ਅੰਮ੍ਰਿਤਸਰ ਦੇ ਬੇਬੇ ਨਾਨਕੀ ਹਸਪਤਾਲ 'ਚ ਨਵਜੰਮੀ ਬਚੀ ਦਾ ਹੋਇਆ ਤਿਰਸਕਾਰ, ਮਾਂ ਤੇ ਲਗੇ ਆਪਣੀ ਹੀ ਧੀ ਦੇ ਕਤਲ ਦੇ ਇਲਜਾਮ

ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਥਾਣੇ ਦੇ ਅਧੀਨ ਆਉਦੇ ਬੇਬੇ ਨਾਨਕੀ ਹਸਪਤਾਲ ਵਿਚ 26 ਅਗਸਤ ਨੂੰ ਪੈਦਾ ਹੋਈ...

ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਥਾਣੇ ਦੇ ਅਧੀਨ ਆਉਦੇ ਬੇਬੇ ਨਾਨਕੀ ਹਸਪਤਾਲ ਵਿਚ 26 ਅਗਸਤ ਨੂੰ ਪੈਦਾ ਹੋਈ ਇਕ ਨਵਜੰਮੀ ਧੀ ਦੀ ਮੌਤ ਦਾ ਹੈ ਜਿਸ ਦੇ ਜਨਮ ਮੌਕੇ ਉਸਦੀ ਹੀ ਮਾਂ ਮਨਦੀਪ ਕੌਰ ਵਲੋਂ ਉਸਨੂੰ ਅਪਣਾ ਦੁੱਧ ਪਿਲਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ। ਕਿਉਂਕਿ ਉਹ ਆਪਣੇ ਘਰ ਧੀ ਜੰਮਣ ਤੋਂ ਖੁਸ਼ ਨਹੀ ਸੀ ਅਤੇ ਲਗਾਤਾਰ ਉਸਨੂੰ ਮਾਰਨ ਦੀ ਗੱਲ ਕਰ ਰਹੀ ਸੀ। ਜਿਸ ਤੋਂ ਡਾਕਟਰਾਂ ਅਤੇ ਸੋਹਰੇ ਪਰਿਵਾਰ ਦੇ ਸਮਝਾਉਣ ਤੇ ਵੀ ੳਸ ਵਲੋਂ ਬਚੀ ਨੂੰ ਦੁੱਧ ਨਹੀ ਪਿਲਾਇਆਂ ਗਿਆ। ਜਿਸ ਦੇ ਚਲਦੇ ਲੜਕੀ ਦਾ ਦਾਦਕਾ ਪਰਿਵਾਰ ਉਸਨੂੰ ਆਪਣੇ ਘਰ ਲੈ ਗਿਆ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਲੜਕੀ ਦੀ ਭੂਆ ਨੇ ਦਸਿਆ ਕਿ ਜਦੋਂ ਅਸੀ ਲੜਕੀ ਨੂੰ ਘਰ ਲੈ ਕੇ ਗਏ ਤਾ ਸਾਡੀ ਭਰਜਾਈ ਅਤੇ ਲੜਕੀ ਦੀ ਮਾ ਵਲੋਂ ਥਾਣੇ ਵਿਚ ਸ਼ਿਕਾਇਤ ਦਰਜ ਕਰਵਾ ਲੜਕੀ ਨੂੰ ਵਾਪਿਸ ਆਪਣਾ ਪੇਕੇ ਪਰਿਵਾਰ ਦੇ ਘਰ ਵਿਚ ਲਿਜਾਇਆ ਗਿਆ। ਉਥੇ ਉਸਨੂੰ ਭੁੱਖਾ ਰੱਖ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਜਿਸ ਸੰਬਧੀ ਇਨਸਾਫ ਦੀ ਮੰਗ ਲੈ ਕੇ ਅਸੀਂ ਕਈ ਦਿਨਾਂ ਤੋਂ ਪੁਲਸ ਪ੍ਰਸ਼ਾਸ਼ਨ ਕੋਲ ਚੱਕਰ ਕਟ ਰਹੇ ਹਾਂ ਪਰ ਪੁਲਸ ਸਾਨੂੰ ਇਨਸਾਫ ਨਹੀ ਦੇ ਰਹੀ।

ਉਧਰ ਇਸ ਕੇਸ ਦੇ ਵਕੀਲ ਅਤੇ ਜਸਟ ਸੇਵਾ ਸੁਸਾਇਟੀ ਦੇ ਆਗੂ ਹਰਸਿਮਰਨ ਸਿੰਘ ਦਾ ਕਹਿਣਾ ਹੈ ਕਿ ਅਸੀਂ ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਹਾਈ ਕੋਰਟ ਅਤੇ ਸੁਪਰੀਮ ਕੋਰਟ ਤੱਕ ਲੜਾਈ ਲੜਾਗੇ ਅਤੇ ਇਹਨਾਂ ਨੂੰ ਇਨਸਾਫ ਦਿਵਾ ਕੇ ਹੀ ਹਟਾਗੇ ਪਰ ਬੜੀ ਅਫਸ਼ੌਸ਼ ਦੀ ਗੱਲ ਹੈ ਕਿ ਇਸ ਸੰਬਧੀ ਅਸੀਂ ਪੰਜਾਬ ਮਹਿਲਾ ਕਮਿਸ਼ਨ ਨੂੰ ਵੀ ਲਿਖਿਆ ਹੈ ਪਰ ਉਹਨਾਂ ਵਲੋਂ ਇਕ ਹਫਤਾ ਬੀਤਣ ਤੋਂ ਬਾਅਦ ਵੀ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ ਹੈ।

ਉਧਰ ਪੁਲਸ ਜਾਂਚ ਅਧਿਕਾਰੀ ਹਰਸਿਮਰਤ ਕੌਰ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਚ ਕਰ ਰਹੇ ਹਨ ਜਲਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।

Get the latest update about amritsar, check out more about despised at Bebe Nanaki Hospital in Amritsar, truescoop, Newborn baby girl & punjab

Like us on Facebook or follow us on Twitter for more updates.