ਪੰਜਾਬ ਦੇ ਨਵੇ ਬਣੇ ਮੁਖਮੰਤਰੀ ਚਰਨਜੀਤ ਸਿੰਘ ਚੰਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ

ਪੰਜਾਬ ਦੇ ਵਿਚ ਕਾਂਗਰਸ ਪਾਰਟੀ ਦੇ ਅੰਦਰੂਨੀ ਕਾਟੋ ਕਲੇਸ਼ ਦੇ ਚਲਦੇ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫਾ ਦੇ ...........

ਪੰਜਾਬ ਦੇ ਵਿਚ ਕਾਂਗਰਸ ਪਾਰਟੀ ਦੇ ਅੰਦਰੂਨੀ ਕਾਟੋ ਕਲੇਸ਼ ਦੇ ਚਲਦੇ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫਾ ਦੇ ਦਿੱਤਾ ਸੀ। ਉਸ ਤੋਂ ਬਾਅਦ ਕਾਂਗਰਸ ਹਾਈ ਕਮਾਨ ਵੱਲੋਂ ਦਲਿਤ ਸਮਾਜ ਦੇ ਚਰਨਜੀਤ ਸਿੰਘ ਚੰਨੀ ਨੂੰ ਮੁਖਮੰਤਰੀ ਬਣਾਇਆ ਗਿਆ। ਤੇ ਉਨ੍ਹਾਂ ਦੇ ਨਾਲ ਦੋ ਡਿਪਟੀ ਮੁਖਮੰਤਰੀ ਵੀ ਬਣਾਏ ਗਏ ।ਜਿਸ ਵਿਚ ਦੋਵੇ ਮਾਝੇ ਦੇ ਜਰਨੈਲ ਹਨ। ਇੱਕ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕੈਪਟਨ ਦੀ ਸਰਕਾਰ ਵਿਚ ਜੇਲ ਮੰਤਰੀ ਸਨ ਤੇ ਦੂਜੇ ਓਪੀ ਸੋਨੀ ਹਨ ਜਿਹੜੇ ਕੈਪਟਨ ਸਰਕਾਰ ਵਿਚ ਤਕਨੀਕੀ ਖੋਜ ਸਿੱਖਿਆ ਮੰਤਰੀ ਸਨ।  ਇਨ੍ਹਾਂ ਦੇ ਸੁੰਹ ਚੁੱਕ ਸਮਾਗਮ ਤੋਂ ਬਾਅਦ ਅੱਜ ਸਵੇਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਗੁਰੂ ਘਰ ਵਾਹਿਗੁਰੂ ਦਾ ਅਸ਼ੀਰਵਾਦ ਲੈਣ ਲਈ ਪੁਜੇ।


 ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪੰਜਾਬ ਦੇ ਲੋਕਾਂ ਦੀ ਮੁਸ਼ਕਿਲਾਂ ਦਾ ਨਿਪਟਾਰਾ ਕਰਦੇ ਰਹੇ ਹਾਂ ਤੇ ਹੁਣ ਵੀ ਜੋ ਕੰਮ ਰਹਿ ਗਏ ਹਨ। ਉਹ ਪਹਿਲ ਦੇ ਅਧਾਰ ਤੇ ਕੀਤੇ ਜਾਣ ਗਏ। ਉਨ੍ਹਾਂ ਹਾਈ ਕਮਾਨ ਦਾ ਵੀ ਧੰਨਵਾਦ ਕੀਤਾ। ਅੱਜ ਕਾਂਗਰਸ ਦੀ ਸਮੁੱਚੀ ਟੀਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁਜੀ ਸੀ। ਇਸ ਮੌਕੇ ਗੱਲਬਾਤ ਕਰਦਿਆਂ, ਸੀ ਐਮ ਚੰਨੀ ਨੇ ਦੱਸਿਆ ਕਿ ਅਸੀਂ ਅੱਜ ਆਪਣੀ ਸਮੁੱਚੀ ਟੀਮ ਦੇ ਨਾਲ ਇੱਥੇ ਵਾਹਿਗੁਰੂ ਦੇ ਘਰ ਅਸ਼ੀਰਵਾਦ ਲੈਣ ਲਈ ਆਈ ਹੈ। 

ਜੋ ਜਿੰਮੇਵਾਰੀ ਸਾਨੂੰ ਕਾਂਗਰਸ ਹਾਈ ਕਮਾਨ ਨੇ ਸੀਐੱਮ ਬਣਾ ਕੇ ਸੌਂਪੀ ਉਸਨੂੰ ਚੰਗੀ ਤਰ੍ਹਾਂ ਨਿਭਾ ਸਕੀਏ। ਉਨ੍ਹਾਂ ਦੇ ਨਾਲ ਅੱਜ ਸਮੁੱਚੀ ਕਾਂਗਰਸ ਪਾਰਟੀ ਦੀ ਟੀਮ ਵੀ ਸੱਚਖੰਡ ਵਿਚ ਨਤਮਸਤਕ ਹੋਈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਤੇ ਸਭ ਨੂੰ ਨਾਲ ਲੈਕੇ ਚੱਲਣ ਵਾਲੀ ਪਾਰਟੀ ਹੈ ਉਨ੍ਹਾਂ ਨਾਲ ਨਵਜੋਤ ਸਿੰਘ ਸਿੱਧੂ ਨੇ ਹਾਈ ਕਮਾਨ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਜਲਿਆਂਵਾਲਾ ਬਾਗ ਸ਼ਹੀਦਾਂ ਨੂੰ ਨਮਨ ਕਰਨ ਲਈ ਪੁੱਜੇ ਤੇ ਉਹ ਦੁਰਗਿਆਣਾ ਮੰਦਿਰ ਤੇ ਵਾਲਮੀਕਿ ਰਾਮਤੀਰਥ ਵੀ ਨਤਮਸਤਕ ਹੋਣ ਗਏ।

Get the latest update about amritsar, check out more about charanjit singh channi, truescoop news, arrives at sachkhand sri harmandir sahib & punjab

Like us on Facebook or follow us on Twitter for more updates.