਸ਼ ਦੇ ਗ਼ਦਰੀ ਬਾਬਿਆ ਤੇ ਹੋਰ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਅਜਾਦ ਭਾਰਤ ਦਾ ਸੁਪਨਾ ਆਪਣੀਆ ਅੱਖਾਂ ਵਿਚ ਦੇਖਿਆ ਸੀ, ਉਹ ਪੂਰਾ ਨਹੀਂ ਹੋਇਆ।

 ਅੱਜ ਵੀ ਅੰਗਰੇਜਾਂ ਦੇ ਕਾਲੇ ਕਾਨੂੰਨ ਹੀ ਦੇਸ਼ ਦੀ ਜਨਤਾ ਉੱਤੇ ਥੋਪੇ ਜਾਂਦੇ ਹਨ। ਦੇਸ਼ ਦੇ ਕਿਰਤੀ ਲੋਕਾਂ ਦੀ ਲੁੱਟ ਖਸੁੱਟ ਅਜੇ ਵੀ ਜਾਰੀ ਹੈ। ਜਿਸਦੇ ਖਿਲਾਫ ਅੱਜ ਅਸੀਂ 15 ਅਗਸਤ ਨੂੰ ਅਟਾਰੀ ਬਾਘਾ ਬਾਰਡਰ ਤੋਂ ਹਜਾਰਾਂ ਮੋਟਰਸਾਈਕਲਾਂ ਦਾ ਵਿਸ਼ਾਲ ਕਾਫਲੇ ਰੋਡ ਮਾਰਚ ਕਰਦਾ ਹੋਇਆ ਗੋਲਡਨ ਗੇਟ ਤੋਂ ਹੁੰਦੇ ਹੋਏ, ਕੇ ਬਿਆਸ ਵਿਖੇ ਸਮਾਪਤ ਹੋਵੇਗਾ ਤੇ ਪੂਰਨ ਅਜਾਦੀ ਦੀ ਮੰਗ ਕਰੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਤੱਕ ਕਿਸਾਨ ਵੀ ਦਿੱਲੀ ਦੇ ਬਾਡਰ ਤੋਂ ਉਠਣ ਵਾਲੇ ਨਹੀਂ।

Get the latest update about on August 15, check out more about punjab, truescoop, from Attari Bagha & border to Beas

Like us on Facebook or follow us on Twitter for more updates.