ਨਵਜੋਤ ਸਿੰਘ ਸਿੱਧੂ ਨੇ ਲੱਖਾ ਸਿਧਾਣਾ ਦੇ ਭਰਾ ਦੀ ਕੁੱਟਮਾਰ ਮਾਮਲੇ 'ਚ ਕਹੀ ਵੱਡੀ ਗੱਲ, ਜਾਣੋਂ ਕਿ ਕਿਹਾ ਉਨ੍ਹਾਂ ਨੇ

ਦਿੱਲੀ ਪੁਲਸ ਵੱਲੋਂ ਲੱਖਾ ਸਿਧਾਣਾ ਦੇ ਭਰਾ ਨਾਲ ਕੀਤੀ ਕੁੱਟਮਾਰ ਮਾਮਲੇ 'ਚ ਨਵਜੋਤ ਸਿੰਘ.................

ਦਿੱਲੀ ਪੁਲਸ ਵੱਲੋਂ ਲੱਖਾ ਸਿਧਾਣਾ ਦੇ ਭਰਾ ਨਾਲ ਕੀਤੀ ਕੁੱਟਮਾਰ ਮਾਮਲੇ 'ਚ ਨਵਜੋਤ ਸਿੰਘ ਸਿੱਧੂ ਨੇ ਵੀ ਆਪਣਾ ਪੱਖ ਰੱਖਿਆ ਹੈ ਤੇ ਦਿੱਲੀ ਪੁਲਸ ਨੂੰ ਬਹੁਤ  ਲਤਾੜ ਲਾਈ ਹੈ। ਇਸੇ ਨਾਲ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਵੀ ਇਸ ਮਾਮਲੇ 'ਚ ਅਜੇ ਤਕ ਕੋਈ ਦਖ਼ਲ ਨਾ ਦਿੱਤੇ ਜਾਣ ਨੂੰ ਲੈ ਕੇ ਸਵਾਲ ਪੁਛੇ ਹਨ।

ਸਿੱਧੂ ਨੇ ਲਿਖਿਆ ਕਿ ਸ਼ਰਮਨਾਕ ਹੈ ਕਿ ਦਿੱਲੀ ਪੁਲਸ ਨੂੰ ਸਾਡੇ ਅਧਿਕਾਰ ਖੇਤਰ 'ਚ ਪੰਜਾਬੀਆਂ ਨੂੰ ਤਸੀਹੇ ਕਰਨ ਦੀ ਮਨਜ਼ੂਰੀ ਹੈ। ਇਹ ਪੰਜਾਬ ਸਰਕਾਰ ਦੇ ਅਧਿਕਾਰ ਦੀ ਉਲੰਘਣਾ ਕਰਦਾ ਹੈ। ਇਹ ਕਿਸ ਦੀ ਮਿਲੀਭਗਤ ਤੋਂ ਕੀਤਾ ਗਿਆ ਸੀ? ਮਮਤਾ ਬੈਨਰਜੀ ਤੋਂ ਸਬਕ ਲਿਆ ਜਾਣਾ ਚਾਹੀਦਾ ਜਿਨ੍ਹਾਂ ਨੇ W.Bengal ਦੇ ਅਧਿਕਾਰ ਖੇਤਰ 'ਚ ਹਮਲੇ ਕੀਤੇ ਜਾਣ 'ਤੇ CBI ਨੂੰ ਸਲਾਖ਼ਾ ਦੇ ਪਿੱਛੇ ਪਾ ਦਿੱਤਾ।  ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ 'ਤੇ ਸਵਾਲ ਚੁੱਕੇ ਹਨ ਕਿ ਆਖਿਰ ਅਜੇ ਤਕ ਕਾਰਵਾਈ ਕਿਉਂ ਨਹੀਂ ਕੀਤੀ ਗਈ ਹੈ। ਜੇ ਉਨ੍ਹਾਂ ਦੇ ਟਵੀਟ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਉਨ੍ਹਾਂ ਨੇ ਲਿਖਿਆ ਹੈ ਕਿ ਇਸ 'ਚ ਕਿਸੇ ਦੀ ਮਿਲੀਭਗਤ ਹੈ, ਜਿਸ ਤੋਂ ਸਾਫ਼ ਜਾਹਿਰ ਹੋ ਰਿਹਾ ਹੈ ਕਿ ਸਿੱਧੂ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਹੈ ਤੇ ਕਿਤੇ ਨਾ ਕਿਤੇ ਪੰਜਾਬ ਸਰਕਾਰ 'ਤੇ ਵੀ ਦੋਸ਼ ਲਾ ਰਹੇ ਹਨ।

Get the latest update about amritsar, check out more about assault case, delhi police, punjab government lakha sidhana & true scoop

Like us on Facebook or follow us on Twitter for more updates.